Breaking News
Home / ਤਾਜਾ ਜਾਣਕਾਰੀ / ਅਕਾਲੀਆਂ ਨੂੰ ਰੜਕ ਰਿਹਾ ਹੈ SSP ਢੇਸੀ,ਸਰਕਾਰ ਬਣਨ ‘ਤੇ ਸਿਖਾਉਣਗੇ ਸਬਕ !

ਅਕਾਲੀਆਂ ਨੂੰ ਰੜਕ ਰਿਹਾ ਹੈ SSP ਢੇਸੀ,ਸਰਕਾਰ ਬਣਨ ‘ਤੇ ਸਿਖਾਉਣਗੇ ਸਬਕ !

ਲੁਧਿਆਣਾ : ਜ਼ਿਲਾ ਪ੍ਰੀਸ਼ਦ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਨੂੰ ਕਰਾਰ ਜਵਾਬ ਦਿੱਤਾ ਹੈ। ਕਾਂਗਰਸ ਨੇ ਅਕਾਲੀ ਦਲ ਨੂੰ ਦਬਾਉਣ ਲਈ ਅਕਾਲੀ ਉਮੀਦਵਾਰਾਂ ਦੀ ਕੁੱਟਮਾਰ ਕੀਤੀ ਅਤੇ ਝੂਠੇ ਪਰਚੇ ਦਰਜ ਕਰਵਾਏ ਪਰ ਬਾਵਜੂਦ ਇਸ ਅਕਾਲੀ ਵਰਕਰ ਮੈਦਾਨ ਵਿਚ ਡਟੇ ਰਹੇ। ਇਹ ਵਿਚਾਰ ਸਾਬਕਾ ਕੈਬਨਿਟ ,,,,,,, ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਿੰਡ ਲਹਿਰਾ ‘ਚ ਛਪਾਰ ਦੇ ਮੇਲੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਦੀ ਫਰੀਦਕੋਟ ਰੈਲ ਨੂੰ ਰੱਦ ਕਰਨ ਲਈ ਕਈ ਯਤਨ ਕੀਤੇ ਪਰ ਹਾਈਕੋਰਟ ਦਾ ਉਹ ਧੰਨਵਾਦ ਕਰਦੇ ਹਨ, ਜਿਸ ਨੇ ਇਸ ਰੈਲੀ ਦੀ ਇਜਾਜ਼ਤ ਦਿੱਤੀ।
PunjabKesari
ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਪੁਲਸ ਦੀ ਮਦਦ ਨਾਲ ਕਾਂਗਰਸ ਵਲੋਂ ਅਕਾਲੀ ਦਲ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਮੁਕਤਸਰ ਵਿਚ ਵੀ ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਖੁਦ ਬੂਥ ਕੈਪਚਰਿੰਗ ਕਰਵਾਈ ਸੀ, ਇਸ ਦਾ ਜਵਾਬ ,,,,,, ਉਹ ਸਮਾਂ ਆਉਣ ‘ਤੇ ਦੇਣਗੇ। ਆਮ ਆਦਮੀ ਪਾਰਟੀ ‘ਤੇ ਸ਼ਬਦੀ ਹਮਲਾ ,,,,, ਕਰਦਆਿਂ ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ‘ਆਪ’ ਦਾ ਝਾੜੂ ਪੁੱਠਾ ਹੀ ਫਿਰਨ ਲੱਗ ਗਿਆ ਹੈ। ਮਜੀਠੀਆ ਨੇ ਕਿਹਾ ਕਿ ਲੋਕ ਵੋਟ ਭਾਵੇਂ ਕਾਂਗਰਸ ਨੂੰ ਪਾਉਣ ਜਾਂ ਆਮ ਆਦਮੀ ਪਾਰਟੀ ਇਹ ਜਾਣੀ ਸਿਰਫ ਰਾਹੁਲ ਗਾਂਧੀ ਨੂੰ ਹੀ ਹੈ।

ਰਾਹੁਲ ਗਾਂਧੀ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਪ੍ਰਧਾਨ ਕਿਸੇ ਖਾਕੀ ਵਰਦੀ ਵਾਲੇ ਨੂੰ ਵੀ ਲਗਾ ਦਿੱਤਾ ਜਾਵੇ ਤਾਂ ਵੀ ਕਾਂਗਰਸ ਦਾ ਭਲਾ ਹੋ ਸਕਦਾ ਹੈ। ਰਾਹੁਲ ਗਾਂਧੀ ਜਿੱਥੇ ਵੀ ਜਾਂਦਾ ਹੈ ਪਾਰਟੀ ਦਾ ਭੋਗ ਪਾ ਦਿੰਦਾ ਹੈ। ਇਸ ਦੌਰਾਨ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਮੀਂਹ ਕਾਰਨ ਨੁਕਸਾਨੀ ਗਈ ਫਸਲਾਂ ਲਈ ਕਿਸਾਨਾਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ,,,,,,, ਦੇਣ ਦੀ ਮੰਗ ਵੀ ਕੀਤੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!