ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਭਾਰਤੀ ਮੂਲ ਦੀ ਇਕ ਔਰਤ ਨੇ ਸ਼ਰਾਬ ਪੀ ਕੇ ਜਹਾਜ਼ ਵਿਚ ਭੜਥੂ ਪਾ ਦਿੱਤਾ, ਜਿਸ ਕਾਰਨ ਉਸ ਤੋਂ ਤੰਗ ਆਏ ਕਰੂ ਮੈਂਬਰਾਂ ਨੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਉਸ ਨੂੰ ਅਦਾਲਤ ਵਲੋਂ ਜੇਲ ਦੀ ਸਜ਼ਾ ਸੁਣਾਈ ਗਈ। ਜਹਾਜ਼ ਵਿਚ ਸ਼ਰਾਬ ਪੀ ਕੇ ਹੰਗਾਮਾ ਕਰਨ ‘ਤੇ ਇਸ ਔਰਤ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ। ਉਸ ਦੇ ,,,, ਇਸ ਵਰਤਾਓ ਕਾਰਨ ਜਹਾਜ਼ ਦੇ ਇਕ ਮੁਸਾਫਰ ਨੂੰ ਮਿਰਗੀ ਦਾ ਦੌਰਾ ਪੈ ਗਿਆ ਸੀ।
ਇਸ ਭਾਰਤੀ ਮੂਲ ਦੀ ਔਰਤ ਦੀ ਪਛਾਣ ਕਿਰਨ ਜਗਦੇਵ ਵਜੋਂ ਹੋਈ ਹੈ। ਕਿਰਨ ਨੇ ਇਸ ਸਾਲ ਜਨਵਰੀ ਵਿਚ ਸਪੇਨ ਦੇ ਟੇਨੇਰਿਫੇ ਤੋਂ ਬ੍ਰਿਟੇਨ ਵਾਪਸੀ ਦੌਰਾਨ ਜਹਾਜ਼ ਵਿਚ ਅਲਕੋਹਲ ਦਾ ਸੇਵਨ ਕਰਨ ਦੇ ਮਾਮਲੇ ਵਿਚ ਜੈਟ 2 ਏਅਰਲਾਈਨ ‘ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਸੀ।
ਜਸਟਿਸ ਫਿਲਿਪ ਹੇਡ ਨੇ ਸੁਣਵਾਈ ਦੌਰਾਨ ਉਨ੍ਹਾਂ ਦੇ ਤਰਕ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ 6 ਮਹੀਨੇ ਦੀ ਜੇਲ ,,,, ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਜਹਾਜ਼ ਵਿਚੋਂ ਉਤਰਣ ਦੌਰਾਨ ਦਿੱਕਤ ਆਉਣ ਤੋਂ ਬਾਅਦ ਕਿਰਨ ਚੀਕਾਂ ਮਾਰਨ ਲੱਗੀ ਅਤੇ ਆਖਣ ਲੱਗੀ ਕਿ ਅਸੀਂ ਸਾਰੇ ਮਰਨ ਜਾ ਰਹੇ ਹਾਂ, ਜਿਸ ਕਾਰਨ ਜਹਾਜ਼ ਵਿਚ ਸਵਾਰ ਹੋਰ ਮੁਸਾਫਰ ਵੀ ਪ੍ਰੇਸ਼ਾਨ ਹੋ ਗਏ।
ਇਸਤਿਗਾਸਾ ਧਿਰ ਮੁਤਾਬਕ ਕਿਰਨ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਹੀ 6 ਤੋਂ 8 ਬੀਅਰ ਪੀ ਚੁੱਕੀ ਸੀ। ਚਾਰ ਘੰਟੇ ਦੀ ਉਡਾਣ ਦੌਰਾਨ ਉਹ ਜਹਾਜ਼ ਵਿਚ ਚਾਰ ਤੋਂ 6 ਗਿਲਾਸ ਵਾਈਨ ਪੀ ਚੁੱਕੀ ਸੀ। ਜਹਾਜ਼ ਵਿਚੋਂ ਹੋਰ ਸ਼ਰਾਬ ਦੇਣ ਤੋਂ ਮਨਾਂ ਕਰਨ ‘ਤੇ ਉਸ ਨੇ ਆਪਣੇ ਕੋਲੋਂ ਸ਼ਰਾਬ ਪੀਤੀ। ਉਸ ਨੇ ਇਥੇ ਬਦਤਮੀਜ਼ੀਆਂ ਕੀਤੀਆਂ। ਕਿਰਨ ਨੂੰ ਜਹਾਜ਼ ,,,,, ਵਿਚੋਂ ਉਤਰਣ ਤੋਂ ਬਾਅਦ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ।
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …