Breaking News
Home / ਤਾਜਾ ਜਾਣਕਾਰੀ / ਆਪਣੀ ਮੌਤ ਦੇ 74 ਸਾਲ ਬਾਅਦ ਘਰ ਪਰਤਿਆ ਅਮਰੀਕੀ ਫੌਜੀ, ਪਰਿਵਾਰ ਭਾਵੁਕ

ਆਪਣੀ ਮੌਤ ਦੇ 74 ਸਾਲ ਬਾਅਦ ਘਰ ਪਰਤਿਆ ਅਮਰੀਕੀ ਫੌਜੀ, ਪਰਿਵਾਰ ਭਾਵੁਕ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਹ ਗੱਲ ਸੁਣ ਕੇ ਯਕੀਨ ਕਰ ਪਾਉਣਾ ਮੁਸ਼ਕਲ ਹੈ ਕਿ ਕੋਈ ਮੌਤ ਹੋਣ ਦੇ 74 ਸਾਲ ਬਾਅਦ ਵਾਪਸ ਘਰ ਪਰਤ ਆਇਆ ਹੈ। ਇਹ ਖਬਰ ਬਿਲਕੁਲ ਸੱਚ ਹੈ। ਮਾਮਲਾ ਅਮਰੀਕਾ ਦੇ ਮੈਰੀਲੈਂਡ ਦਾ ਹੈ। ਰਿਚਰਡ ਮਰਫੀ ਜੂਨੀਅਰ ਉਨ੍ਹਾਂ 72 ਹਜ਼ਾਰ ਫੌਜੀਆਂ ਵਿਚੋਂ ਇਕ ਸਨ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਲਾਪਤਾ ਹੋ,,,,,, ਗਏ ਸੀ। ਸਾਲ 1944 ਨੂੰ ਜੂਨ ਮਹੀਨੇ ਦੇ ਉੱਤਰੀ ਮਾਰੀਆਨਾਸ ਵਿਚ ਸਾਇਪਨ ਦੇ ਪ੍ਰਸ਼ਾਂਤ ਤੱਟ ‘ਤੇ ਉਨ੍ਹਾਂ ਨੂੰ ਮਾਰਿਆ ਗਿਆ ਸੀ। ਉਸ ਸਮੇਂ ਉਹ 26 ਸਾਲ ਦੇ ਸਨ। ਉਨ੍ਹਾਂ ਦੀ ਲਾਸ਼ ਨੂੰ ਕਾਫੀ ਲੱਭਿਆ ਗਿਆ ਪਰ ਖੋਜੀ ਲਾਸ਼ ਲੱਭ ਨਹੀਂ ਪਾਏ।

ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਫਿਲੀਪੀਨ ਵਿਚ ਅਮਰੀਕੀ ਕਬਰਸਤਾਨ ਵਿਚ ਦਫਨਾਇਆ ਗਿਆ ਸੀ। ਇਸ ਸਾਲ ਰੱਖਿਆ ਵਿਭਾਗ ਨੇ ਉਨ੍ਹਾਂ ਦੀ ਪਛਾਣ ਪਤਾ ਕੀਤੀ। ਮਰਫੀ ਦੀ ਲਾਸ਼ ਨੂੰ ਸ਼ਨੀਵਾਰ ਨੂੰ ਉੱਥੇ ਲਿਆਂਦਾ ਗਿਆ ਜਿੱਥੇ ਉਹ ਜਨਮੇ ਸਨ। ਹੁਣ ਉਨ੍ਹਾਂ ਦੀ ਲਾਸ਼ ਨੂੰ ਉਨ੍ਹਾਂ ਦੀ ਮਾਂ ਦੀ ਲਾਸ਼ ਨਾਲ ਦਫਨਾਇਆ ਗਿਆ ਹੈ। ,,,,,,,ਮਰਫੀ ਦੇ ਭਤੀਜੇ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਦਿਲ ਵਿਚ ਹਮੇਸ਼ਾ ਜਿਉਂਦੇ ਰਹਿਣਗੇ। ਉਨ੍ਹਾਂ ਨੇ ਮਰਫੀ ਦੀ ਲਾਸ਼ ਵਾਪਸ ਆਉਣ ਨੂੰ ਬਹੁਤ ਖੂਬਸੂਰਤ ਅਤੇ ਚੰਗਾ ਦੱਸਿਆ।

ਪਿਆਨੋ ਵਜਾਉਣਾ ਸੀ ਪਸੰਦ
ਮਰਫੀ ਕੋਲੰਬੀਆ ਦੇ ਜ਼ਿਲੇ ਵਿਚ ਪੈਦਾ ਹੋਏ ਸਨ। 4 ਭੈਣ-ਭਰਾਵਾਂ ਵਿਚੋਂ ਉਹ ਸਭ ਤੋਂ ਛੋਟੇ ਸਨ। ਉਹ ਕਾਫੀ ਗਾਲੜੀ ਅਤੇ ਹਸਮੁੱਖ ਸੁਭਾਅ ਦੇ ਸਨ। ਉਨ੍ਹਾਂ ਨੂੰ ਪਿਆਨੋ ਵਜਾਉਣਾ ਪਸੰਦ ਸੀ। ਗ੍ਰੈਜੁਏਸ਼ਨ ਪੂਰੀ ਕਰਨ ਦੇ ਬਾਅਦ ਉਨ੍ਹਾਂ ਨੇ ਇਕ ਅਖਬਾਰ ਵਿਚ ਕੰਮ ਕੀਤਾ। ਉਨ੍ਹਾਂ ਨੇ ਕਈ ਲੇਖ ਵੀ ਲਿਖੇ। ਇਸ ਮਗਰੋਂ ਉਨ੍ਹਾਂ ਨੇ ਯੁੱਧ ਵਿਚ ਹਿੱਸਾ ਲੈਣ ਦਾ ਵਿਚਾਰ ਕੀਤਾ। ਉਹ ਇਕ ਅੱਖ ਤੋਂ ਦੇਖ ਨਹੀਂ ਸਕਦੇ ਸੀ। ਮਰਫੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਲੜਾਈ ਕੋਈ ਹੋਰ ਲੜੇ। ਇਸ ਲਈ ਉਹ ਵੀ ਯੁੱਧ ਦੇ ਮੈਦਾਨ ਵਿਚ ਡਟੇ ਰਹੇ। ਮਰਫੀ ਦੇ ਅੰਤਮ ਸਸਕਾਰ ਵਿਚ ਕਰੀਬ 75 ਲੋਕ ਸ਼ਾਮਲ ਹੋਏ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!