ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਨਿਰਪੱਖ ਤੇ ਸਹੀ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਠਿੰਡਾ ਸੰਸਦੀ ਹਲਕੇ ’ਚ ਅਗਲਾ ਚੋਣ ਦੰਗਲ ਦਰਾਣੀ-ਜਠਾਣੀ ਦਰਮਿਆਨ ਹੋ ਸਕਦਾ ਹੈ। ,,,, ਭਾਵੇਂ ਹਾਲੇ ਇਸ ਸਭ ਕਾਸੇ ਨੂੰ ਵਕਤ ਹੈ, ਪਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਦੀਆਂ ਬਠਿੰਡਾ ਸ਼ਹਿਰ ’ਚ ਲਗਾਤਾਰ ਸਰਗਰਮੀਆਂ ਤੋਂ ਨਵੇਂ ਚਰਚੇ ਛਿੜੇ ਹਨ।
ਸ੍ਰੀ ਮਨਪ੍ਰੀਤ ਬਾਦਲ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨੇੜਤਾ ਨੇ ਚਰਚਾ ਨੂੰ ਹੋਰ ਖੰਭ ਲਾ ਦਿੱਤੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ,,,, ਹਰਸਿਮਰਤ ਕੌਰ ਬਾਦਲ ਦਾ 2019 ਦੀਆਂ ਲੋਕ ਸਭਾ ’ਚੋਣਾਂ ਬਠਿੰਡਾ ਹਲਕੇ ਤੋਂ ਲੜਨਾ ਤੈਅ ਹੈ।
ਕਾਂਗਰਸ ਹਾਈਕਮਾਂਡ ਨਵੇਂ ਉਭਰ ਰਹੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਵੀਨੂੰ ਬਾਦਲ ਨੂੰ ਅੱਗੇ ਕਰ ਸਕਦੀ ਹੈ। ਵੀਨੂੰ ਨੇ ਅੱਜ ਵਿਸ਼ੇਸ਼ ਗੱਲਬਾਤ ਦੌਰਾਨ ਅਗਾਮੀ ਚੋਣ ਲੜਨ ਦੀ ਗੱਲ ਸਿੱਧੀ ਤਾਂ ਨਹੀਂ ਕਬੂਲੀ ਪਰ ਇਨਕਾਰ ਵੀ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਚੋਣ ਲੜਨ ਬਾਰੇ ਤਾਂ ਹਾਲੇ,,,, ਪਰਿਵਾਰ ’ਚ ਵੀ ਵਿਚਾਰ ਨਹੀਂ ਹੋਈ। ਬਾਕੀ ਵੋਟਾਂ ਵਿਚ ਹਾਲੇ ਸਮਾਂ ਪਿਆ ਹੈ।
ਜਦੋਂ ਪੁੱਛਿਆ ਗਿਆ ਕਿ ਕਾਂਗਰਸ ਹਾਈਕਮਾਂਡ ਵੱਲੋਂ ਬਠਿੰਡਾ ਤੋਂ ਚੋਣ ਲੜਨ ਦਾ ਹੁਕਮ ਦੇਣ ਦੀ ਸੂਰਤ ਵਿੱਚ ਉਨ੍ਹਾਂ ਦਾ ਕੀ ਫੈਸਲਾ ਹੋਵੇਗਾ, ਤਾਂ ਵੀਨੂੰ ਬਾਦਲ ਨੇ ਆਖਿਆ: ‘‘ਜਦੋਂ ਸਮਾਂ ਆਵੇਗਾ, ਉਦੋਂ ਸੋਚਾਂਗੇ, ਹਾਲੇ ਤਾਂ ਕੰਮ ’ਤੇ ਹੀ ਧਿਆਨ ਹੈ।
ਲੋਕ ਸਭਾ ਚੋਣਾਂ 2009 ਵਿਚ ਬਠਿੰਡਾ ਹਲਕੇ ,,,, ਤੋਂ ਹਰਸਿਮਰਤ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੇ ਚੋਣ ਲੜੀ ਸੀ ਅਤੇ ਉਹ ਹਾਰ ਗਏ ਸਨ। ਪਿਛਲੀਆਂ 2014 ਦੀਆਂ ਚੋਣਾਂ ਵਿਚ ਮਨਪ੍ਰੀਤ ਬਾਦਲ ਦੀ ਹਰਸਿਮਰਤ ਤੋਂ ਬਹੁਤ ਘੱਟ ਵੋਟਾਂ ਨਾਲ ਹਾਰ ਹੋਈ ਸੀ।
ਸਿਆਸੀ ਮਾਹਿਰ ਕਿਆਸ ਲਾਉਂਦੇ ਹਨ ਕਿ ਰਣਇੰਦਰ ਸਿੰਘ ਦਾ ਹੁਣ ਬਠਿੰਡਾ ਤੋਂ ਮੈਦਾਨ ਵਿਚ ਉਤਰਨਾ ਮੁਸ਼ਕਲ ਹੈ। ,,,, ਕਾਂਗਰਸ ਹਕੂਮਤ ਬਣਨ ਮਗਰੋਂ ਵੀ ਰਣਇੰਦਰ ਸਿੰਘ ਨੇ ਕਦੇ ਬਠਿੰਡਾ ਹਲਕੇ ਦਾ ਜਨਤਕ ਗੇੜਾ ਨਹੀਂ ਮਾਰਿਆ।ਮਨਪ੍ਰੀਤ ਬਾਦਲ ਖੁਦ ਇਸ ਵਕਤ ਵਿੱਤ ਮੰਤਰੀ ਹਨ। ਕਾਂਗਰਸੀ ਰਣਨੀਤੀ ਹੋ ਸਕਦੀ ਹੈ ਕਿ ਬਾਦਲ ਪਰਿਵਾਰ ਦੀ ਮੁੜ ਲੋਕ ਸਭਾ ਚੋਣਾਂ ਵਿਚ ਆਪਸੀ ਸਿਆਸੀ ਟੱਕਰ ਕਰਾ ਦਿੱਤੀ ਜਾਵੇ।