ਤਾਜੀਆਂ ਤੇ ਸੱਚੀਆਂ ਖਬਰਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਹੋਏ ਭਿਆਨਕ ਟਰੇਨ ਹਾਦਸੇ ਵਿੱਚ ਹੁਣ ਤੱਕ ਕਈ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਹਾਲੇ ਹਸਪਤਾਲ ਵਿੱਚ ਜ਼ਖ਼ਮੀ ਪਏ ਹੋਏ ਹਨ । ਜਿੱਥੇ ਪੂਰੀ ਦੁਨੀਆਂ ਭਰ ਵਿੱਚੋਂ ਇਸ ਭਿਆਨਕ ਹਾਦਸੇ ਲਈ ਸੋਗ ਜਤਾਇਆ ਜਾ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਵੀ ,,,,,ਪਰਿਵਾਰ ਵਾਲਿਆਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ । ਬੇਸ਼ੱਕ ਹੀ ਇਸ ਹਾਦਸੇ ਵਿੱਚ ਬਹੁਤ ਹੀ ਕੀਮਤੀ ਜਾਨਾਂ ਗਈਆਂ ਹਨ ਪ੍ਰੰਤੂ ਇਸ ਭਿਆਨਕ ਹਾਦਸੇ ਅੰਦਰ ਇੱਕ ਅਜਿਹੇ ਅਦਾਕਾਰ ਦੀ ਵੀ ਮੌਤ ਹੋ ਗਈ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਦਸਹਿਰੇ ਦੇ ਤਿਉਹਾਰ ਸਮੇ ਰਾਮਲੀਲ੍ਹਾ ਅੰਦਰ ਕਈ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕਾ ਹੈ ।
ਇਸ ਅਦਾਕਾਰ ਦਾ ਨਾਮ ਦਲਬੀਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਹ ਪਿਛਲੇ ਲਗਭਗ ਪੱਚੀ ਸਾਲਾਂ ਤੋਂ ਰਾਮਲੀਲਾ ਵਿੱਚ ਰਾਮ ਲਛਮਣ ਦਾ ਰੋਲ ਅਦਾ ਕਰਦੇ ਆ ਰਹੇ ਹਨ । ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਸ ਵਾਰ ਰਾਮ ਲੀਲ੍ਹਾ ਵਿਚ ਦਲਬੀਰ ਸਿੰਘ ਨੇ ਰਾਵਣ ਦਾ ਰੋਲ ਅਦਾ ਕੀਤਾ ਸੀ ਪਰੰਤੂ ਸ਼ਾਇਦ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਉਸ ਦੇ ਜੀਵਨ ਦਾ ਆਖਰੀ ਰੋਲ ਹੋਵੇਗਾ । ਅਸਲ ਵਿੱਚ ਦਲਬੀਰ ਰਾਮ ਲੀਲਾ ਵਿੱਚ ਆਪਣਾ ਰੋਲ ਨਿਭਾ ਕੇ ਘਰ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਹੀ ਇਸ ਨੂੰ ਟ੍ਰੇਨ ਦੇ ਆਉਂਦਿਆਂ ਹਾਦਸੇ ਦਾ ਪਤਾ ਲੱਗਾ ।
ਲੋਕਾਂ ਦੀਆਂ ਆਵਾਜ਼ਾਂ ਸੁਣ ਕੇ ਦਲਬੀਰ ਲੋਕਾਂ ਨੂੰ ਟਰੇਨ ਦੀ ਪਟੜੀ ਤੋਂ ਬਚਾਉਣ ਲਈ ਟ੍ਰੇਨ ਦੀ ਪਟੜੀ ਵੱਲ ਗਿਆ ਪਰੰਤੂ ਉਸ ਦਾ ਖੁਦ ਦਾ ਪੈਰ ਪਟੜੀ ਵਿਚ ਫਸ ਗਿਆ ਅਤੇ ਉਹ ਟਰੇਨ ਦੀ ਚਪੇਟ ਵਿੱਚ ਆ ਗਿਆ । ਸੋ ਜਿੱਥੇ ਇਸ ਪੂਰੇ ਦੁਸਹਿਰੇ ਦੇ ਦੁਖਾਂਤ ਸਮੇਂ ਕਈ ਦਰਸ਼ਕਾਂ ਦੀਆਂ,,,,,,v ਜਾਨਾਂ ਗਈਆਂ ਉੱਥੇ ਹੀ ਇਸ ਦੁਸਹਿਰੇ ਦੇ ਸਮਾਗਮ ਸਮੇਂ ਰਾਮਲੀਲਾ ਅੰਦਰ ਰਾਵਣ ਦਾ ਕਿਰਦਾਰ ਨਿਭਾਉਣ ਵਾਲਾ ਦਲਬੀਰ ਸਿੰਘ ਵੀ ਇਸ ਹਾਦਸੇ ਦੀ ਮਾਰ ਤੋਂ ਬਚ ਨਾ ਸਕਿਆ । ਜਗ ਬਾਣੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇਸ ਪੂਰੀ ਖਬਰ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ।
ਦੇਖੋ ਵੀਡੀਓ