ਗੁਰੂਹਰਸਹਾਏ – 29 ਅਪ੍ਰੈਲ 2013 ਨਾਜਾਇਜ਼ ਸਬੰਧਾਂ ਕਾਰਨ ਪ੍ਰੇਮੀ ਨਾਲ ਮਿਲ ਕੇ ਪਤਨੀ ਵੱਲੋਂ ਪਤੀ ਨੂੰ ਚਾਹ ਵਿਚ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਘਰ ਵਿਚ ਬਣੇ ਗਟਰ ਵਿਚ ਦਬ ਦਿੱਤਾ ਗਿਆ ਸੀ। ਵੀਰਵਾਰ ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਦੋਸ਼ਣ ਮਨਜੀਤ ਕੌਰ ਨੂੰ ਨਾਲ ਲੈ ਕੇ ਉਸ ਦੀ,,,, ਨਿਸ਼ਾਨਦੇਹੀ ’ਤੇ ਨਾਇਬ ਤਹਿਸੀਲਦਾਰ ਵਿਜੇ ਬਹਿਲ ਅਤੇ ਥਾਣਾ ਮੁਖੀ ਰਮਨ ਕੁਮਾਰ, ਸਿਵਲ ਹਸਪਤਾਲ ਗੁਰੂਹਰਸਹਾਏ ਤੋਂ ਡਾਕਟਰਾਂ ਦੀ ਟੀਮ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਟੀਮ ਦੇ ਸਹਿਯੋਗ ਨਾਲ ਸਾਢੇ 5 ਸਾਲ ਬਾਅਦ ਗਟਰ ’ਚੋਂ ਮ੍ਰਿਤਕ ਦੇਹ ਦਾ ਕੰਕਾਲ ਕੱਢਿਆ ਗਿਆ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ 20 ਤਰੀਕ ਨੂੰ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਭਰਾ ਜੰਗੀਰ ਸਿੰਘ ਦਾ ਵਿਆਹ ਮਨਜੀਤ ਕੌਰ ਦੇ ਨਾਲ ਹੋਇਆ ਸੀ ਤੇ ਮਨਜੀਤ ਕੌਰ ਦੇ ਕੁਲਵੰਤ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਦੋਸ਼ੀ ਕੁਲਵੰਤ ਸਿੰਘ ,,,,,, ਨੇ ਜੰਗੀਰ ਸਿੰਘ ਨੂੰ ਆਪਣੇ ਘਰ ਰੇਲਵੇ ਬਸਤੀ ਗੁਰੂਹਰਸਹਾਏ ਵਿਚ ਬੁਲਾ ਕੇ ਚਾਹ ਵਿਚ ਜ਼ਹਿਰਲੀ ਚੀਜ਼ ਮਿਲਾ ਕੇ ਉਸ ਨੂੰ ਮਾਰ ਕੇ ਉਸ ਦੀ ਲਾਸ਼ ਘਰ ਵਿਚ ਬਣੇ ਗਟਰ ਵਿਚ ਦਬ ਦਿੱਤੀ।
ਮ੍ਰਿਤਕ ਦੇ ਭਰਾ ਅਨੁਸਾਰ ਜਦ ਵੀ ਜਗੀਰ ਸਿੰਘ ਦੇ ਪਰਿਵਾਰ ਵਾਲੇ ਉਸ ਬਾਰੇ ਪੁੱਛਦੇ ਸਨ ਤਾਂ ਮਨਜੀਤ ਕੌਰ ਹਰ ਵਾਰ ਕਹਿ ਦਿੰਦੀ ਸੀ ਕਿ ਉਹ ਕਿਸੇ ਅੌਰਤ ਨੂੰ ਲੈ ਕੇ ਭੱਜ ਗਿਆ ਹੈ। ਮੁੱਦਈ ਅਨੁਸਾਰ ਉਨ੍ਹਾਂ ਨੂੰ ਸ਼ੱਕ ਪੈਣ ’ਤੇ ਉਸ ਨੇ ਪੁਲਸ ਨੂੰ ਦੱਸਿਆ ਅਤੇ ਪੁਲਸ ਨੇ ਮਨਜੀਤ ਕੌਰ ਤੇ ਕੁਲਵੰਤ ਸਿੰਘ ਖਿਲਾਫ ਕਤਲ ਦਾ ਮੁਕੱਦਮਾ ਦਰਜ ,,,,,, ਕਰ ਕੇ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਵੀਰਵਾਰ ਨੂੰ ਨਾਇਬ ਤਹਿਸੀਲਦਾਰ ਵਿਜੇ ਬਹਿਲ ਦੀ ਅਗਵਾਈ ਹੇਠ ਦੱਬਿਆ ਮ੍ਰਿਤਕ ਦੇਹ ਦਾ ਕੰਕਾਰ ਕੱਢਿਆ।
ਮੌਕੇ ’ਤੇ ਪਹੁੰਚੀ ਡਾਕਟਰਾਂ ਦੀ ਟੀਮ ਨੇ ਕੰਕਾਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲੈਬ ਵਿਚ ਭੇਜ ਦਿੱਤਾ ਹੈ। ,,,,, ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ