ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫ਼ਾਜ਼ਿਲਕਾ ਦੇ ਮੌਜੂਦਾ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਫੋਨ ਕਰ ਕੇ ਧਮਕਾਉਣ ਵਾਲੀ ਐਸਐਚਓ ਨੇ ਇਸ ਮਾਮਲੇ ਉਤੇ ਸਫਾਈ ਦਿੱਤੀ ਹੈ। ਮਹਿਲਾ ਐਸਐਚਓ ਲਵਮੀਤ ਕੌਰ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਸੀ। ਉਨ੍ਹਾਂ ਨੇ ਬਿਨਾ ਨੰਬਰ ਵਾਲਾ ਮੋਟਰਸਾਈਕਲ ਰੋਕਿਆ ਸੀ ਜਿਸ ਪਿੱਛੋਂ ਵਿਧਾਇਕ ਦਾ ਫੋਨ ਆਇਆ।,,,,, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਧਾਇਕ ਨਾਲ ਪਹਿਲਾਂ ਕੋਈ ਵਿਵਾਦ ਨਹੀਂ ਸੀ।
ਵਿਧਾਇਕ ਨੇ ਫੋਨ ਕਰ ਕੇ ਉਸ ਨੂੰ ਧਮਕਾਇਆ। ਉਨ੍ਹਾਂ ਨੇ ਸਾਰੀ ਗੱਲ ਆਪਣੇ ਸੀਨੀਅਰ ਅਧਿਕਾਰੀਆਂ,,,, ਨੂੰ ਦੱਸ ਦਿੱਤੀ ਹੈ। ਹੁਣ ਅਗਲੀ ਕਾਰਵਾਈ ਉਹੀ ਕਰਨਗੇ।
ਦੱਸ ਦਈਏ ਕਿ ਵਿਧਾਇਕ ਦੀ ਇਕ ਆਡੀਓ ਵਾਇਰਲ ਹੋਈ ਸੀ। ਜਿਸ ਵਿਚ ਉਹ ਐਸਐਚਓ ਨੂੰ ਆਖ ਰਿਹਾ ਹੈ ਕਿ ਤੂੰ ,,,,ਸਾਡੇ ਬੰਦਿਆਂ ਨੂੰ ਹੀ ਤੰਗ ਕਰਨ ਲੱਗੀ ਹੈਂ, ਕੀ ਮਰਜ਼ੀ ਹੈ ਤੇਰੀ। ਮਹਿਲਾ ਐਸਐਚਓ ਵਿਧਾਇਕ ਨੂੰ ਮੰਦੀ ਭਾਸ਼ਾ ਵਰਤਣ ਤੋਂ ਵਰਜਦੀ ਹੈ ਪਰ ਵਿਧਾਇਕ ਆਖ ਰਿਹਾ ਹੈ ਕਿ ਸਾਡੇ ਇਲਾਕੇ ਵਿਚ ਇਹ ਕੰਮ ਨਹੀਂ ਚੱਲਣਾ।
ਇਹ ਕੰਮ ਕਰਨਾ ਹੈ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਇਥੋਂ ਤੁਰਦੀ ਬਣ। ਮਹਿਲਾ ਐਸਐਚਓ ਲਵਮੀਤ ਕੌਰ ਫ਼ਾਜ਼ਿਲਕਾ ਸਿਟੀ ਵਿਚ ਤਾਇਨਾਤ ਹੈ।