Breaking News
Home / ਮਨੋਰੰਜਨ / ਅੰਬਾਨੀ ਦੀ ਧੀ ਵਿਆਹ ਤੋਂ ਬਾਅਦ 450 ਕਰੋੜ ਦੇ ਇਸ ਮਹਿਲ ‘ਚ ਰਹੇਗੀ ਈਸ਼ਾ ਅੰਬਾਨੀ ਦੇਖੋ ਤਸਵੀਰਾਂ

ਅੰਬਾਨੀ ਦੀ ਧੀ ਵਿਆਹ ਤੋਂ ਬਾਅਦ 450 ਕਰੋੜ ਦੇ ਇਸ ਮਹਿਲ ‘ਚ ਰਹੇਗੀ ਈਸ਼ਾ ਅੰਬਾਨੀ ਦੇਖੋ ਤਸਵੀਰਾਂ

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ 12 ਦਸੰਬਰ ਨੂੰ ਅਜੇ ਪੀਰਾਮਲ ਅਤੇ ਸਵਾਤੀ ਪੀਰਾਮਲ ਦੇ ਬੇਟੇ ਆਨੰਦ ਪੀਰਾਮਲ ਨਾਲ ਹੋਣ ਜਾ ਰਿਹਾ ਹੈ। ਉਦੈਪੁਰ ‘ਚ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨਿਭਾਉਣ ਤੋਂ ਬਾਅਦ ਵਿਆਹ ਮੁੰਬਈ ਵਿਚ ਹੋਵੇਗਾ। ਮੁਕੇਸ਼ ਅੰਬਾਨੀ ਵਲੋਂ ਧੀ ਈਸ਼ਾ ਦੇ ਰਿਸ਼ਤਾ ਪੱਕਣ ਹੋਣ ,,,,, ਤੋਂ ਬਾਅਦ ਦੇ ਸ਼ਾਹੀ ਜਸ਼ਨ , ਇਟਲੀ ‘ਚ ਸ਼ਾਹੀ ਮੰਗਣੀ ਦਾ ਤਿੰਨ ਦਿਨ ਦਾ ਜਸ਼ਨ , ਵਿਆਹ ਦਾ ਪਹਿਲਾਂ ਕਾਰਡ ਭੇਂਟ ਕਰਨ ਲਈ ਕੇਦਾਰਨਾਥ-ਬਦਰੀਨਾਥ ਜਾਣਾ ਅਤੇ ਧੀ-ਦਾਮਾਦ ਲਈ ਆਸ਼ੀਰਵਾਦ ਮੰਗਣ ਨੂੰ ਲੈ ਕੇ ਸਭ ਕੁਝ ਸ਼ਾਹੀ ਅੰਦਾਜ਼ ਵਿਚ ਹੋ ਰਿਹਾ ਹੈ।

ਈਸ਼ਾ ਅਤੇ ਆਨੰਦ ਦੀ ਮੰਗਣੀ ਦਾ ਜਸ਼ਨ ਇਟਲੀ ਦੀ ਲੇਕ ਕੋਮੋ ‘ਤੇ ਤਿੰਨ ਦਿਨਾਂ ਤੱਕ ਚੱਲਿਆ। ਇਸ ਤੋਂ ਬਾਅਦ ਈਸ਼ਾ ਦੇ ਵਿਆਹ ਦਾ ਸੋਨੇ ਦਾ ਕਾਰਡ ਵੀ ਚਰਚਾ ਦਾ ਵਿਸ਼ਾ ਰਿਹਾ।
ਵਿਆਹ ਤੋਂ ਬਾਅਦ ਈਸ਼ਾ ਅਤੇ ਆਨੰਦ ਮੁੰਬਈ ਦੇ ਵਰਲੀ ‘ਚ ਸੀ ਫੇਸਿੰਗ ਇਕ ਅਪਾਰਟਮੈਂਟ ਨੂੰ ਆਪਣੀ ਰਿਹਾਇਸ਼ ,,,,, ਬਣਾਉਣਗੇ। ਦੋਵੇਂ ਵਿਆਹ ਤੋਂ ਬਾਅਦ ਮੁੰਬਈ ਦੀ GULITA ਬਿਲਡਿੰਗ ਵਿਚ ਸ਼ਿਫਟ ਹੋਣਗੇ।

ਪੀਰਾਮਲ ਪਰਿਵਾਰ ਨੇ 2012 ਵਿਚ ਇਹ ਜਾਇਦਾਦ ਖਰੀਦੀ ਸੀ। ਇਸ ਦੀ ਕੀਮਤ 450 ਕਰੋੜ ਰੁਪਏ ਹੈ। ਹਿੰਦੂਸਤਾਨ ਯੂਨੀਲੀਵਰ ਜਿਸਦਾ GULITA ‘ਚ ਟ੍ਰੇਨਿੰਗ ਸੈਂਟਰ ਸੀ ਨੇ 6 ਸਾਲ ਪਹਿਲਾਂ ਪੀਰਾਮਲ ਨੂੰ ਇਹ ਜਾਇਦਾਦ ਵੇਚੀ ਸੀ।

ਇਹ ਅਪਾਰਟਮੈਂਟ ਈਸ਼ਾ ਦੇ ਸੱਸ-ਸਹੁਰੇ ਵਲੋਂ ਉਨ੍ਹਾਂ ਨੂੰ ,,,,, ਵਿਆਹ ਦਾ ਤੋਹਫਾ ਹੋਵੇਗਾ।
ਮੁਕੇਸ਼ ਅੰਬਾਨੀ ਦੀ ਰਿਹਾਇਸ਼ ਐਂਟੀਲਿਆ ਦੀ ਚਰਚਾ ਪਹਿਲਾਂ ਹੀ ਪੂਰੇ ਦੇਸ਼ ਵਿਚ ਕੀਤੀ ਜਾਂਦੀ ਹੈ ਅਤੇ ਈਸ਼ਾ ਦੇ ਵਿਆਹ ਤੋਂ ਬਾਅਦ ਇਹ ਘਰ ਵੀ ਇਸੇ ਲਾਈਨ ਵਿਚ ਸ਼ਾਮਲ ਹੋ ਜਾਵੇਗਾ।

ਆਓ ਜਾਣਦੇ ਹਾਂ ਈਸ਼ਾ ਅਤੇ ਆਨੰਦ ਦੇ ਨਵੇਂ ਘਰ ‘ਚ ਕੀ ਹੋਵੇਗਾ ਖਾਸ

  • GULITA 50,000 ਵਰਗਫੁੱਟ ‘ਚ ਫੈਲਿਆ ਹੈ। ਇਸ ਵਿਸ਼ਾਲ ਇਮਾਰਤ ‘ਚ 5 ਮੰਜਿਲਾਂ ਹਨ ਅਤੇ ਸਾਹਮਣੇ ਅਰਬ ਸਾਗਰ ਦਾ ਖੂਬਸੂਰਤ ਨਜ਼ਾਰਾ ਹੈ।
  • ਬੰਗਲੇ ਦਾ ਨਿਰਮਾਣ ਕਰ ਰਹੇ ਕਾਮਿਆਂ ਨੂੰ ਕੰਮ ਖਤਮ ਕਰਨ ਲਈ 1 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। 1 ਦਸੰਬਰ ਨੂੰ ਇਥੇ ਪੂਜਾ ਹੋਵੇਗੀ, ਇਸ ਲਈ ਇਥੇ ਜੰਗੀ ਪੱਧਰ ‘ਤੇ ਕੰਮਕਾਜ ਚੱਲ ਰਿਹਾ ਹੈ।
  • ਬੰਗਲੇ ਨੂੰ ਡਾਇਮੰਡ ਥੀਮ ਦਿੱਤਾ ਗਿਆ ਹੈ ਅਤੇ ਇਸ ਲਈ ਖਾਸ ਤੌਰ ‘ਤੇ ਵਿਦੇਸ਼ਾਂ ਤੋਂ ਸਮਾਨ ਮੰਗਵਾਇਆ ਜਾ ਰਿਹਾ ਹੈ।
  • ਇਸ ਬੰਗਲੇ ਵਿਚ ਸਵੀਮਿੰਗ ਪੂਲ, ਖਾਸ ਤਰੀਕੇ ਨਾਲ ਬਣਾਇਆ ਗਿਆ ਇਕ ਡਾਇਮੰਡ ਰੂਮ ਅਤੇ ਪੂਜਾ ਲਈ ਵੀ ਕਮਰਾ ਬਣਾਇਆ ਗਿਆ ਹੈ।
  • ਇਸ ਤੋਂ ਇਲਾਵਾ ਪਾਰਕਿੰਗ ਲਈ ਤਿੰਨ ਬੇਸਮੈਂਟ ਵੀ ਹਨ ਅਤੇ ਇਕ ਵਿਸ਼ਾਲ ਹਾਲ ਵੀ ਬਣਾਇਆ ਜਾ ਰਿਹਾ ਹੈ।
  • ਬਿਲਡਿੰਗ ਦੇ ਬੇਸਮੈਂਟ ‘ਚ ਇਕ ਲਾਨ ਹੈ ਅਤੇ ਇਕ ਮਲਟੀ ਪਰਪਜ਼ ਰੂਮ ਵੀ। ਬੇਸਮੈਂਟ ‘ਚ ਇਕ ਓਪਨ ਏਅਰ ਵਾਟਰ ਬਾਡੀ ਵੀ ਹੋਵੇਗੀ।
  • ਦੂਜੇ ਫਲੋਰ ‘ਚ ਲਿਵਿੰਗ, ਡਾਇਨਿੰਗ ਹਾਲ, ਬੈੱਡਰੂਮ, ਸਰਕੂਲਰ ਸਟੱਡੀਜ਼ ਅਤੇ ਟ੍ਰਿਪਲ ਹਾਈਟ ਮਲਟੀ ਪਰਪਜ਼ ਰੂਮ ਵੀ ਹੈ।
  • ਬੰਗਲੇ ‘ਚ ਲਾਊਂਜ ਏਰੀਆ ਅਤੇ ਡ੍ਰੈਸਿੰਗ ਰੂਮ ਵੀ ਹੈ। ਨੌਕਰਾਂ ਦੇ ਰਹਿਣ ਲਈ ਵੱਖਰੇ ਕਵਾਟਰ ਵੀ ਬਣਾਏ ਗਏ ਹਨ।
  • 1 ਦਸੰਬਰ ਨੂੰ ਬੰਗਲੇ ‘ਚ ਇਕ ਪੂਜਾ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ 12 ਦਸੰਬਰ ਨੂੰ ਵਿਆਹ ਤੋਂ ਬਾਅਦ ਈਸ਼ਾ ਅਤੇ ਆਨੰਦ ਇਸ ਬੰਗਲੇ ਵਿਚ ਸ਼ਿਫਟ ਹੋ ਜਾਣਗੇ।
  • ਬੰਗਲੇ ਦੇ ਇੰਟੀਰੀਅਰ ‘ਤੇ ਅਜੇ ਕੰਮ ਚੱਲ ਰਿਹਾ ਹੈ। ਬੰਗਲੇ ‘ਚੋਂ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।

ਜ਼ਿਕਰਯੋਗ ਹੈ ਕਿ 11000 ਕਰੋੜ ਦੀ ਲਾਗਤ ਨਾਲ ਬਣਿਆ ਅੰਬਾਨੀ ਦਾ ਐਂਟੀਲਿਆ ਦੁਨੀਆ ਦਾ ਸਭ ਤੋਂ ਮਹਿੰਗਾ ਘਰ ਹੈ। ਐਂਟੀਲਿਆ  ਦਾ ਸਥਾਨ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਨਿਵਾਸ ਬਕਿੰਘਮ ਪੈਲੇਸ ਤੋਂ ਬਾਅਦ ਆਉਂਦਾ ਹੈ।

ਅੰਬਾਨੀ ਦਾ ਐਂਟੀਲਿਆ 27 ਮੰਜ਼ਿਲਾ ਹੈ ਅਤੇ ਇਸ ਦੀ ਸੰਭਾਲ ਲਈ 600 ਕਰਮਚਾਰੀਆਂ ਦਾ ਸਟਾਫ ਰੱਖਿਆ ਗਿਆ ਹੈ।

27 ਮੰਜ਼ਿਲਾ ਐਂਟੀਲਿਆ ‘ਚ ਮੁਕੇਸ਼ ਅੰਬਾਨੀ ਦੇ ਨਾਲ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ, ਮਾਂ ਕੋਕਿਲਾਬੇਨ, ਬੇਟੀ ਈਸ਼ਾ ਅਤੇ ਬੇਟੇ ਆਕਾਸ਼ ਅਤੇ ਅਨੰਤ ਰਿਹ ਰਹੇ ਹਨ।
ਐਂਟੀਲਿਆ ਦੇਸ਼ ਦੇ ਸਭ ਤੋਂ ਮਹਿੰਗੇ ਇਲਾਕੇ ਮੁੰਬਈ ਦੇ ਅਲਟਾਮਾਊਂਟ ਰੋਡ ‘ਚ ਬਣਾਇਆ ਗਿਆ ਹੈ। ਇਸ ਇਲਾਕੇ ਵਿਚ ਪ੍ਰਾਪਰਟੀ ਦੀ ਕੀਮਤ ਬਹੁਤ ਜ਼ਿਆਦਾ ਹੈ। ਇਥੇ ਪ੍ਰਤੀ ਵਰਗ ਫੁੱਟ ਦੀ ਕੀਮਤ 80,000 ਤੋਂ 85,000 ਰੁਪਏ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!