ਤਾਜਾ ਵੱਡੀ ਖਬਰ ਆਈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਟਿਆਲਾ ਧਰਨੇ ‘ਤੇ ਬੈਠੇ ਅਧਿਆਪਕਾਂ ਵਿੱਚੋਂ ਦੇਰ ਰਾਤ ਦੋ ਮਹਿਲਾ ਅਧਿਆਪਕਾਂ ਦੀ ਹਾਲਤ ਵਿਗੜ ਗਈ ਜਿਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ,,,,,,, । ਰਿਤੂ ਬਾਲਾ ਤੇ ਪ੍ਰਦੀਪ ਵਰਮਾ ਨੂੰ ਸਿਹਤ ਵਿਗੜਣ ਤੋਂ ਬਾਅ ਰਜਿੰਦਰ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਭਰਤੀ ਕੀਤਾ ਗਿਆ। ਦੋਵੇਂ ਮਹਿਲਾ ਅਧਿਆਪਕ ਮਰਨ ਵਰਤ ਤੇ ਬੈਠੀਆਂ ਸਨ।
ਸ਼ਨੀਵਾਰ ਨੂੰ ਪਟਿਆਲਾ ‘ਚ ਅਧਿਆਪਕਾਂ ਨੇ ਸਰਕਾਰ ਖਿਲਾਫ ਵੱਡੀ ਰੋਸ ਰੈਲੀ ਕੱਢੀ ਸੀ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਅਧਿਆਪਕ ਸ਼ਾਮਲ ਹੋਏ ਸਨ। ਪਟਿਆਲਾ ਦੀਆਂ ਸੜਕਾਂ ਤੇ ਅਧਿਆਪਕ ਹੀ ਅਧਿਆਪਕ ਨਜ਼ਰ ਆ ਰਹੇ ਸਨ। ਇਹ ਅਧਿਆਪਕ ਪੂਰੀ ਤਨਖਾਹ ਦੀ ਮੰਗ ਕਰ ਰਹੇ ਸਨ,,,,,, । ਇਹ ਅਧਿਆਪਕ 7 ਦਿਨਾਂ ਤੋਂ ਪਟਿਆਲਾ ‘ਚ ਧਰਨਾ ਦੇ ਰਹੇ ਸਨ। ਅਧਿਆਪਕਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਫੁਹਾਰਾ ਚੌਕ ਤਕ ਰੋਸ ਮਾਰਚ ਕੀਤਾ ਤੇ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਦੇ ਮਹਿਲ ਤਕ ਆਪਣੀ ਆਵਾਜ਼ ਪਹੁੰਚਾ ਕੇ ਰਹਿਣਗੇ।
ਜ਼ਿਕਰਯੋਗ ਹੈ ਕਿ ਕੇਂਦਰ ਦੀਆਂ ਸਕੀਮਾਂ ਅਧੀਨ ਕੰਮ ਕਰਨ ਵਾਲੇ ਇਹਨਾਂ ਅਧਿਆਪਕਾਂ ,,,,,, ਨੂੰ ਸਰਕਾਰ ਵੱਲੋਂ ਪੱਕੀ ਨੌਕਰੀ ਤਾਂ ਦਿੱਤੀ ਗਈ ਪਰ ਇਹਨਾਂ ਦੀ ਤਨਖਾਹ 15000 ਰੁਪਏ ਕਰ ਦਿੱਤੀ ਜਦਕਿ ਪਹਿਲਾਂ ਇਹ ਅਧਿਆਪਕ 40 ਹਜ਼ਾਰ ਦੇ ਕਰੀਬ ਤਨਖਾਹ ਲੈ ਰਹੇ ਸਨ। ਪਰ ਦੁਜੇ ਪਾਸੇ ਸਰਕਾਰ ਵੀ ਸਖਤ ਹੈ ਤੇ ਹੁਣ ਤੱਕ 7 ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਸਸਪੈਂਡ ਕਰ ਚੁੱਕੀ ਹੈ।