ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਪੂਰਥਲਾ : ਪੰਜਾਬ ਦੇ ਕਪੂਰਥਲਾ ‘ਚ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ‘ਚ ਚੱਲਣ-ਫਿਰਨ ਵਾਲੇ ਡਾਇਨਾਸੋਰ ਆ ਗਏ ਹਨ, ਜਿਨ੍ਹਾਂ ਨੂੰ ਦੇਖ ਕੇ ਇੱਥੇ ਆਉਣ ਵਾਲਾ ਹਰ ਸ਼ਖਸ ਹੈਰਾਨ ਰਹਿ ਜਾਂਦਾ ਹੈ। ਅਸਲ ‘ਚ ਸਾਇੰਸ ਸਿਟੀ ‘ਚ ਰੋਬੋਟਿਕ ਡਾਇਨਾਸੋਰ ਪਾਰਕ ਤਿਆਰ ਕੀਤਾ ਗਿਆ ਹੈ, ਜਿਸ ‘ਚ ਮੂਵਿੰਗ ਡਾਇਨਾਸੋਰ ਪਾਰਕ ‘ਚ ਚੱਲਦੇ-ਫਿਰਦੇ ,,,,,,ਡਾਇਨਾਸੋਰ ਦੇਖੇ ਜਾ ਸਕਦੇ ਹਨ। ਇਨ੍ਹਾਂ ਡਾਇਨਾਸੋਰਾਂ ‘ਚ ਰੋਬੋਟਿਕ ਮੋਟਰ ਲਾਈ ਗਈ ਹੈ।
ਪਾਰਕ ‘ਚ ਕਰੀਬ ਇਕ ਦਰਜਨ ਡਾਇਨਾਸੋਰ ਘੁੰਮਦੇ ਨਜ਼ਰ ਆਉਣਗੇ। ,,,,, ਇੱਥੇ ਲੋਕਾਂ ਨੂੰ ਡਾਇਨਾਸੋਰਾਂ ਦੇ ਕਰੀਬ 400 ਸਾਲ ਪੁਰਾਣੇ ਇਤਿਹਾਸ ਤੋਂ ਜਾਣੂੰ ਕਰਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਇੰਸ ਸਿਟੀ ਕਪੂਰਥਲਾ ਦੇਸ਼ ਦਾ ਪਹਿਲਾ ਅਜਿਹਾ ਸੰਸਥਾਨ ਹੈ, ਜਿਸ ‘ਚ ਰੋਬੋਟਿਕ ਡਾਇਨਾਸੋਰ ਪਾਰਕ ਬਣਾਇਆ ਗਿਆ ਹੈ। ਇਸ ਪ੍ਰਾਜੈਕਟ ‘ਤੇ ਕਰੀਬ ਡੇਢ ਕਰੋੜ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ।