Breaking News
Home / ਵਾਇਰਲ ਵੀਡੀਓ / ਅੱਜ ਦੁਸਹਿਰੇ ਤੇ ਮਸਕੀਨ ਜੀ ਤੌਂ ਆਹ ਕੌੜ੍ਹਾ ਸੱਚ ਜਰੂਰ ਸੁਣ ਲਵੋ ਰਾਵਣ ਸਾੜ੍ਹਣ ਤੋਂ ਪਹਿਲਾਂ ..

ਅੱਜ ਦੁਸਹਿਰੇ ਤੇ ਮਸਕੀਨ ਜੀ ਤੌਂ ਆਹ ਕੌੜ੍ਹਾ ਸੱਚ ਜਰੂਰ ਸੁਣ ਲਵੋ ਰਾਵਣ ਸਾੜ੍ਹਣ ਤੋਂ ਪਹਿਲਾਂ ..

ਰਾਵਣ ਜੋ ਵੀ ਕਰਦਾ ਸੀ ਪੂਰੀ ਲੀਨਤਾ ਤੇ ਸ਼ਰਧਾ ਨਾਲ ਕਰਦਾ ਸੀ।ਉਦਾਹਰਨ ਵਜੋਂ ਸ਼ਿਵ ਭਗਤੀ।ਰਾਵਣ ਸ਼ਿਵ ਦੇ ਮਹਾਨ ਭਗਤਾਂ ਵਿਚੋਂ ਇਕ ਸੀ ਜਿਸਨੇ ਸ਼ਿਵ ਦੇ ਤਾਂਡਵ ‘ਤੇ ‘ ਸ਼ਿਵ ਤਾਂਡਵ ਸਰੋਤ ‘ ਲਿਖਿਆ ਸੀ।ਇਸਨੂੰ ਪੜ੍ਹਕੇ ਕੋਈ ਵੀ ਇਹ ਅੰਦਾਜਾ ਲਗਾ ਸਕਦਾ ਹੈ ਕਿ ਰਾਵਣ ਇਕ ਮਹਾਨ ਕਵੀ ਸੀ। ਰਾਵਣ ਨੂੰ ਇਹ ਚੰਗੀ ,,,, ਤਰ੍ਹਾਂ ਪਤਾ ਸੀ ਕਿ ਉਸ ਦੀਆਂ ਕੀ ਸ਼ਕਤੀਆਂ ਹਨ ਤੇ ਕੀ ਕਮੀਆਂ ਹਨ।

ਯੁੱਧ ਵਿਚ ਕੁੰਭਕਰਨ ਤੇ ਮੇਘਨਾਥ ਦੀ ਮੌਤ ਤੋਂ ਬਾਅਦ ਵੀ ਉਸਨੇ ਹਿੰਮਤ ਨਾ ਹਾਰੀ ਤੇ ਖੁੱਦ ‘ਤੇ ਭਰੋਸਾ ਰੱਖ ਕੇ ਯੁੱਧ ਵਿਚ ਟਿਕਿਆ ਰਿਹਾ। ਰਾਵਣ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਦੀਆਂ ਕੀ ਸ਼ਕਤੀਆਂ ਹਨ ਤੇ ਕੀ ਕਮੀਆਂ ਹਨ। ਯੁੱਧ ਵਿਚ ਕੁੰਭਕਰਨ ਤੇ ਮੇਘਨਾਥ ਦੀ ਮੌਤ ਤੋਂ ਬਾਅਦ ਵੀ ਉਸਨੇ ਹਿੰਮਤ ਨਾ ਹਾਰੀ ਤੇ ਖੁੱਦ ‘ਤੇ ਭਰੋਸਾ ਰੱਖ ਕੇ ਯੁੱਧ ਵਿਚ ਟਿਕਿਆ ਰਿਹਾ। ਜਦੋਂ ਰਾਵਣ ਮਰਨ ਵਾਲਾ ਸੀ ਤਾਂ ਭਗਵਾਨ ਰਾਮ ਨੇ ਲੱਛਮਣ ਨੂੰ ਕਿਹਾ ਕਿ ਜਾ ਕੇ ਰਾਵਣ ਤੋਂ ਕੁਝ ਸਿੱਖੇ।ਉਸ ਸਮੇਂ ਰਾਵਣ ਨੇ ਲੱਛਮਣ ਨੂੰ ਕਿਹਾ ਕਿ ‘ਚੰਗਾ ਕੰਮ ਕਰਨ ਚ ਕਦੀ ਵੀ ਦੇਰ ਨਾ ਕਰੋ’ ,,,,, ਤੇ ਬੁਰਾ ਕੰਮ ਕਰਨ ਤੋਂ ਜਿਨ੍ਹਾਂ ਹੋ ਸਕੇ ਦੂਰ ਰਹਿਣਾ ਚਾਹੀਦਾ ਹੈ। ਰਾਵਣ ਨੇ ਲੱਛਮਣ ਨੂੰ ਸਮਝਾਇਆ ਸੀ ਕਿ ਕਦੀ ਵੀ ਆਪਣੇ ਰਾਜ ਦੂਜੇ ਲੋਕਾਂ ਨੂੰ ਨਾ ਦੱਸੋ ਉਸਨੇ ਵੀ ਅਜਿਹਾ ਕਰਕੇ ਗਲਤੀ ਕੀਤੀ ਸੀ। ਰਾਵਣ ਦੀ ਮੌਤ ਦਾ ਰਾਜ ਵਿਭੀਸ਼ਣ ਨੂੰ ਪਤਾ ਸੀ ਅਤੇ ਉਹ ਹੀ ਉਸਦੀ ਮੌਤ ਦਾ ਕਾਰਨ ਬਣਿਆ।
ਰਾਵਣ ਵੱਲੋਂ ਅਯੁਧਿਆ ਦੇ ਰਾਜੇ ਰਾਮ ਚੰਦ ਦੀ ਸੀਤਾ ਚੁਕੇ ਜਾਣ ਦਾ ਜ਼ਿਕਰ ਕਰਦਿਆਂ ਉਸ ਰਾਮ ਚੰਦ ਨੂੰ ਇਕ ਬੇਬਸ, ਫਸਿਆ ਹੋਇਆ ਤੇ ਲਾਚਾਰ ਕਹਿੰਦਾ ਹੈ (ਕੀ ਭਗਵਾਨ ਏਨਾ ਵਿਚਾਰਾ ਹੁੰਦਾ ਹੈ?)। ਤੀਜੇ ਸਲੋਕ ਵਿਚ ਰਾਮ ਨੂੰ ਦੇਸ ਨਿਕਾਲੇ (ਬਨਵਾਸ) ਦਾ ਜ਼ਿਕਰ ਕਰਦਿਆਂ, ਸੀਤਾ ਦੇ ਅਗਵਾ ਹ ਜਾਣ ਅਤੇ ਉਸ ਨੂੰ ਵਾਪਿਸ ਹਾਸਿਲ ਕਰਨ ਦੀ ਲੜਾਈ ਵਿਚ ਲਛਮਣ ਦੇ ਬੇਹੋਸ਼ ਹੋਣ ਵੇਲੇ ਰਾਜਾ ਰਾਮ ਚੰਦ ਦੇ ਰੋਣ ਤੇ ਵਿਰਲਾਪ ਕਰਨ ਦਾ ਹਾਲ ਬਿਆਨ ਕੀਤਾ ਹੈ। ਚੌਥੇ ਸਲੋਕ ਵਿਚ ਵੀ ਰਾਜਾ ਰਾਮ ਚੰਦ, ਹੁਣ, ਸੀਤਾ ਤੇ ਲਛਮਣ ਨੂੰ ਬਚਾਉਣ ਵਾਸਤੇ ਬਾਂਦਰਾਂ (ਹਨੂਮਾਨ) ਦੀ ਫ਼ੌਜ ‘ਤੇ ਹੀ ਟੇਕ ਰਖਦਾ ਹੈ। ਪੰਜਵੇਂ ਸਲੋਕ ਵਿਚ ਵੀ ਇਹੀ ਗੱਲ ਦੁਹਰਾਈ ਹੋਈ ਹੈ ਕਿ ਰਾਮ ਚੰਦ ਤਾਂ ਵਿਚਾਰਾ ਲਾਚਾਰ ਹੈ ਤੇ ਮਨ ਵਿਚ ਝੁਰਦਾ ਹੈ।,,,,, ਉਹ ਹਨੂਮਾਨ ਦੀ ਮਿਹਰ ਅਤੇ ਰਹਿਮ ਸਦਕਾ ਹੀ ਵਹੁਟੀ ਅਤੇ ਭਰਾ ਨੂੰ ਬਚਾਅ ਸਕਦਾ ਹੈ। ਛੇਵੇਂ ਸਲੋਕ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਦੁਨੀਆਂ ਵਿਚ ਅਜਿਹੇ ਕਈ ਰਾਮ ਆਏ ਤੇ ਕਈ ਗਏ ਤੇ ਉਨ੍ਹਾਂ ਦੇ ਟੱਬਰ, ਪਰਵਾਰ, ਖ਼ਾਨਦਾਨ ਵੀ ਬੜੇ ਵੱਡੇ ਸਨ। ਸੋ ਇਨ੍ਹਾਂ ਛੇਆਂ ਸਲੋਕਾਂ ਵਿਚ ਸਾਫ਼ ਸਪਸ਼ਟ ਤੌਰ ‘ਤੇ ਅਯੁਧਿਆ ਦੇ ਰਾਜੇ ਰਾਮ ਚੰਦ ਦਾ ਜ਼ਿਕਰ ਹੈ ਅਤੇ ਹਿੰਦੂ ਇਸੇ ਰਾਮ ਚੰਦ ਨੂੰ ਹੀ ਪ੍ਰਮਾਤਮਾ ਸਮਝ ਕੇ ਉਸ ਦੀ ਪੂਜਾ ਕਰਦੇ ਹਨ।ਹਿੰਦੂਆਂ ਦੇ ਇਸ ਕਾਲਪਨਿਕ “ਪ੍ਰਮਾਤਮਾ” ਜਾਂ “ਨਾਇਕ” ਰਾਜਾ ਰਾਮ ਚੰਦ ਦੀ ਜ਼ਿੰਦਗੀ ਦੀ ਕਥਾ ਮਹਾਨ ਕਵੀ ਤੁਲਸੀ ਦਾਸ ਅਤੇ ਮਹਾਂਰਿਸ਼ੀ ਵਾਲਮੀਕੀ ਜੀ ਵੱਲੋਂ ਲਿਖੀਆਂ ਰਾਮਾਇਣਾਂ ਵਿਚ ਪੇਸ਼ ਹੈ।

ਇਨ੍ਹਾਂ ਰਾਮਾਇਣਾਂ ਵਿਚੋਂ ਪਤਾ ਲਗਦਾ ਹੈ ਕਿ ਕਿਵੇਂ ਰਾਮ ਤੇ ਉਸ ਦੇ ਤਿੰਨ ਭਰਾਵਾਂ ਦਾ ਜਨਮ ਹੋਇਆ, ਕਿਵੇਂ ਸੀਤਾ ਦਾ ਜਨਮ ਹੋਇਆ, ਕਿਵੇਂ ਮਤਰੇਈ ਮਾਂ ਨੇ ਵੱਸ ਵਿਚ ਕੀਤੇ ਪਤੀ ਦਸ਼ਰਥ ਤੋਂ ਰਾਮ ਨੂੰ ਬਨਵਾਸ ਦਿਵਾਇਆ, ਕਿਵੇਂ ਲਛਮਣ ਨੇ ਸਰੁਪਨਖਾ ਦੀ ਬੇਇਜ਼ਤੀ ਕੀਤੀ, ਕਿਵੇਂ ਰਾਵਣ ਨੇ ਭੈਣ ਦੀ ਬੇਇਜ਼ਤੀ ਦਾ ਬਦਲਾ ਲੈਣ ਵਾਸਤੇ ਸੀਤਾ ਨੂੰ ਅਗਵਾ ਕੀਤਾ (ਪਰ ਉਸ ਮਹਾਨ ਰਾਵਣ ਨੇ ਸੀਤਾ ਦੇ ਜਿਸਮ ਨੂੰ ਹੱਥ ਤਕ ਨਹੀਂ ਲਾਇਆ), ਕਿਵੇਂ ਰਾਮ ਨੇ ਵਹੁਟੀ ਵਾਪਿਸ ਲੈਣ ਵਾਸਤੇ ਰਾਵਣ ਨਾਲ ਜੰਗ ਕੀਤਾ ਤੇ ਇਸ ਦੌਰਾਨ ਲਛਮਣ ਜ਼ਖ਼ਮੀ ਹੋਇਆ, ਕਿਵੇਂ ਰਾਮ ਨੇ ਵਿਰਲਾਪ ਕੀਤਾ ਤੇ ਫਿਰ ਬਾਂਦਰਾਂ ਦੀ ਫ਼ੌਜ ਤੋਂ ਮਦਦ ਮੰਗੀ, ਕਿਵੇਂ ਰਾਮ ਨੇ ਚਲਾਕੀ ਨਾਲ ਦੁਸ਼ਮਣ ਨੂੰ ਮਾਰਿਆ, ਕਿਵੇਂ ਰਾਮ ਚੰਦ ਨੇ ਧੋਬੀ ਦੇ ਮਿਹਣਾ ਮਾਰਨ ‘ਤੇ ਵਹੁਟੀ ਨੂੰ ਘਰੋਂ ਕੱਢ ਦਿਤਾ, ਕਿਵੇਂ ਲਛਮਣ ’ਤੇ ਗੁੱਸਾ ਕਰ ਕੇ ਉਸ ਨੂੰ ਦੁਨੀਆਂ ਛੱਡਣ ‘ਤੇ ਮਜਬੂਰ ਕੀਤਾ ਅਤੇ ਕਿਵੇਂ ਸ਼ੰਬੂਕ ਰਿਸ਼ੀ ਨੂੰ ਇਸ ਕਰ ਕੇ ਮਰਵਾ ਦਿਤਾ ਕਿਉਂ ਕਿ ਉਹ ਅਖੌਤੀ ਅਛੂਤ ਸੀ।,,,,,, ਵਧੇਰੇ ਤਫ਼ਸੀਲ ਵਾਸਤੇ ਵੇਖੌ: ਜੌਨ ਡੋਸਨ ਲਿਖਤ “ਹਿੰਦੂ ਮਿਥਿਹਾਸ ਕੋਸ਼”, ਭਾਸ਼ਾ ਵਿਭਾਗ, 1998 ਦੀ ਐਡੀਸ਼ਨ, ਸਫ਼ੇ 99, 464 ਤੋਂ 471, 474-76, 485-86 ਅਤੇ ਭਾਈ ਕਾਨ੍ਹ ਸਿੰਘ ਨਾਭਾ ਦਾ “ਮਹਾਨ ਕੋਸ਼”, ਸਫ਼ੇ 1032-33 ਅਤੇ 247)।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!