ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ,ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ
ਫ਼ਰੀਦਕੋਟ: ਕੋਟਕਪੂਰਾ ਜੈਤੋ ਰੋਡ ‘ਤੇ ਸ਼ੁੱਕਰਵਾਰ ਰਾਤ ਸੜਕ ਹਾਸਦੇ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ,,,,, ਜਦਕਿ ਉਸ ਦੀ ਸਾਥੀ ਦੀ ਹਾਲਤ ਗੰਭੀਰ ਹੈ। ਮ੍ਰਿਤਕਾ ਦੀ ਸ਼ਨਾਖ਼ਤ ਸਰਬਜੀਤ ਕੌਰ ਵਜੋਂ ਹੋਈ ਹੈ। ਦੋਵੇਂ ਮਹਿਲਾ ਮੁਲਾਜ਼ਮ ਆਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਈਆਂ।
ਬੀਤੀ ਰਾਤ ਫ਼ਰੀਦਕੋਟ ਦੀ ਰਹਿਣ ਵਾਲੀ ਮਹਿਲਾ ਕਾਂਸਟੇਬਲ ,,,, ਸਰਬਜੀਤ ਕੌਰ ਆਪਣੀ ਸਾਥੀ ਮਹਿਲਾ ਮੁਲਾਜ਼ਮ ਨਾਲ ਜੈਤੋ ਵਿੱਚ ਰਾਮਲੀਲ੍ਹਾ ਦੌਰਾਨ ਲੱਗੀ ਵਿਸ਼ੇਸ਼ ਡਿਊਟੀ ਖ਼ਤਮ ਕਰ ਕੇ ਸ਼ਹਿਰ ਵੱਲ ਨੂੰ ਆ ਰਹੀਆਂ ਸਨ ਕਿ ਕੋਟਕਪੂਰਾ ਮਾਰਗ ‘ਤੇ ਉਨ੍ਹਾਂ ਦੀ ਕਾਰ ਸਾਹਮਣੇ ਆਵਾਰਾ ਪਸ਼ੂ ਆ ਗਿਆ। ਪਸ਼ੂ ਨੂੰ ਬਚਾਉਣ ਲਈ ਕਾਰ ਇੱਕਦਮ ਮੋੜ ਦਿੱਤੀ ,,,, ਤਾਂ ਇਹ ਬੇਕਾਬੂ ਹੋ ਕੇ ਇੱਟਾਂ ਦੇ ਚੱਠੇ ਵਿੱਚ ਜਾ ਵੱਜੀ।
ਦੁਰਘਟਨਾ ਵਿੱਚ ਸਰਬਜੀਤ ਕੌਰ ਦੀ ਮੌਤ ਹੋ ਗਈ, ਜਦਕਿ ਉਸ ਦੀ ਸਾਥਣ ਗੰਭੀਰ ਜ਼ਖ਼ਮੀ ਹੋ ਗਈ। ,,,, ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।