ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਕਾਫੀ ਹੰਗਾਮੇ ਹੋਏ। ਇਜਲਾਸ ਵਿਚ ਸ਼੍ਰੋਮਣੀ ਕਮੇਟੀ ,,,,,ਮੈਂਬਰ ਤੇ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਏ। ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਅਰੇ ਲਾਉਂਦੇ ਇਜਲਾਸ ਤੋਂ ਬਾਹਰ ਚਲੇ ਗਏ।
ਇਸ ਤੋਂ ਇਲਾਵਾ ਐਸਜੀਪੀਸੀ ਮੈਂਬਰ ਅਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਤੋਂ ਇਜਲਾਸ ਦੌਰਾਨ ,,,,,ਸਟੇਜ ਤੋਂ ਮਾਈਕ ਖੋਹ ਲਿਆ ਗਿਆ। ਬੀਬੀ ਕਿਰਨਜੋਤ ਕੌਰ ਵੱਲੋਂ ਡਾ. ਕਿਰਪਾਲ ਸਿੰਘ ਜੋ ਕਿ ਪੰਜਾਬ ਸਰਕਾਰ ਵੱਲੋਂ ਸਿਲੇਬਸ ਮਾਮਲੇ ‘ਤੇ ਬਣਾਈ ਕਮੇਟੀ ਦੇ ਮੁਖੀ ਬਣਾਏ ਗਏ ਹਨ, ਨੂੰ ਐਸਜੀਪੀਸੀ ਵੱਲੋਂ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਬਾਰੇ ਬੋਲਣ ਲੱਗੇ ਤਾਂ ਪੰਡਾਲ ‘ਚ ਬੈਠੇ ਮੈਂਬਰਾਂ ਨੇ ਅਚਾਨਕ ਰੌਲਾ ਰੱਪਾ ਸ਼ੁਰੂ ਕਰ ਦਿੱਤਾ ਅਤੇ ਬੀਬੀ ਕਿਰਨਜੋਤ ਕੌਰ ਨੂੰ ਉਨ੍ਹਾਂ ਦੀ ਗੱਲ ਤੱਕ ਨਹੀਂ ਰੱਖਣ ਦਿੱਤੀ।
ਬਾਅਦ ਵਿਚ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਹਿਮ ਮਤੇ ਪਾਸ ਕਰਾਏ ਜਾਣੇ ਸਨ, ਪਰ ਉਨ੍ਹਾਂ ਨੂੰ ਵਿਚੋਂ ਹੀ ਟੋਕ ਦਿੱਤਾ ਗਿਆ ਅਤੇ ਮਾਈਕ ਤੱਕ ਖੋਹ ਲਿਆ ਗਿਆ। ਉਧਰ, ਬੈਂਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਦਾ ਇਸ਼ਾਰਾ ਅਕਾਲੀ ਲੀਡਰਾਂ ਵੱਲ ਹੀ ਸੀ ਕਿਉਂਕਿ ਪਿਛਲੀ ਅਕਾਲੀ ,,,,,, ਦਲ ਦੀ ਸਰਕਾਰ ਵੇਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਹੋਈ ਸੀ। ਇਸ ਮੌਕੇ ਬਲਵਿੰਦਰ ਸਿੰਘ ਬੈਂਸ ਨਾਲ ਮਹਿੰਦਰ ਸਿੰਘ ਹੁਸੈਨੀ ਵਾਲਾ ਹਾਊਸ ਦੀ ਕਾਰਵਾਈ ਵਿੱਚ ਹਿੱਸਾ ਲਏ ਬਗੈਰ ਵਾਪਸ ਪਰਤੇ ਤੇ ਨਾਅਰੇਬਾਜ਼ੀ ਕਰਦੇ ਇਜਲਾਸ ਨੂੰ ਵਿੱਚੇ ਛੱਡ ਦਿੱਤਾ।