Wednesday , September 27 2023
Breaking News
Home / ਰਾਜਨੀਤੀ / ਆਪ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੈਣਗੀਆਂ ਵਿਰੋਧੀਆਂ ਨੂੰ ਭਾਜੜਾਂ,ਹੁਣ ਭਗਵੰਤ ਮਾਨ ਤੇ ਖਹਿਰਾ ਇਕੱਠੇ!

ਆਪ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੈਣਗੀਆਂ ਵਿਰੋਧੀਆਂ ਨੂੰ ਭਾਜੜਾਂ,ਹੁਣ ਭਗਵੰਤ ਮਾਨ ਤੇ ਖਹਿਰਾ ਇਕੱਠੇ!

 ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ   ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ,,,,,, ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਖਰਕਾਰ ਸੁਖਪਾਲ ਖਹਿਰਾ ਦਾ ਦਬਕਾ ਕੰਮ ਕਰ ਹੀ ਗਿਆ ਤੇ ਲਗਾਤਾਰ ਵੱਧ ਰਹੇ ਖਹਿਰਾ ਕੇ ਕੱਦ ਨੂੰ ਦੇਖਦਿਆਂ ‘ਆਪ’ ਸੁਪਰੀਮੋ ਕੇਜਰੀਵਾਲ ਨੇ ਪਾਰਟੀ ਦੀ ਪੰਜਾਬ ਇਕਾਈ (ਖਹਿਰਾ ਧੜੇ ਤੋਂ ਵੱਖ) ਨੂੰ ਸੁਖਪਾਲ ਖਹਿਰਾ ਨਾਲ ਏਕਤਾ ਕਰਨ ਲਈ ਹੁਕਮ ਦੇ ਦਿੱਤੇ ਹਨ। ਖਬਰ ਐ ਕਿ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ 23 ਅਕਤੂਬਰ ਨੂੰ ਸੁਖਪਾਲ ਖਹਿਰਾ ਧੜੇ ਨਾਲ ਮੁਲਾਕਾਤ ਕਰੇਗੀ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੱਲਬਾਤ ਪਹਿਲੀ ਵਾਰ ਵਿੱਚ ਹੀ ਸਿਰੇ ਚੜ੍ਹ ਜਾਵੇਗੀ। ਦੱਸ ਦੇਈਏ ਕਿ ਭਗਵੰਤ ਮਾਨ ਨੇ,,,,,, ਇਸ ਪੰਜ ਮੈਂਬਰੀ ਕਮੇਟੀ ਵਿੱਚ ਇਹ ਕਹਿ ਕੇ ਆਪ ਖੁਦ ਆਪਣਾ ਨਾਮ ਪਵਾਇਆ ਹੈ ਕਿ ਗਿਲੇ ਸ਼ਿਕਵੇ ਇੱਕ ਪਾਸੇ ਹੁਣ ਖਹਿਰਾ ਨਾਲ ਮੈਂ ਆਪ ਸੁਲਹਾ ਦੀ ਗੱਲ ਕਰਾਂਗਾ।

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨਾਲ ਸੰਦੇਸ਼ ਭੇਜ ਕੇ ਗੱਲਬਾਤ ਚੱਲ ਰਹੀ ਸੀ ਤੇ ਆਪ ਦੇ ਕੁਝ ਵਲੰਟੀਅਰ ਵੀ ਇਸ ਗੱਲਬਾਤ ਦੀ ਵਿਚੋਲਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖਹਿਰਾ ਧੜੇ ਵਲੋਂ ਵਧੀਆ ਮਿਲ ਰਹੇ ਸਹਿਯੋਗ ਨੂੰ,,,,,, ਦੇਖਦਿਆਂ ਹੁਣ ਉਨ੍ਹਾਂ ਨੇ 23 ਅਕਤੂਬਰ ਨੂੰ ਸੁਲਹ ਦੀ ਗੱਲਬਾਤ ਦਾ ਸਮਾਂ ਰੱਖਿਆ ਹੈ ਤੇ ਉਮੀਦ ਹੈ ਕਿ ਉਸ ਦਿਨ ਸਾਰੇ ਮਨ ਮਿਟਾਵ ਦੂਰ ਹੋ ਕੇ ਪਾਰਟੀ ਇਕਜੁੱਟ ਹੋ ਜਾਵੇਗੀ ਜਿਸ ਤੋਂ ਬਾਅਦ ਪਾਰਟੀ ਦਾ ਟੀਚਾ 2019 ਦੀਆਂ ਲੋਕ ਸਭਾ ਚੋਣਾਂ ਹੋਵੇਗਾ।

ਸਰਬਜੀਤ ਕੌਰ ਮਾਣੂਕੇ ਅਨੁਸਾਰ ਖਹਿਰਾ ਧੜਾ ਪੰਜਾਬ ਦੀ ਇਕਾਈ ਲਈ ਖੁਦਮੁਖਤਿਆਰੀ ਦੀ ਮੰਗ ਕਰ ਰਿਹਾ ਹੈ ਇਸ ਲਈ ਇਸ ਇਕਾਈ ਦੇ ਫੈਸਲੇ ਲੈਣ ਸਬੰਧੀ ਇੱਕ ਵਿਸ਼ੇਸ਼ ਕੌਰ ਕਮੇਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ ਤੇ ਉਮੀਦ ਹੈ ਕਿ ਖਹਿਰਾ ਧੜਾ ਉਨ੍ਹਾਂ ਵਲੋਂ ਕੀਤੇ ਜਾ ਰਹੇ ਯਤਨਾਂ ਪ੍ਰਤੀ ਸਕਾਰਾਤਮਕ ਰੁੱਖ ਅਪਣਾਏਗਾ। ,,,,,,ਮਾਣੂਕੇ ਅਨੁਸਾਰ ਸੁਖਪਾਲ ਖਹਿਰਾ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਦੋਵਾਂ ਧੜਿਆਂ ਵਿਚ ਏਕਤਾ ਹੋਣ ਤੋਂ ਬਾਅਦ ਖਹਿਰਾ ਨੂੰ ਮੁੜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਥਾਪਿਆ ਜਾਣਾ ਹੈ ਜਾਂ ਨਹੀਂ ਇਸਦਾ ਫੈਸਲਾ ਪਾਰਟੀ ਦੇ ਵਿਧਾਇਕਾਂ ਦੀ ਹੋਣ ਵਾਲੀ ਮੀਟਿੰਗ ਵਿਚ ਤਹਿ ਕੀਤਾ ਜਾਵੇਗਾ ਤੇ ਜਿਸ ਤਰ੍ਹਾਂ ਸਾਰੇ ਵਿਧਾਇਕ ਫੈਸਲਾ ਕਰਨਗੇ ਉਹ ਗੱਲ ਮੰਨਣਯੋਗ ਹੋਵੇਗੀ।

ਇੱਥੇ ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਖਹਿਰਾ ਅਤੇ ਕੇਜਰੀਵਾਲ ਧੜੇ ਵਿਚ ਆਪਸੀ ਏਕਤਾ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ। ਕੇਜਰੀਵਾਲ ਧੜੇ ਵਲੋਂ ਲਗਾਤਾਰ ਇਹ ਬਿਆਨ ਦਾਗੇ ਜਾ ਰਹੇ ਸਨ ਕਿ ਉਹ ਤਾਂ ਖਹਿਰਾ ਅਤੇ ਉਸਦੇ ਸਾਥੀਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ ਪਰ ਸੁਖਪਾਲ ਖਹਿਰਾ ਅਤੇ ਉਸਦੇ ਸਾਥੀ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੇ। ਇੱਧਰ ਦੂਜੇ ਪਾਸੇ ਸੁਖਪਾਲ ਖਹਿਰਾ ਦਾ ਇਹ ਕਹਿਣਾ ਹੈ ਕਿ ਕੇਜਰੀਵਾਲ ਧੜਾ ਸੁਲਹ ਦਾ ਪ੍ਰਚਾਰ ਤਾਂ ਬਹੁਤ ਕਰ ਰਿਹਾ ਹੈ ਪਰ ਇਸ ਸਬੰਧੀ ਉਨ੍ਹਾਂ ਨਾਲ ਗੱਲਬਾਤ ,,,,,ਕਰਨ ਲਈ ਕਿਸੇ ਨੇ ਇੱਛਾ ਸ਼ਕਤੀ ਨਹੀਂ ਵਿਖਾਈ। ਜਿਸ ਨੂੰ ਦੇਖਦਿਆਂ ਖਹਿਰਾ ਧੜੇ ਵਲੋਂ 24 ਅਕਤੂਬਰ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ ਅੰਦਰ ਆਪਣ ਵੱਖਰੇ ਪ੍ਰਧਾਨ ਥਾਪੇ ਜਾਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਇਹ ਵੱਡੀ ਹਿਲਜੁਲ ਹੋਈ ਮੰਨੀ ਜਾ ਰਹੀ ਹੈ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!