Breaking News
Home / ਤਾਜਾ ਜਾਣਕਾਰੀ / ਅੱਧੀ ਰਾਤ ਨੂੰ ਦਰਿਆ ਨੇ ਪਾਇਆ ਲੋਕਾਂ ਨੂੰ ਵਖਤ (ਮੌਕੇ ਦੀਆਂ ਤਾਜਾ ਤਸਵੀਰਾਂ ਦੇਖੋ)

ਅੱਧੀ ਰਾਤ ਨੂੰ ਦਰਿਆ ਨੇ ਪਾਇਆ ਲੋਕਾਂ ਨੂੰ ਵਖਤ (ਮੌਕੇ ਦੀਆਂ ਤਾਜਾ ਤਸਵੀਰਾਂ ਦੇਖੋ)

ਤਾਜਾ ਵੱਡੀ ਖਬਰ –


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ਼ਾਹਕੋਟ– ਹਿਮਾਚਲ ਤੇ ਪੰਜਾਬ ਬੀਤੇ ਕੁੱਝ ਦਿਨ ਹੋਈ ਲਗਾਤਾਰ ਬਾਰਿਸ਼ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪਾਣੀ ਦੇ ਵੱਧਦੇ ਪੱਧਰ ਨੇ ਸਤਲੁਜ ਦਰਿਆ ਕੰਢੇ ਬਣੇ ਧੁਸੀ ਬੰਨ੍ਹ ਨੂੰ ਸ਼ਾਹਕੋਟ ਦੇ ਨੇੜਲੇ ਪਿੰਡ ਬਾਊਪੁਰ ਕੋਲ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸਾਰਾ ਦਿਨ ਪ੍ਰਸ਼ਾਸਨ ਲਗਾਤਾਰ ਬੰਨ੍ਹ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਪਰ ਪਾਣੀ ਦੀ ਮਾਰ ਬੰਨ੍ਹ ਨੂੰ ਲਗਾਤਾਰ ਖੋਰਾ ਲਗਾ ਰਹੀ ਹੈ। ਖੋਰਾ ਲੱਗਣ ਕਾਰਨ ਬੰਨ੍ਹ ਦੇ ਅੰਦਰਲੀ ਉਪਜਾਊ ਜ਼ਮੀਨ ਵੀ ਲਗਾਤਾਰ ਪਾਣੀ ਆਪਣੇ ਨਾਲ ਵਹਾ ਕੇ ਲੈ ਜਾ ਰਿਹਾ ਹੈ।

ਜਿਸ ਕਾਰਨ ਸਥਾਨਕ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦੇਰ ਰਾਤ ਬੰਨ੍ਹ ਨੂੰ ਬਚਾਉਣ ਲਈ ਉਘੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਵੀ ਆਪਣੇ ਪੈਰੋਕਾਰਾਂ ਨਾਲ ਮੌਕੇ ‘ਤੇ ਪਹੁੰਚੇ। ਜਿਨ੍ਹਾਂ ਨੇ ਬੰਨ੍ਹ ਨੂੰ ਬਚਾਉਣ ਲਈ ਬਚਾਅ ਕਾਰਜ ਪਿੰਡ ਵਾਸੀਆਂ ਦੀ ਮਦਦ ਨਾਲ ਆਪਣੇ ਪੱਧਰ ‘ਤੇ ਸ਼ੁਰੂ ਕਰ ਦਿੱਤੇ। ਮੌਕੇ ‘ਤੇ ਮੌਜੂਦ ਲੋਕਾਂ ਵਲੋਂ ਲਗਾਤਾਰ ਮਿੱਟੀ ਦੀਆਂ ਬੋਰੀਆਂ ਭਰ ਕੇ ਨੁਕਸਾਨੀ ਥਾਂ ‘ਤੇ ਸੁੱਟੀਆਂ ਜਾ ਰਹੀਆਂ ਹਨ। ਮੌਕੇ ‘ਤੇ ਥਾਣਾ ਦੇ ਪ੍ਰਸ਼ਾਸਨਕ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ।

ਪਹਿਲਾਂ ਵੀ ਲੱਗ ਚੁੱਕੀ ਹੈ ਇਸ ਥਾਂ ਢਾਹ
ਪਿੰਡ ਬਾਊਪੁਰ ਨੇੜੇ ਪਹਿਲਾਂ ਵੀ ਕਈ ਵਾਰ ਢਾਹ ਲੱਗ ਚੁੱਕੀ ਹੈ। ਪ੍ਰਸ਼ਾਸਨ ਜਦ ਢਾਹ ਲੱਗਣੀ ਸ਼ੁਰੂ ਹੁੰਦੀ ਹੈ ਤਾਂ ਹਰਕਤ ‘ਚ ਆ ਜਾਂਦਾ ਹੈ ਪਰ ਜਦ ਪਾਣੀ ਨਿਕਲ ਜਾਂਦਾ ਹੈ ਤਾਂ ਸਥਿਤੀ ਫਿਰ ਪਹਿਲਾਂ ਵਾਂਗ ਹੋ ਜਾਂਦੀ ਹੈ। ਆਮ ਦਿਨਾਂ ‘ਚ ਇਸ ਬੰਨ੍ਹ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਅੱਜ ਜਦ ਪੂਰੇ ਪੰਜਾਬ ‘ਚ ਹੜ੍ਹ ਆਉਣ ਦਾ ਖਤਰਾ ਮੰਡਰਾ ਰਿਹਾ ਹੈ ਤਾਂ ਉਸ ਵੇਲੇ ਇਸ ਬੰਨ੍ਹ ਨੂੰ ਢਾਹ ਲੱਗਣਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੀ ਅਣਗਹਿਲੀ ਹੀ ਕਹੀ ਜਾ ਸਕਦੀ ਹੈ।

ਰੇਤ ਚੋਰੀ ਨੇ ਪਾਣੀ ਮੋੜਿਆ ਬੰਨ੍ਹ ਵੱਲ
ਸਤਲੁਜ ਦਰਿਆ ‘ਚ ਹੋ ਰਹੇ ਗੈਰ ਕਾਨੂੰਨੀ ਮਾਈਨਿੰਗ ਨੇ ਕਾਫੀ ਹੱਦ ਤਕ ਪਾਣੀ ਦੇ ਵਹਾਅ ਦਾ ਰਸਤਾ ਬਦਲਣ ਦਾ ਕੰਮ ਕੀਤਾ ਹੈ। ਗੈਰ ਕਾਨੂੰਨੀ ਮਾਈਨਿੰਗ ਕਾਰਨ ਜਿਥੇ ਵੀ ਦਰਿਆ ‘ਚ ਟੋਇਆ ਪਿਆ, ਪਾਣੀ ਨੇ ਆਪਣਾ ਰੁਖ ਉਸ ਪਾਸੇ ਕਰ ਲਿਆ। ਪ੍ਰਸ਼ਾਸਨ ਨੇ ਸਮਾਂ ਰਹਿੰਦੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਜਿਸ ਦਾ ਨਤੀਜਾ ਇਹ ਨਿਕਲਿਆਂ ਤਾਂ ਜਦ ਵੀ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਪਾਣੀ ਬੰਨ੍ਹ ਵੱਲ ਨੂੰ ਆ ਜਾਂਦਾ ਹੈ ਅਤੇ ਫਿਰ ਸ਼ੁਰੂ ਹੁੰਦਾ ਹੈ ਬੰਨ੍ਹ ਨੂੰ ਢਾਹ ਲੱਗਣ ਦਾ ਸਿਲਸਿਲਾ।

ਪ੍ਰਸ਼ਾਸਨ ਸਮਾਂ ਰਹਿੰਦੇ ਕਾਰਵਾਈ ਕਰਦਾ ਤਾਂ ਅਜਿਹੀ ਸਥਿਤੀ ਨਾ ਹੁੰਦੀ : ਸੰਤ ਸੀਚੇਵਾਲ
ਦੇਰ ਰਾਤ ਬੰਨ੍ਹ ਦੇ ਬਚਾਅ ਕਰਦੇ ਅੱਗੇ ਆਏ ਸੰਤ ਸੀਚੇਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਬਾਊਪੁਰ ਨੇੜੇ ਬੰਨ੍ਹ ਨੂੰ ਕਈ ਵਾਰ ਢਾਹ ਲੱਗੀ ਹੈ। ਜਦ ਪਾਣੀ ਦਾ ਪੱਧਰ ਦਾ ਵੱਧਦਾ ਹੈ ਤਾਂ ਅਧਿਕਾਰੀ ਇਸ ਤਰਫ ਧਿਆਨ ਦੇਣ ਲੱਗਦੇ ਹਨ ਪਰ ਜੇਕਰ ਸਮਾਂ ਰਹਿੰਦੇ ਇਸ ਪਾਸੇ ਧਿਆਨ ਦਿੱਤਾ ਜਾਂਦਾ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਸੰਗਤਾਂ ਵਲੋਂ ਪ੍ਰਸ਼ਾਸਨ ਸਬੰਧਿਤ ਅਧਿਕਾਰੀਆਂ ਅਤੇ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਫਿਲਹਾਲ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!