ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਖਮਾਣੋਂ ਸਬ ਡਵੀਜ਼ਨ ਦੇ ਇਕ ਪ੍ਰਾਈਵੇਟ ਸਕੂਲ ਦੀ ਦਸਵੀਂ ਦੀ ,,,, ਵਿਦਿਆਰਥਣ ਨੇ ਸਕੂਲ ਦੇ ਸਟਾਫ ਰੂਮ ਵਿਚ ਫਾਹਾ ਲੈ ਲਿਆ। ਮ੍ਰਿਤਕ ਵਿਦਿਆਰਥਣ ਦੀ ਪਛਾਣ ਸ਼ੀਤਲ ਕੌਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਐਸਐਚਓ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਗੁਰੂ ਸ਼ਕਤੀ ਪਬਲਿਕ ਸਕੂਲ ਦੀ ਹੈ।
ਵਿਦਿਆਰਥਣ ਦੀ ਉਮਰ 15 ਸਾਲ ਦੀ ਸੀ।,,,,,, ਇਹ ਵਿਦਿਆਰਥਣ ਸਵੇਰੇ ਜਿਵੇਂ ਹੀ ਸਕੂਲ ਆਈ, ਬੈਗ ਕਲਾਸ ਵਿਚ ਰੱਖ ਕੇ ਦੂਜੀ ਮੰਜ਼ਿਲ ਉਤੇ ਸਟਾਫ ਰੂਮ ਵਿਚ ਚਲੀ ਗਈ। ਇਥੇ ਉਸ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਲਿਆ। ਇਸ ਬਾਰੇ ਪਤਾ ਲੱਗਣ ਉਤੇ ਵਿਦਿਆਰਥਣ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਮ੍ਰਿਤਕ ਵਿਦਿਆਰਥਣ ਦੇ ਪਿਤਾ ਦੇ ਬਿਆਨਾਂ ਤੋਂ ਬਾਅਦ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।