ਮੁਹਾਲੀ ਪ੍ਰਸ਼ਾਸਨ ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਬੱਲੋਮਾਜਰਾ ਦੀ ਇੱਕ ਫੈਕਟਰੀ ‘ਚ ਛਾਪਾ ਮਾਰਿਆ, ਜਿਸ ‘ਤੇ ਉਹਨਾਂ ਨੇ ਵੱਡੀ ਮਾਤਰਾ ਵਿੱਚ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ ਬਰਾਮਦ ਕੀਤਾ ਹੈ। ਰੇਡ ਦੌਰਾਨ ਮੌਕੇ ਤੋਂ ਉਹ ਕੈਮੀਕਲ ਵੀ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਇਹ ਨਕਲੀ ,,,, ਦੁੱਧ ਪਦਾਰਥ ਬਣਾਏ ਜਾਂਦੇ ਸਨ। ਇਸ ਤੋਂ ਇਲਾਵਾ ਮੌਕੇ ਤੋਂ ਸੁੱਕਾ ਦੁੱਧ ਵੀ ਮਿਿਲਆ ਹੈ।
ਮੌਕੇ ‘ਤੇ ਪਹੁੰਚੀ ਟੀਮ ਨੇ ਜਾਣਕਾਰੀ ਦਿੱਤੀ ਕਿ,,,, ਉਹਨਾਂ ਨੂੰ ਰਾਤ ਨੂੰ ਇੱਕ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਉਹਨਾਂ ਫੈਕਟਰੀ ‘ਚ ਛਾਪਾ ਮਾਰਿਆ ਅਤੇ ਕੈਮੀਕਲ ਨੂੰ ਪਾਣੀ ‘ਚ ਮਿਲਾ ਕੇ ਦੁੱਧ ਅਤੇ ਘਿਓ ਬਣਾਇਆ ਜਾਂਦਾ ਸੀ। ਪੂਰੀ ਫੈਕਟਰੀ ‘ਚ 125-130 ਬੋਰੀਆਂ ਘਟੀਆ ਕਿਸਮ ਦਾ ਸੁੱਕਾ ਦੁੱਧ ਪਾਊਡਰ ਵੀ ਮਿਿਲਆ ਹੈ ਅਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਪਦਾਰਥ ਪੰਚਕੂਲਾ ਅਤੇ ਕਾਲਕਾ ਸਮੇਤ ਖਰੜ, ਮੁਹਾਲੀ ਵਿੱਚ ਵੀ ਸਪਲਾਈ ਕੀਤੇ ਜਾਂਦੇ ਹਨ। ,,,, ਇਸ ਟੀਮ ‘ਚ ਕੁਆਲਟੀ ਟੈਸਟਿੰਗ ਸਮੇਤ ਡੇਅਰੀ ਵਿਸ਼ੇਸ਼ਕ ਵੀ ਪਹੁੰਚੇ ਸਨ। ਟੀਮ ਨੇ ਵਰਤੇ ਜਾਂਦੇ ਕੈਮੀਕਲ ਨੂੰ ਸਿਹਤ ਲਈ ਬੇਹੱਦ ਹਾਨੀਕਾਰਕ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦੀ ਵਰਤੋਂ ਨਾਲ ਸਿਹਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ