Breaking News
Home / ਰਾਜਨੀਤੀ / ਆਹ ਦੇਖੋ ਕੀ ਹੋ ਗਿਆ ਮਹਿਲਾ SHO ਨਾਲ ਮਹਿੰਗਾ ਪੈ ਗਿਆ ਪੰਗਾ ਲੈਣਾ , ਦੇਖੋ ਪੂਰੀ ਖਬਰ

ਆਹ ਦੇਖੋ ਕੀ ਹੋ ਗਿਆ ਮਹਿਲਾ SHO ਨਾਲ ਮਹਿੰਗਾ ਪੈ ਗਿਆ ਪੰਗਾ ਲੈਣਾ , ਦੇਖੋ ਪੂਰੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਉਲਝਣ ਵਾਲੀ ਥਾਣਾ ਮੁਖੀ ਲਵਮੀਤ ਕੌਰ ਦਾ ਫਾਜ਼ਿਲਕਾ ਤੋਂ ਜਲਾਲਾਬਾਦ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਫ਼ਾਜ਼ਿਲਕਾ ਵਿਚ ਤਾਇਨਾਤ ਇਹ ਮਹਿਲਾ ਐਸਐਚਓ ਨੇ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਗੁਸਤਾਖ਼ੀ ਦਾ ਮੋੜਵਾਂ ਜਵਾਬ ਦਿੱਤਾ ਸੀ।

ਘੁਬਾਇਆ ਨੇ ਐਸਐਚਓ ਨੂੰ ਫੋਨ ਲੈ ਕੇ ਕਿਹਾ ਸੀ ਕਿ ਉਸ ਨੇ ਉਸ ਦੇ ਬੰਦੇ ਦਾ ਮੋਟਰਸਾਈਕਲ ਕਿਉਂ ਰੋਕਿਆ ਸੀ। ਜਦੋਂ ਐਸਐਚਓ ਜਵਾਬ ਦੇਣ ਲੱਗੀ ਤਾਂ ਘੁਬਾਇਆ ਨੇ ਕਿਹਾ ਕਿ ਆਪਣਾ ਬੋਰੀ ਬਿਸਤਰਾ ਗੋਲ ਕਰ ਕੇ ਰੱਖ। ਉਦੋਂ ਐਸਐਚਓ ਨੇ ਕਿਹਾ ਸੀ ਕਿ ਜੇਕਰ ਤੁਹਾਡੇ ਵਿਚ ਦਮ ਹੈ ਤਾਂ ਤੁਸੀਂ ਜਿਥੇ ਮਰਜ਼ੀ ਬਦਲੀ ਕਰਵਾ ਦਿਉ ਜੇਕਰ ਮੇਰੇ ਵਿਚ ਦਮ ਹੋਵੇਗਾ ਤਾਂ ਮੈਂ ਇਥੇ ਰਹਾਂਗੀ।

ਹੁਣ ਪਤਾ ਲੱਗਾ ਹੈ ਕਿ ਇਸ ਬੇਬਾਕ ਐਸਐਚਓ ਦੀ ਬਦਲੀ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਸਿਆਸੀ ਲੋਕਾਂ ਨੂੰ ਮੱਤ ਦੇਣੀ ਕਿੰਨੀ ਮਹਿੰਗੀ ਪੈ ਸਕਦੀ ਹੈ। ਦਰਅਸਲ, ਘੁਬਾਇਆ ਆਪਣੇ ਸਮਰਥਕ ਦੇ ਵਾਹਨ ਦੇ ਕਾਗ਼ਜ਼ ਚੈੱਕ ਕਰਨ ਦੇ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਲਵਮੀਤ ਕੌਰ ਨਾਲ ਉਲਝੇ ਸੀ। ਦੋਵਾਂ ਵਿੱਚ ਕਾਫੀ ਤੂੰ-ਤੂੰ, ਮੈਂ-ਮੈਂ ਵੀ ਹੋਈ ਸੀ।

ਫ਼ਾਜ਼ਿਲਕਾ ਥਾਣਾ ਸਿਟੀ ਵਿਚ ਤਾਇਨਾਤ ਲਵਮੀਤ ਕੌਰ ਨਾਲ ਦਵਿੰਦਰ ਘੁਬਾਇਆ ਦੀ ਫ਼ੋਨ ਰਿਕਾਰਡਿੰਗ ਵਾਇਰਲ ਹੋਈ ਸੀ। ਇਸ ਰਿਕਾਰਡਿੰਗ ਵਿੱਚ ਘੁਬਾਇਆ ਮਹਿਲਾ ਐਸਐਚਓ ਨਾਲ ਆਪਣੇ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾ ਕੇ ਬਹਿਸ ਕਰਦੇ ਹਨ।

ਸਾਰੀ ਘਟਨਾ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਖ਼ਤ ਨੋਟਿਸ ਲਿਆ ਸੀ। ਫ਼ਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਪੰਜ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਪੁਲਿਸ ਮਰਿਆਦਾ ਚੇਤੇ ਰੱਖਣ ਲਈ ਚੇਤਾਵਨੀ ਵੀ ਜਾਰੀ ਕੀਤੀ ਸੀ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!