ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਪਿੰਡ ਅਦਲੀਵਾਲ ਵਿਚ ਸਥਿਤ ਨਿਰੰਕਾਰੀ ਭਵਨ ‘ਤੇ ਗ੍ਰੇਨੇਡ ਹਮਲੇ ਨੇ ਪੂਰੇ ਦੇਸ਼ ਨੂੰ ,,,,, ਹਿਲਾ ਕੇ ਰੱਖ ਦਿੱਤਾ ਹੈ। ਇਸ ਬਲਾਸਟ ਵਿਚ 3 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂਬਾਅਦ ਪੰਜਾਬ ਸਮੇਤ ਰਾਜਧਾਨੀ ਦਿੱਲੀ, ਹਰਿਆਣਾ ਅਤੇ ਐਨ.ਸੀ.ਆਰ. ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਉਥੇ ਹੀ ਪੰਜਾਬ ਪੁਲਸ ਨੇ ਸ਼ੱਕੀਆਂ ਦੀ ਤਸਵੀਰ ਵੀ ਜਾਰੀ ਕਰਕੇ ਉਨ੍ਹਾਂ ਦੇ ਭਾਲ ਸ਼ੁਰੂ ਕਰ ਦਿੱਤੀ ਹੈ।
ਖੁਫੀਆ ਏਜੰਸੀਆਂ ਨੇ ਜਤਾਇਆ ਗੋਪਾਲ ਸਿੰਘ ਚਾਵਲਾ ‘ਤੇ ਸ਼ੱਕ
ਖੁਫੀਆ ਏਜੰਸੀਆਂ ਨੇ ਨਿਰੰਕਾਰੀ ਭਵਨ ‘ਤੇ ਹੋਏ ਗ੍ਰੇਨੇਡ ਹਮਲੇ ਦਾ ਸ਼ੱਕ ਗੋਪਾਲ ਸਿੰਘ ਚਾਵਲਾ ‘ਤੇ ਜਤਾਇਆ ਹੈ, ਜਿਸ ਨੂੰ,,,,, ਅੱਤਵਾਦੀ ਹਾਫਿਜ਼ ਸਈਦ ਨਾਲ ਦੇਖਿਆ ਗਿਆ ਸੀ। ਅਪ੍ਰੈਲ ‘ਚ ਜਦੋਂ ਭਾਰਤੀਆਂ ਦਾ ਇਕ ਜਥਾ ਵਿਸਾਖੀ ‘ਤੇ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਗਿਆ ਸੀ
ਤਾਂ ਗੋਪਾਲ ਸਿੰਘ ਚਾਵਲਾ ਨੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕੀਤੀਆਂ ਸਨ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਰੈਫਰੈਂਡਮ-2020 ਦੇ ਪੋਸਟਰ ਵੀ ਚਿਪਕਾਏ ਸਨ। ਇਸ ਤੋਂ ਬਾਅਦ ਹੀ ਪੰਜਾਬ ‘ਚ ਗੜਬੜੀ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ।
ਲਸ਼ਕਰ-ਏ-ਤੋਇਬਾ ਰਚ ਰਿਹਾ ਹੈ ਸਾਰੀ ਸਾਜ਼ਿਸ਼
ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਖਾਲਿਸਤਾਨੀ ਤੇ ਕਸ਼ਮੀਰੀ ਅੱਤਵਾਦੀ ਸੰਗਠਨਾਂ ਦੀ ਮਿਲੀਭੁਗਤ ,,,,,, ਨਾਲ ਜਨਮੇ ਨਵੇਂ ਟੈਰੇਰਿਸਟ ਗਰੁੱਪ ਦਾ ਕੰਮ ਹੋ ਸਕਦਾ ਹੈ। ਖੁਫੀਆ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਅਲਰਟ ਭੇਜਿਆ ਹੈ ਕਿ ਪੰਜਾਬ ‘ਚ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ ‘ਚ ਬੈਠ ਕੇ ਲਸ਼ਕਰ-ਏ-ਤੋਇਬਾ ਸਾਰੀ ਸਾਜ਼ਿਸ਼ ਰਚ ਰਿਹਾ ਹੈ। ਲਸ਼ਕਰ ਕਮਾਂਡਰ ਹਾਫਿਜ਼ ਸਈਦ ਕਸ਼ਮੀਰੀ ਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਟਾਰਗੈੱਟ ਦੇ ਰਿਹਾ ਹੈ ਤੇ ਉਨ੍ਹਾਂ ਨੂੰ ਫੰਡਿੰਗ ਵੀ ਕਰ ਰਿਹਾ ਹੈ।
ਖਾਲਿਸਤਾਨ ਸਮਰਥਕਾਂ ਨੂੰ ਸੌਂਪਿਆ ਗਿਆ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਜ਼ਿੰਮਾ
ਖਾਸ ਤੌਰ ‘ਤੇ ਪੰਜਾਬ ‘ਚ ਗੜਬੜ ਲਈ ਜੈਸ਼-ਏ-ਮੁਹੰਮਦ ਤੇ ਜਮਾਤ-ਉਦ-ਦਾਵਾ ਨਾਮਕ ਅੱਤਵਾਦੀ ਸੰਗਠਨ ਨੂੰ ਖਾਲਿਸਤਾਨੀ ਸੰਗਠਨਾਂ ਨੂੰ ਛੋਟੇ-ਛੋਟੇ ਹਮਲੇ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇੰਨਾ ਹੀ ਨਹੀਂ ਸੂਤਰਾਂ ਦੀ ਮੰਨੋਂ ਤਾਂ ਅੱਤਵਾਦੀ ਜਾਕਿਸ ਮੂਸਾ ਦੇ ਵੀ ਪਿਛਲੇ ਦਿਨਾਂ ਵਿਚ ਕੁਝ ਖਾਲਿਸਤਾਨੀ ,,,,,, ਸਮਰਥਕਾਂ ਨਾਲ ਮਿਲਣ ਦੀ ਖਬਰ ਹੈ। ਜਾਕਿਰ ਮੂਸਾ ਨੂੰ ਕੁਝ ਹੀ ਦਿਨ ਪਹਿਲਾਂ ਪੰਜਾਬ ਵਿਚ ਦੇਖਿਆ ਗਿਆ ਸੀ। ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਜਾਕਿਰ ਮੂਸਾ ਮਿਲਿਆ ਹੈ ਓਹੀ ਸਪੀਪਰ ਸੈਲ ਹੋ ਸਕਦੇ ਹਨ।