Breaking News
Home / ਤਾਜਾ ਜਾਣਕਾਰੀ / ਅਕਸ਼ੈ ਕੁਮਾਰ ਨੇ ਕੀ ਕਿਹਾ ‘SIT’ ਦੇ ਸਾਹਮਣੇ, ਕਹਿੰਦਾ ਅਖੇ ਜਦੋਂ ਸੁਖਬੀਰ ਬਾਦਲ ਨੇ ਮੈਨੂੰ

ਅਕਸ਼ੈ ਕੁਮਾਰ ਨੇ ਕੀ ਕਿਹਾ ‘SIT’ ਦੇ ਸਾਹਮਣੇ, ਕਹਿੰਦਾ ਅਖੇ ਜਦੋਂ ਸੁਖਬੀਰ ਬਾਦਲ ਨੇ ਮੈਨੂੰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਡੇਰਾ ਮੁਖੀ ਦੀ ਕਥਿਤ ਡੀਲ ਦੇ ਮਾਮਲੇ ਸਬੰਧੀ ਸੰਮਨ ਜਾਰੀ ਹੋਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਚੰਡੀਗੜ੍ਹ ਪੁੱਜੇ ਹਨ। ਉਹ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਹੈੱਡਕੁਆਟਰ ਵਿਖੇ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ‘ਸਿੱਟ’ ਸਾਹਮਣੇ ਪੇਸ਼ ਹੋਏ।,,,,  ਸਿਟ ਦੀ ਇਹ ਟੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਅਦਾਕਾਰ ਅਕਸ਼ੈ ਕੁਮਾਰ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਸਿੱਟ ਨੇ ਅਕਸ਼ੈ ਕੁਮਾਰ ਤੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੇ ਸੁਖਬੀਰ ਬਾਦਲ ਵਿਚਾਲੇ ਸਮਝੌਤਾ ਕਰਾਉਣ ਬਾਰੇ ਸਵਾਲ ਪੁੱਛੇ। ‘ਸਿੱਟ’ ਸਾਹਮਣੇ ਪੇਸ਼ ਹੋਣ ਤੋਂ ਬਾਅਦ ਜਿਹੜਾ ਬਿਆਨ ਦਿੱਤਾ ਉਹ ਹੇਠ ਲਿਖਿਆ ਹੋਇਆ ਹੈ।

ਅਕਸ਼ੈ ਕੁਮਾਰ ਨੇ ਕਿਹਾ ਕਿ ਮੈਨੂੰ ਨਹੀ ਪਤਾ ਮੇਰਾ ਨਾਮ ਇਸ ਵਿਵਾਦ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਹੈ। ਮੇਰੇ ਉੱਤੇ ਜਿਹੜੇ ਆਪਣੇ ਫਲੈਟ ਉੱਤੇ ਮੀਟਿੰਗ ਕਰਾਉਣ ਤੇ ਡੀਲ ਕਰਾਉਣ ਤੇ ਇਲਜ਼ਾਮ ਲੱਗੇ ਹਨ ਉਹ ਕਿਸੇ ਫਿਲਮੀ ਕਹਾਣੀ ਦੇ ਤਰ੍ਹਾਂ ਮਨਘੜਤ ਹਨ। ਮੈਂ 2011 ਵਿੱਚ ਵਰਲਡ ਕਬੱਡੀ ਕੱਪ ਵਿੱਚ ਪਰਫਾਰਮ ਕਰਨ ਲਈ ਪੰਜਾਬ ਆਇਆ ਸੀ ਤੇ ਇਸ ਦੌਰਾਨ ਮੇਰੀ ਸੁਖਬੀਰ ਬਾਦਲ ਜੀ ਨਾਲ ਮੁਲਾਕਾਤ ਹੋਈ ਸੀ। ਇਸਤੋਂ ਇਲਾਵਾ ਉਨ੍ਹਾਂ ਨਾਲ ਦੋ-ਤਿੰਨ ਵਾਰ ਪਬਲਿਕ ਪ੍ਰੋਗਰਾਮ ਵਿੱਚ ਮੁਲਾਕਾਤ ਹੋਈ ਹੈ ਪਰ ਪੰਜਾਬ ਤੋਂ ਬਾਹਰ ਮੈਂ ਉਨ੍ਹਾਂ ਨੂੰ ,,,,, ਕਿਤੇ ਵੀ ਨਹੀਂ ਮਿਲਿਆ। ਮੈਂ ਉਨ੍ਹਾਂ ਨੂੰ ਸਿਰਫ ਉਸੇ ਤਰ੍ਹਾਂ ਨਾਲ ਜਾਣਦਾ ਹਾ, ਜਿਦਾਂ ਦੇਸ਼ ਦੇ ਕੁੱਝ ਵੱਡੇ ਸਿਆਸਤਦਾਨਾਂ ਨੂੰ ਜਾਣਦਾ ਹਾਂ ਤੇ ਉਨ੍ਹਾਂ ਨਾਲ ਮੇਰੀ ਮੁਲਾਕਾਤ ਜਨਤਕ ਪ੍ਰੋਗਰਾਮ ਵਿੱਚ ਹੁੰਦੀ ਰਹਿੰਦੀ ਹੈ। ਜਿਸ ਵੇਲੇ 2015 ਵਿੱਚ ਮੇਰੇ ਫਲੈਟ ਵਿੱਚ ਮੀਟਿੰਗ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ, ਉਸ ਵੇਲੇ ਮੈਂ ਫਿਲਮਾਂ ‘ਗੱਬਰ ਇਜ਼ ਬੈਕ’ ਤੇ ‘ਬੇਬੀ’ ਦੇ ਕੰਮ ਵਿੱਚ ਉਲਝਿਆ ਹੋਇਆ ਸੀ ਤੇ ਗੁਰਮੀਤ ਰਾਮ ਤੇ ਉਸਦੇ ਪਰਿਵਾਰ ਨੂੰ ਨਾ ਤਾਂ ਜਾਣਦਾ ਹਾਂ ਤੇ ਨਾ ਕਦੇ ਮਿਲਿਆ ਹਾਂ। ਉਹ ਕੁਝ ਦਿਨਾਂ ਲਈ ਮੇਰੀ ਜੁਹੂ ਦੀ ਸੁਸਾਇਟੀ ਵਿੱਚ ਰਹਿਣ ਲਈ ਆਇਆ ਤੇ ਇਸ ਨੂੰ ਸੁਸਾਇਟੀ ਦੇ ਲੋਕਾਂ ਵਿੱਚ ਬੜੀ ਉਤਸੁਕਤਾ ਸੀ।


ਉਨ੍ਹਾਂ ਕਿਹਾ ਕਿ ਮੇਰੀ ਪਤਨੀ ਟਵਿੰਕਲ ਖੰਨਾ ਨੇ ਗੁਰਮੀਤ ਨੂੰ ਲੈ ਕੇ ਇੱਕ ਟਵੀਟ ਵੀ ਕੀਤਾ ਸੀ ਪਰ ਉਸਦਾ ਵੀ ਗਲਤ ਮਤਲਬ ਕੱਢਿਆ ਗਿਆ। ਜਿਹੜਾ ਟਵੀਟ ਸਿਰਫ ਇੱਕ ਵਿਅੰਗ ਸੀ, ਜਿਸ ਵਿੱਚ ਮੇਰੀ ਬੇਬੀ ਵਿੱਚ ਲਿਖਿਆ ਸੀ ਕਿ ਹੁਣ ਇਸ ਤਰ੍ਹਾਂ ਦੇ ਲੋਕ ਵੀ ਸਾਡੀ ਸੁਸਾਇਟੀ ਵਿੱਚ ਰਹਿ ਰਹੇ ਹਨ, ਜਿਸ ,,,,,, ਨੂੰ ਲੈ ਕੇ ਲੋਕਾਂ ਵਿੱਚ ਕਾਫੀ ਹੈਰਾਨੀ ਹੈ ਕਿ ਸਾਰਾ ਦਿਨ ਗੱਡੀਆਂ ਦਾ ਕਾਫਲਾ ਸਾਡੀ ਸੁਸਾਇਟੀ ਵਿੱਚ ਬਣਿਆ ਰਹਿੰਦਾ ਹੈ। ਪਰ ਕੁੱਝ ਲੋਕਾਂ ਨੇ ਇਸ ਟਵੀਟ ਦਾ ਗਲਤ ਮਤਲਬ ਕੱਢ ਦਿੱਤਾ ਕਿ ਮੈਂ ਤੇ ਮੇਰੀ ਬੀਬੀ ਗੁਰਮੀਤ ਰਾਮ ਰਹੀਮ ਦੇ ਪੈਰੋਕਾਰ ਹਾਂ।

ਉਨ੍ਹਾਂ ਕਿਹਾ ਕਿ ਮੈ ਤੇ ਮੇਰਾ ਪੂਰਾ ਪਰਿਵਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਦਾ ਸਨਮਾਨ ਕਰਦੇ ਹਾਂ ਤੇ ਮੈਂ ਇਸ ਤਰ੍ਹਾਂ ਦੀ ਕਿਸੇ ਵੀ ਸਾਜਿਸ ਵਿੱਚ ਸ਼ਾਮਲ ਹੋਣ ਬਾਰੇ ਸੋਚ ਵੀ ਨਹੀਂ ਸਕਦਾ। ਮੇਰੇ ਉੱਤੇ ਲਾਏ ਗਏ ਸਾਰੇ ਇਲਜ਼ਾਮ ਮਨਘੜਤ ਹਨ।


ਕੀ ਹੈ ਮਾਮਲਾ-

ਜਿਕਰਯੋਗ ਹੈ ਕਿ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ। ਸਾਬਕਾ ਵਿਧਾਇਕ ਜਲਾਲ ਨੇ ਇਨ੍ਹਾਂ ਬਿਆਨਾਂ ਵਿਚ ਖ਼ੁਲਾਸਾ ਕੀਤਾ ਸੀ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ,,,,, ਇੱਕ ਸੌਦਾ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੈ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ।

ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ। ਬੀਤੇ ਕੱਲ੍ਹ ਨਵੀਂ ਵਿਸ਼ੇਸ਼ ਜਾਂਚ ਟੀਮ ਵੱਲੋਂ ਬਾਦਲਾਂ ਤੋਂ ਇਲਾਵਾ ਅਕਸ਼ੈ ਕੁਮਾਰ ਨੂੰ ਵੀ ਤਲਬ ਕੀਤਾ ਗਿਆ ਹੈ ਅਤੇ ਸੰਮਨ ਭੇਜ ਕੇ 21 ਨਵੰਬਰ ਨੂੰ ਟੀਮ ਕੋਲ ਪੇਸ਼ ਹੋਣ ਲਈ ਆਖਿਆ ਗਿਆ ਹੈ।

ਇਸ ਸਬੰਧ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ,,,,, ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ‘ਸਿੱਟ’ ਵੱਲੋਂ ਫਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਭੇਜਿਆ ਗਿਆ ਸੀ। ਇਸ ਸੰਮਨ ਤੋਂ ਬਾਅਦ ਬੀਤੇ ਦਿਨ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਾ ਮਿਲਣ ਦਾ ਦਾਅਵਾ ਕੀਤਾ ਸੀ। ਅਕਸ਼ੈ ਨੇ ਆਪਣੀ ਇਸ ਗੱਲ ਨੂੰ ਸਾਬਤ ਕਰਨ ਲਈ ਚੁਣੋਤੀ ਵੀ ਦਿੱਤੀ ਸੀ। ਇਸ ਚੁਣੋਤੀ ਨੂੰ ਵੀ ਸਾਬਕਾ ਵਿਧਾਇਕ ਹਰਬੰਸ ਜਲਾਲ ਨੇ ਸਵੀਕਾਰ ਕੀਤਾ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!