ਹੁਣੇ ਹੁਣੇ ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗਿੱਦੜਬਾਹਾ: ਅੱਜਕਲ੍ਹ ਪਿਆਰ ‘ਚ ਅੰਨ੍ਹੇ ਨੌਜਵਾਨ ਕਈ ਵਾਰ ਗਲਤ ਰਾਹ ‘ਤੇ ਚੱਲ ਪੈਂਦੇ ਹਨ , ਅਤੇ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋ ਲੈਂਦੇ ਹਨ। ਅਜਿਹਾ ਹੀ ਮਾਮਲਾ ਹੈ ਗਿੱਦੜਬਾਹਾ ਦਾ ਜਿੱਥੇ ਨਬਾਲਿਗ ਕੁੜੀ ਨੂੰ ਭਜਾਕੇ ਲੈ ਜਾਣ ਦੇ ਇਲਜ਼ਾਮ ਵਿੱਚ ਬੀਤੇ ਦਿਨੀਂ ਪੁਲਿਸ ਵੱਲੋਂ ਮੋਹਾਲੀ ਤੋਂ ਗ੍ਰਿਫ਼ਤਾਰ ਕੀਤੇ 21 ਸਾਲ ਦਾ ਨੌਜਵਾਨ ਨੇ ਪੁਲਿਸ ਕਸਟਡੀ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਦੇ ਅਨੁਸਾਰ ਨੌਜਵਾਨ ਨੇ ਆਪਣੀ ਲੋਅਰ ਦੇ ਨਾੜੇ ਨੂੰ ਹਵਾਲਾਤ ਦੀਆਂ ਸਲਾਖਾਂ ਨਾਲ ਬੰਨ ਕੇ ,,,,,, ਖੁਦਕੁਸ਼ੀ ਕੀਤੀ ਹੈ, ਪਰ ਪਰਿਵਾਰ ਪੁਲਿਸ ‘ਤੇ ਇਲਜ਼ਾਮ ਲਗਾ ਰਹੇ ਹਨ ਕਿ ਨੌਜਵਾਨ ਦੀ ਪੁਲਿਸ ਕਸਟਡੀ ਵਿੱਚ ਮਾਰ ਕੁੱਟ ਦੀ ਵਜ੍ਹਾ ਨਾਲ ਮੌਤ ਹੋਈ ਹੈ।
ਕੁੜੀ ਦੇ ਪਿਤਾ ਨੇ 23 ਅਕਤੂਬਰ ਨੂੰ ਗਿੱਦੜਬਾਹਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਕਿ ਉਸਦੀ 16 ਸਾਲ ਦੀ ਨਬਾਲਿਗ ਧੀ ਨੂੰ 21 ਸਾਲ ਦਾ ਬਲਰਾਜ ਸਿੰਘ ‘ਤੇ ਭਜਾਕੇ ਲੈ ਗਿਆ। ਬਲਰਾਜ ਅਕਸਰ ਹੀ ਉਨ੍ਹਾਂ ਦੀ ਗਲੀ ਵਿੱਚ ਚੱਕਰ ਲਗਾਉਂਦਾ ਰਹਿੰਦਾ ਸੀ ਅਤੇ ਉਸਦੀ ਧੀ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦਾ ਸੀ। ਕਈ ਵਾਰ ,,,,, ਸਮੱਝਾਇਆ ਪਰ ਬਲਰਾਜ ਨੇ ਉਨ੍ਹਾਂ ਨੂੰ ਹੀ ਧਮਕੀਆਂ ਦਿੰਦਾ ਸੀ। ਪੁਲਿਸ ਨੇ ਬਲਰਾਜ ‘ਤੇ ਧਾਰਾ 363 ਅਤੇ 366ਏ ਦੇ ਤਹਿਤ ਕੇਸ ਦਰਜ ਕਰ ਕੀਤਾ ਸੀ। ਗਿੱਦੜਬਾਹਾ ਪੁਲਿਸ ਨੇ ਬੁੱਧਵਾਰ ਸਵੇਰੇ ਮੁੰਡਾ-ਕੁੜੀ ਨੂੰ ਬਰਾਮਦ ਕਰ ਲਿਆ।,,,,, ਪੁਲਿਸ ਸ਼ਾਮ ਨੂੰ ਕੁੜੀ ਨੂੰ ਮੈਡੀਕਲ ਕਰਵਾਉਣ ਲੈ ਜਾ ਰਹੀ ਸੀ ਉਦੋਂ ਹਿਰਾਸਤ ਵਿੱਚ ਦੋਸ਼ੀ ਮੁੰਡੇ ਦੀ ਮੌਤ ਹੋ ਗਈ। ਮੁੰਡੇ ਦੇ ਪਿਤਾ ਪੱਪੂ ਸਿੰਘ ਨੇ ਇਲਜ਼ਾਮ ਲਗਾਏ ਕਿ ਮੁੰਡੇ ਦੀ ਮੌਤ ਪੁਲਿਸ ਦੀ ਮਾਰ ਕੁੱਟ ਨਾਲ ਹੋਈ, ਜਦੋਂ ਕਿ ਐੱਸਪੀ ( ਇਨਵੈਸਟੀਗੇਸ਼ਨ ) ਰਣਬੀਰ ਸਿੰਘ ਨੇ ਕਿਹਾ ਕਿ ਮੁੰਡੇ ਨੇ ਲੋਅਰ ਦੇ ਨਾੜੇ ਨੂੰ ਹਵਾਲਾਤ ਵਿੱਚ ਸਲਾਖਾਂ ਨਾਲ ਬੰਨ ਕੇ ਖ਼ੁਦਕੁਸ਼ੀ ਕੀਤੀ ਹੈ। ਪੁਲਿਸ ਜਾਂਚ ਕਰ ਰਹੀ ਹੈ।