ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜ਼ਾ ਕਮਜੋਰ ਪੱਛਮੀ ਸਿਸਟਮ ਜੰਮੂ-ਕਸ਼ਮੀਰ ਤੇ ਨਾਲ ਲੱਗਦੇ ਉੱਤਰੀ ਪਾਕਿਸਤਾਨ ‘ਤੇ ਬਣਿਆ ਹੋਇਆ ਹੈ। ਅਸਰ ਵਜੋਂ ਪੰਜਾਬ ਦੇ ਅਸਮਾਨ ਚ ਵੀ ਹਲਕੀ ਬੱਦਲਵਾਈ ਵੇਖੀ ਜਾ ਸਕਦੀ ਹੈ ਜੋ ਕੱਲ੍ਹ ਵੀ ਬਣੀ ਰਹੇਗੀ। ਸਿਸਟਮ ਦੇ ਪੂਰਵ ਵੱਲ ਖਿਸਕਣ ਤੇ ਹਵਾਂਵਾਂ ਚ ਬਦਲਾਅ ਕਾਰਨ 14ਦੀ ਰਾਤ ਤੇ 15 ਨਵੰਬਰ ਨੂੰ ਸੂਬੇ ਦੇ ਚ ਹਵਾਵਾਂ ,,,,,, ਨਾਲ ਹਲਕੀ ਬਰਸਾਤ ਦੇਖੀ ਜਾਵੇਗੀ,
ਪਰ ਸਿਸਟਮ ਮੁੱਖ ਤੌਰ ‘ਤੇ ਪੰਜਾਬ ਦੇ ਉੱਤਰੀ ਜਿਲਿਆਂ ਨੂੰ ਪ੍ਭਾਵਿਤ ਕਰੇਗਾ, ਇਸਤੋਂ ਇਲਾਵਾ ਅੰਬਾਲਾ, ਕੈਥਲ, ਯਮੁਨਾਨਗਰ, ਫਤਿਹਾਬਾਦ, ਕਰਨਾਲ, ਸਹਾਰਨਪੁਰ ਚ ਵੀ ਹਲਕੀ ਫੁਹਾਰ ਦੀ ਉਮੀਦ ਰਹੇਗੀ। ਭਾਵੇਂ ਕਾਰਵਾਈ ਘੱਟ ਰਹੇਗੀ ਪਰ ਇਹ ਕਮਜੋਰ ਸਿਸਟਮ ਵੀ ਸੂਬੇ ਲਈ ਵਰਦਾਨ ਸਾਬਿਤ ਹੋਵੇਗਾ। ਸਿਸਟਮ ਦੇ ,,,,, ਗੁਜਰ ਜਾਣ ਬਾਅਦ, ਪਹਾੜਾਂ ਤੋਂ ਚੱਲਣ ਵਾਲ਼ੀਆਂ ਠੰਢੀਆਂ ਉੱਤਰ ਪੱਛਮੀ ਹਵਾਂਵਾਂ ਨਾਲ ਨਾ ਸਿਰਫ ਪੰਜਾਬ ਬਲਕਿ, ਹਰਿਆਣਾ ਤੇ ਦਿੱਲੀ ਨੂੰ ਵੀ ਧੁੰਆਂਖੀ ਧੁੰਦ ਤੋਂ ਮੁਕੰਮਲ ਰਾਹਤ ਮਿਲੇਗੀ।
ਮੌਜੂਦਾ ਸਥਿਤੀ ਦੀ ਗੱਲ ਕਰੀਏ ਪਹਿਲਾਂ ਦੱਸੇ ਅਨੁਸਾਰ ਦੀਵਾਲੀ ਪਿੱਛੋ ਪੱਛਮੀ ਹਵਾ ਦੇ ਮੱਠਾ ਪੈਣ ਕਾਰਨ ,,,,,, ਸੂਬੇ ਦੇ ਕਈ ਹਿੱਸੇ ਧੁੰਆਂਖੀ ਧੁੰਦ ਦੀ ਲਪੇਟ ਚ ,,,, ਹਨ, ਜਿਨ੍ਹਾਂ ਚ ਬਠਿੰਡਾ, ਮੁਕਤਸਰ, ਅਬੋਹਰ, ਮਾਨਸਾ, ਫਰੀਦਕੋਟ, ਬਰਨਾਲਾ, ਮਾਨਸਾ, ਸੰਗਰੂਰ, ਸੁਨਾਮ ਦੇ ਇਲਾਕਿਆਂ ਚ ਧੂੰਏਂ ਦੀ ਖ਼ਤਰਨਾਕ ਮੋਟੀ ਚਾਦਰ ਹੋਣ ਕਾਰਨ ਸੂਰਜ ਦੀ ਟਿੱਕੀ ਬਣ, ਦੁਪਹਿਰ ਵੇਲੇ ਸ਼ਾਮਾਂ ਪੈ ਜਾਂਦੀਆ ਹਨ।
ਦੱਸਣਯੋਗ ਹੈ ਕਿ ਸੂਬੇ ਦੇ ਬਾਕੀ ਹਿੱਸਿਆਂ ਚ, ਪਿਛਲੇ ਕਈ ਵਰ੍ਹਿਆਂ ਦੀ ਤੁਲਨਾ ਚ ਹਵਾ ਕਾਫੀ ਹੱਦ ,,,,,, ਤੱਕ ਦਰੁਸਤ ਬਣੀ ਹੋਈ ਹੈ। ਮੌਸਮ ਦੇ ਸਾਫ ਹੋਣ ਨਾਲ 16-17 ਨਵੰਬਰ ਤੋਂ ਸਮੁੱਚੇ ਸੂਬੇ ਨੂੰ ਧੁੰਆਖੀ ਧੁੰਦ ਤੋਂ ਮੁਕੰਮਲ ਰਾਹਤ ਮਿਲਣ ਦੀ ਉਮੀਦ ਹੈੋ।
ਕਸ਼ਮੀਰ ਤੇ ਹਿਮਾਚਲ ਦੇ ਦਰਮਿਆਨੀ ਉੱਚਾਈ ਵਾਲੇ ਪਹਾੜਾਂ ਚ ਸਮੇਂ ਤੋਂ ਪਹਿਲਾਂ ਹੀ ਬਰਫਬਾਰੀ ਦੇ ਇੱਕ ਹੋਰ ਤਾਜ਼ਾ ਦੌਰ ਦੀ ਸੰਭਾਵਨਾ ਹੈ।