ਇਹ ਪੂਰੀ ਘਟਨਾ ਅੰਮ੍ਰਿਤਸਰ ਦੀ ਹੈ ਜਿੱਥੇ ਕਿ ਵਿਦੇਸ਼ ਤੋਂ ਆਏ ਐਨਆਰਆਈ ਯੁਵਰਾਜ ਸਿੰਘ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਕਿ ਉਸ ਦੀ ਜਾਨ ਲੈ ਲਈ ।
ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਅਜਨਾਲਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ ਪੰਜ ਸਾਲਾਂ ਬੱਚੇ ਨਾਲ ਵਿਦੇਸ਼ ਸਾਈਪਰਸ ਵਿੱਚ ਰਹਿ ਰਿਹਾ ਸੀ ।
ਪਿਛਲੇ ਕੁਝ ਸਮੇਂ ਦੌਰਾਨ ਉਸਦੀ ਫੇਸਬੁੱਕ ਉੱਪਰ ਇੱਕ ਦੋਸਤ ਬਣੀ ਜੋ ਕਿ ਰਾਜਸਥਾਨ ਦੇ ਗੰਗਾਨਗਰ ਦੀ ਰਹਿਣ ਵਾਲੀ ਹੈ । ਫੇਸਬੁੱਕ ਤੇ ਹੋਈ ਦੋਸਤੀ ਤੋਂ ਬਾਅਦ ਦੋਨੋ ਇੱਕ ਦੂਸਰੇ ਦੇ ਕਾਫੀ ਕਰੀਬ ਹੋ ਗਏ ।
ਇਸੇ ਦੌਰਾਨ ਦੋਨਾਂ ਦੀ ਦੋਸਤੀ ਕਾਫੀ ਵਧ ਗਈ ਅਤੇ ਦੋਨਾਂ ਦੁਆਰਾ ਮਿਲਣ ਦੀ ਸਲਾਹ ਬਣਾਈ ਗਈ । ਯੁਵਰਾਜ ਸਿੰਘ ਸਾਈਪ੍ਰਸ ਤੋਂ ਆ ਕੇ ਅੰਮ੍ਰਿਤਸਰ ਬੱਸ ਸਟੈਂਡ ਕੋਲ ਇਕ ਹੋਟਲ ਵਿੱਚ ਠਹਿਰਿਆ ਹੋਇਆ ਸੀ ਅਤੇ ਇੱਥੇ ਹੀ ਉਸ ਦੀ ਫੇਸਬੁੱਕ ਫਰੈਂਡ ਭਾਵ ਉਸ ਦੀ ਪ੍ਰੇਮਿਕਾ ਉਸ ਨੂੰ ਮਿਲਣ ਲਈ ਆਈ ਹੋਈ ਸੀ । ਦੋਨੋਂ ਹੀ ਅੰਮ੍ਰਿਤਸਰ ਦੇ ਹੋਟਲ,,,,,, ਦੇ ਇੱਕ ਕਮਰੇ ਵਿੱਚ ਠਹਿਰੇ ਹੋਏ ਸਨ । ਕੁਝ ਦਿਨਾਂ ਤੋਂ ਉਹ ਇਸੇ ਹੋਟਲ ਦੇ ਕਮਰੇ ਵਿਚ ਰਹਿ ਰਹੇ ਸਨ ਅਤੇ ਇਸੇ ਦੌਰਾਨ ਯੁਵਰਾਜ ਸਿੰਘ ਹੋਟਲ ਦੇ ਬਾਥਰੂਮ ਵਿੱਚ ਗਿਆ ਅਤੇ ਕਾਫੀ ਸਮਾਂ ਬਾਹਰ ਨਾ ਆਇਆ ।
ਉਸ ਦੀ ਪ੍ਰੇਮਿਕਾ ਨੇ ਪਹਿਲਾਂ ਤਾਂ ਉਸ ਨੂੰ ਆਵਾਜ਼ ਲਗਾਈ ਫਿਰ ਦਰਵਾਜ਼ਾ ਵੀ ਖੜਕਾਇਆ ਪ੍ਰੰਤੂ ਜਦੋਂ ਉਸ ਦਾ ਅੰਦਰੋਂ ਕੋਈ ਜਵਾਬ ਨਾ ਆਇਆ ਤਾਂ ਉਸਨੇ ਹੋਟਲ ਵਾਲਿਆਂ ਨੂੰ ਇਸ ਸਬੰਧੀ ਦੱਸਿਆ । ਦਰਵਾਜ਼ਾ ਖੋਲ੍ਹਣ ਤੇ ਦੇਖਿਆ ਤਾਂ ਯੁਵਰਾਜ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਇਹ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ ਕਿਉਂਕਿ ਉਸ ਦੇ ਕੋਲੋਂ ਨਸ਼ੇ ਦਾ ਸਾਮਾਨ ਵੀ ਬਰਾਮਦ ਹੋਇਆ ਹੈ ।
ਓਧਰ ਯੁਵਰਾਜ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਯੁਵਰਾਜ ਸਿੰਘ ਦੇ ਇਨ੍ਹਾਂ ਸਬੰਧਾਂ ਦਾ ਕੋਈ ਪਤਾ ਨਹੀਂ ਸੀ । ਦੂਸਰੇ ਪਾਸੇ ਉਸ ਨੂੰ ਹੋਟਲ ਵਿੱਚ ਮਿਲਣ ਆਈ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਯੁਵਰਾਜ ਸਿੰਘ ਨਾਲ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ ।,,,,,,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਲਈ ਦੋਨਾਂ ਦੇ ਹੀ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਇਹ ਲੜਕੀ ਜੋ ਯੁਵਰਾਜ ਨੂੰ ਹੋਟਲ ਵਿੱਚ ਮਿਲਣ ਆਈ ਸੀ ਉਸ ਦੀ ਖੁਦ ਦੀ ਵੀ ਇੱਕ ਬੇਟੀ ਹੈ ਪਰੰਤੂ ਇਸ ਲੜਕੀ ਦਾ ਕੁਝ ਸਮਾਂ ਪਹਿਲਾਂ ਹੀ ਆਪਣੇ ਪਤੀ ਨਾਲੋਂ ਤਲਾਕ ਹੋ ਗਿਆ ਸੀ ਅਤੇ ਉਹ ਉਸ ਨਾਲੋਂ ਵੱਖ ਰਹਿੰਦੀ ਸੀ । ਯੁਵਰਾਜ ਦੀ ਉਸ ਨਾਲ ਮੁਲਾਕਾਤ ,,,,,ਫੇਸਬੁੱਕ ਉੱਪਰ ਹੋਈ ਹੋਈ ਸੀ ਜਿਸ ਤੋਂ ਬਾਅਦ ਦੋਨਾਂ ਵਿਚਾਲੇ ਅਜਿਹੇ ਸੰਬੰਧ ਬਣ ਗਏ । ਫਿਲਹਾਲ ਯੁਵਰਾਜ ਦੀ ਮੌਤ ਦੀ ਵਜ੍ਹਾ ਨਸ਼ੇ ਦੀ ਓਵਰ ਡੋਜ਼ ਹੀ ਦੱਸੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਬਾਕੀ ਮਾਮਲੇ ਦੀ ਵੀ ਪੂਰੀ ਛਾਣਬੀਣ ਕੀਤੀ ਜਾ ਰਹੀ ਹੈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ