ਸਿਅਣਿਆਂ ਦਾ ਕਥਨ ਹੈ ਕਿ ਦੋ ਦਿਨ ਜ਼ਿੰਦਗੀ ਘੱਟ ਜੀਓ ਪਰ ਜੀਓ ਅਣਖ਼ ਦੇ ਨਾਲ, ਦੋ ਪੈਰ ਘੱਟ ਤੁਰ ਲਓ ਪਰ ਤੁਰੋ ਮਟਕ ਦੇ ਨਾਲ ਤੇ ਜ਼ਿੰਦਾ ਦਿੱਲੀ ਦਾ ਨਾਂ ਹੀ ਜ਼ਿੰਦਗੀ ਹੈ। ਸੰਸਾਰ ਵਿੱਚ ਕੁੱਝ ਲੋਕ ਉਹ ਆਉਂਦੇ ਨੇ ਕ੍ਰਾਂਤੀ-ਕਾਰੀ ਹੁੰਦੇ ਹਨ, ਤੇ ਲੋਕਾਂ ਲਈ ਆਪਾ ਵਾਰ ਕੇ ਜ਼ਮਾਨੇ ਦੀ ਰੂਪ ਰੇਖਾ ਹੀ ਬਦਲ ਜਾਂਦੇ ਹਨ ,,,,,, ਪਰ ਕੁੱਝ ਅਜੇਹੇ ਬੁਜ਼ਦਿੱਲ ਵੀ ਆਉਂਦੇ ਨੇ ਜੋ ਕਰਾਮਾਤਾਂ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਬੁਜ਼ਦਿਲੀਆਂ ਵਰਗੀ ਲਾਹਨਤਾਂ ਪੈਦਾ ਕਰਕੇ ਚੱਲਦੇ ਬਣਦੇ ਹਨ। ਏਦਾਂ ਦੇ ਮਨੁੱਖ ਨੂੰ ਸੁੱਕਿਆ ਹੋਇਆ ਰੁੱਖ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਨਾ ਤੇ ਇਸ ਤੋਂ ਕੋਈ ਛਾਂ ਮਿਲਣੀ ਹੈ ਤੇ ਨਾ ,,,,,, ਹੀ ਕਿਸੇ ਫ਼ਲ਼ ਦੀ ਕੋਈ ਆਸ ਹੈ। ਸੁੱਕਿਆ ਹੋਇਆ ਰੁੱਖ ਸਭ ਤੋਂ ਪਹਿਲਾਂ ਅੱਗ ਦੀ ਭੇਟ ਚੜ੍ਹਦਾ ਹੈ। ਗੁਰੂ ਅਮਰਦਾਸ ਜੀ ਦਾ ਵਾਕ ਹੈ –
ਮਨਮੁਖ ਊਭੇ ਸੁਕਿ ਗਏ, ਨਾ ਫਲੁ ਤਿੰਨਾ ਛਾਉ।। ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ।। ਕਟੀਅਹਿ ਤੈ ਨਿਤ ਜਾਲੀਅਹਿ, ਓਨ੍ਹ੍ਹਾ ਸਬਦੁ ਨ ਨਾਉ।।
ਸਪੱਸ਼ਟ ਲਿਖਿਆ ਹੈ ਕਿ “ਸੋ ਸਿਰੁ ਕਪਿ ਉਤਾਰਿ” ਕੀ ਅਮਲੀ ਜੀਵਨ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ? ਕੀ ਕਦੀ ਕਿਸੇ ਦਾ ਸਿਰ ਵੱਢਿਆ ਹੈ? ਜੇ ਨਹੀਂ ਤਾਂ ਫਿਰ ਇਸ ਦਾ ਭਾਵ ਅਰਥ ਹੀ ਲਵਾਂਗੇ—ਕਿ ਉਸ ਸਿਰ ਦਾ ਕੋਈ ਵੀ ਲਾਭ ਨਈਂ ਏਂ, ਜਿਹੜਾ ਖ਼ੁਦਾ ਦੀ ਯਾਦ ਵਿੱਚ ਜੁੜਦਾ ਨਹੀਂ ਹੈ। ਇੰਜ ਹੀ ਇਸ ਸ਼ਬਦ ਦੇ ਭਾਵ ਅਰਥ ਨੂੰ ਸਮਝਣ ਦਾ ਯਤਨ ,,,,,,, ਕਰਾਂਗੇ ਕਿ ਕਬੀਰ ਸਾਹਿਬ ਜੀ ਰਹਾਉ ਦੀਆਂ ਤੁਕਾਂ ਵਿੱਚ ਮੱਨੁਖ ਨੂੰ ਸੰਬੋਧਨ ਹੁੰਦਿਆਂ ਦੱਸ ਰਹੇ ਹਨ ਕਿ, “ਐ ਮਨੁੱਖ ਤੈਨੂੰ ਆਪਣੇ ਕਰਮ ਸਬੰਧੀ ਪਹਿਛਾਣ ਨਹੀਂ ਹੈ ਕਿ ਤੂੰ ਕੀ ਕਰ ਰਿਹਾ ਏਂ”। ਅਪਨੇ ਕਰਮ ਕੀ ਗਤਿ, ਮੈ ਕਿਆ ਜਾਨਉ।। ਮੈ ਕਿਆ ਜਾਨਉ, ਬਾਬਾ ਰੇ।।
ਸਾਡਾ ਬੱਚਾ ਦੱਸ ਸਾਲ ਦਾ ਹੋਇਆ ਹੈ ਉਹ ਇਸ ਗੱਲ `ਤੇ ਜ਼ੋਰ ਦੇ ਰਿਹਾ ਏ ਕਿ ਮੈਨੂੰ ਬੁਲਿਟ ਮੋਟਰ ਸਾਇਕਲ ਲੈ ਕੇ ਦਿਓ। ਕੀ ਅਸੀਂ ਉਸ ਨੂੰ ਵੱਡਾ ਸਾਰਾ ਤੇ ਵਿਤੋਂ ਵੱਧ ਭਾਰਾ ਮੋਟਰ-ਸਾਇਕਲ ਲੈ ਕੇ ਦਿਆਂਗੇ? ਕਦੇ ਵੀ ਨਹੀਂ ਕਿਉਂਕਿ ਸਾਡਾ ਬੱਚਾ ਵੱਡੇ ਸਾਰੇ ਮੋ,,,,,, ਟਰ ਸਾਇਕਲ ਨੂੰ ਸੰਭ੍ਹਾਲ਼ ਕੇ ਨਹੀਂ ਰੱਖ ਸਕਦਾ। ਬੱਚਾ ਟਾਫੀਆਂ ਖਾ ਰਿਹਾ ਹੈ ਪਰ ਉਸ ਨੂੰ ਇਹ ਪਤਾ ਨਹੀਂ ਕਿ ਕਲ੍ਹ ਨੂੰ ਮੇਰੇ ਦੰਦ ਵੀ ਖਰਾਬ ਹੋ ਸਕਦੇ ਹਨ। ਇੰਜ ਹੀ ਮਨੁੱਖ ਵਿਕਾਰੀ ਕੰਮ ਕਰੀ ਜਾ ਰਿਹਾ ਹੈ ਪਰ ਇਹ ਸਮਝ ਨਹੀਂ ਰੱਖ ਰਿਹਾ ਕਿ ਕਲ੍ਹ ਮੈਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਣਾ ਹੈ। ਸਾਡੇ ਰਾਜਨੀਤਿਕ ਆਗੂਆਂ ਨੂੰ ਪਤਾ ਹੈ ਕਿ ਕਲ੍ਹ ਨੂੰ ਦੂਜੀ ਸਰਕਾਰ ਆ ਗਈ ਤਾਂ ਸਾਡੇ ਕੀਤੇ ਕੰਮਾਂ ਦੀ ਜ਼ਰੂਰ ਪੁੱਛ-ਪ੍ਰਤੀਤ ਹੋਏਗੀ ਪਰ ਰਾਜਨੀਤਿਕ ਆਗੂ ਰਾਜ ਦੇ ਨਸ਼ੇ ਵਿੱਚ ਬਿਲਕੁਲ ਹੀ ਸਮਝਣ ਨੂੰ ਤਿਆਰ ਨਹੀਂ ਹੁੰਦੇ ਪਰ ਪਤਾ ਓਦੋਂ ਲੱਗਦਾ ਹੈ ਜਦੋਂ ਜੇਹਲ ਦੀ ਹਵਾ ਖਾ ਰਹੇ ਹੁੰਦੇ ਹਨ। ਕਬੀਰ ਸਹਿਬ ਜੀ ਦੱਸ ਰਹੇ ਹਨ ਮਨੁੱਖ ਨੂੰ ਆਪਣੇ ਕਰਮ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਜੋ ਵੀ ਕਰਮ ਕਰ ਰਿਹਾ ਹੈ ਉਸ ਦਾ ਨਤੀਜਾ ਜ਼ਰੂਰ ਭੁਗਤਣਾ ਪੈਣਾ ਹੈ। ਅੱਗੇ ਕਹਿ ਰਹੇ ਹਨ,,,,,, ਕਿ ਮੈਂ ਕਦੇ ਸੋਚਦਾ ਈ ਨਹੀਂ ਕਿ ਮੈਂ ਕਿਹੋ ਜੇਹੇ ਨਿੱਤ ਕਰਮ ਕਰੀ ਜਾ ਰਿਹਾ ਹਾਂ। ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਇਸ ਦਾ ਮੈਨੂੰ ਖ਼ਿਆਲ ਹੀ ਨਹੀਂ ਆ ਰਿਹਾ। ਇਸ ਵਿਚਾਰ ਦਾ ਭਾਵ ਅਰਥ ਹੈ ਕਿ ਮੰਦੇ ਕਰਮ ਕਰਨ ਨਾਲ ਮਨੁੱਖ ਦੀ ਅੰਦਰਲੇ ਗੁਣਾਂ ਵਾਲੀ ਬਣਤਰ ਟੁੱਟ ਜਾਂਦੀ ਹੈ।
ਇਸ ਸ਼ਬਦ ਦਾ ਵਿਸ਼ਾ ਵਸਤੂ ‘ਕਰਮ` ਦਾ ਹੈ ਤੇ ਫਿਰ ਵਿਸ਼ੇ ਅਨੁਸਾਰ ਹੀ ਇਸ ਦੀ ਵਿਚਾਰ ਕੀਤੀ ਜਾਏ ਤਾਂ ਸਾਨੂੰ ਬਹੁਤ ਹੀ ਪਿਆਰਾ ਉਪਦੇਸ਼ ਮਿਲਦਾ ਹੈ। ਸ਼ਬਦ ਦੇ ਪਹਿਲੇ ਚਰਨ ਵਿੱਚ ਮਨੁੱਖ ਤੇ ਪਸ਼ੂ ਦੇ ਮਰਨ ਦੀ ਗੱਲ ਕੀਤੀ ਗਈ ਹੈ ਕਿ,,,,,, ਜੇ ਮਨੁੱਖ ਮਰ ਜਾਂਦਾ ਹੈ ਤਾਂ ਕਿਸੇ ਵੀ ਕੰਮ ਨਹੀਂ ਆਉਂਦਾ ਪਰ ਜੇ ਪਸ਼ੂ ਮਰ ਜਾਂਦਾ ਹੈ ਤਾਂ ਉਸ ਦੀ ਖੱਲ ਇਤਿਆਦਿਕ ਮਨੁੱਖ ਦੇ ਕਈ ਕੰਮ ਆਉਂਦੀ ਹੈ ਨਰੂ ਮਰੈ, ਨਰੁ ਕਾਮਿ ਨ ਆਵੈ।। ਪਸੂ ਮਰੈ, ਦਸ ਕਾਜ ਸਵਾਰੈ।।
ਗੁਰਬਾਣੀ ਦਾ ਸਿਧਾਂਤ ਸਦੀਵ-ਕਾਲੀ ਹੈ ਪਰ ਸਾਡੇ ਵਲੋਂ ਕੀਤੀ ਜਾਂਦੀ ਵਿਚਾਰ ਸਿਰਫ ਡੰਗ ਟਪਾਊ ਹੁੰਦੀ ਹੈ। ਇਸ ਲਈ ਸ਼ਬਦ ਦੇ ਅੰਤਰੀਵ ਭਾਵ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਇਹ ਤੇ ਠੀਕ ਹੈ ਕਿ ਆਦਮੀ ਮਰ ਜਾਂਦਾ ਹੈ ਤੇ ਉਹ ਕਿਸੇ ਕੰਮ ਨਹੀਂ ਆਉਂਦਾ ਤੇ ਪਸ਼ੂ ਮਰ ਜਾਂਦਾ ਹੈ ਉਸ ਦਾ ਚਮੜਾ ਇਤਿਆਦਿਕ ਉਤਾਰ ਕੇ ਜੁੱਤੀਆਂ ਬਣਾ ਲਈਆਂ ਜਾਂਦੀਆਂ ਹਨ। ਇੰਜ ਮਹਿਸੂਸ ਹੁੰਦਾ ਹੈ ਕਿ ਮਨੁੱਖ ਇਸ ਤਰ੍ਹਾਂ ਦੇ ਕਿਸੇ ਵੀ ਕੰਮ ਨਹੀਂ ਆਉਂਦਾ। ,,,,,ਹੁਣ ਅਸੀਂ ਇਹ ਦੇਖਾਂਗੇ ਕਿ ਗੁਰਬਾਣੀ ਪਸ਼ੂ ਕਿਸ ਨੂੰ ਆਖਦੀ ਹੈ—ਕਰਤੂਤਿ ਪਸੂ ਕੀ ਮਾਨਸ ਜਾਤਿ।। ਲੋਕ ਪਚਾਰਾ ਕਰੈ ਦਿਨੁ ਰਾਤਿ।।———————————— ਬਾਹਰਿ ਗਿਆਨ ਧਿਆਨ ਇਸਨਾਨ।। ਅੰਤਰਿ ਬਿਆਪੈ ਲੋਭੁ ਸੁਆਨੁ।।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ