ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਥੋਂ ਦੇ ਭਾਰਗੋ ਕੈਂਪ ਇਲਾਕੇ ‘ਚ 22 ਸਾਲ ਦੇ ਨੌਜਵਾਨ ਅਰੁਣ ਕੁਮਾਰ ਉਰਫ ਅਰਜੁਨ ਪੁੱਤਰ ਰੋਸ਼ਨ ਲਾਲ ਨੇ ,,,,, ਪਤਨੀ ਅਤੇ ਸੱਸ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਮਾਰਚ ਮਹੀਨੇ ਵਿਆਹ ਹੋਇਆ ਸੀ ਅਤੇ ਵਿਆਹ ਦੇ ਇਕ ਮਹੀਨੇ ਬਾਅਦ ਹੀ ਉਸ ਦੀ ਸੱਸ ਨੇ ਅਰੁਣ ਦੀ ਜ਼ਿੰਦਗੀ ‘ਚ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਮ੍ਰਿਤਕ ਦੀ ਪਤਨੀ ਗੌਰੀ ਆਪਣੀ ਮਾਂ ਆਸ਼ਾ ਰਾਣੀ ਦੀ ਇਜਾਜ਼ਤ ਤੋਂ ਬਿਨਾਂ ਉਸ ਨਾਲ ਇਕ ਪਲ ਵੀ ਬਤੀਤ ਨਹੀਂ ਕਰਦੀ ਸੀ, ਇਸੇ ਪਰੇਸ਼ਾਨੀ ਕਾਰਨ ਮ੍ਰਿਤਕ ਨੇ ਫਾਹਾ ਲੈ ਲਿਆ। ਐੱਚ. ਓ. ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਲੈ ਕੇ ਪੁਲਸ ਨੇ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਸੱਸ ,,,,, ਆਸ਼ਾ ਰਾਣੀ ਅਤੇ ਪਤਨੀ ਗੌਰੀ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
15 ਸਾਲ ਪਹਿਲਾਂ ਆਸ਼ਿਕ ਨਾਲ ਮਿਲ ਕੇ ਸੱਸ ਕਰ ਚੁੱਕੀ ਹੈ ਪਤੀ ਦਾ ਕਤਲ
ਪਿਤਾ ਦਾ ਦੋਸ਼ ਹੈ ਕਿ ਉਸ ਦੇ ਬੇਟੇ ਦੀ ਸੱਸ ਆਸ਼ਾ ਰਾਣੀ 15 ਸਾਲ ਪਹਿਲਾਂ ਖੁਦ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਨੂੰ ਮਰਵਾ ਚੁੱਕੀ ਹੈ। ਉਸ ਦਾ ਦੋਸ਼ੀ ਆਸ਼ਿਕ ਜੇਲ ਦੀ ਸਜ਼ਾ ਕੱਟ ਰਿਹਾ ਹੈ। ਇਸ ਬਾਰੇ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਅਤੇ ਹੁਣ ਉਸ ਨੇ ਮੇਰੇ ਬੇਟੇ ਨੂੰ ਵੀ ਖਾ ਲਿਆ।