ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਧਨਤੇਰਸ ਦੇ ਮੌਕੇ ‘ਤੇ ਬਦਰੀਨਾਥ ਅਤੇ ਕੇਦਾਰਨਾਥ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਬੇਟੀ ਈਸ਼ਾ ਦੇ ਵਿਆਹ ਦਾ ਪਹਿਲਾ ਕਾਰਡ ਭਗਵਾਨ ਬਦਰੀ ਵਿਸ਼ਾਲ ਨੂੰ ਭੇਂਟ ਕੀਤਾ। ਇਥੇ ਉਨ੍ਹਾਂ ਨੇ ਕੁਝ ਦੇਰ ਰੁਕ ਕੇ ਪੂਜਾ ਵੀ ਕੀਤੀ।,,,,, ਅੰਬਾਨੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਅਤੇ ਦਾਮਾਦ ਲਈ ਆਸ਼ੀਰਵਾਦ ਲੈਣ ਲਈ ਆਏ ਹਨ।
ਈਸ਼ਾ 12 ਦਸੰਬਰ ਨੂੰ ਆਨੰਦ ਪੀਰਾਮਲ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ। ਆਨੰਦ ਪਿਰਾਮਲ ,,,,,, ਮਸ਼ਹੂਰ ਉਦਯੋਗਪਤੀ ਅਜੇ ਪੀਰਾਮਲ ਦੇ ਬੇਟੇ ਹਨ। ਅਜੇ ਪਿਰਾਮਲ ਗਰੁੱਪ ਅਤੇ ਸ਼੍ਰੀਰਾਮ ਗਰੁੱਪ ਦੇ ਚੇਅਰਮੈਨ ਹਨ।
ਮੁਕੇਸ਼ ਅੰਬਾਨੀ ਸੋਮਵਾਰ ਨੂੰ ਨਿੱਜੀ ਹੈਲੀਕਾਪਟਰ ‘ਚ ਸਵੇਰੇ 8:57 ਬਦਰੀਨਾਥ ਪਹੁੰਚੇ। ਕਾਰ ਤੋਂ ਉਹ ਥਾਣੇ ਆਏ ਅਤੇ ਇਥੋਂ ਬਰਫ ਭਰੇ ਰਸਤੇ ਤੋਂ ਚਲ ਕੇ ਬਦਰੀ ਵਿਸ਼ਾਲ ਦੇ ਦਰਬਾਰ ਪਹੁੰਚੇ। ਅੱਧਾ ਕਿਲੋਮੀਟਰ ਦੇ ਬਰਫ ਅਤੇ ਫਿਸਲਨ ਭਰੇ ਰਸਤੇ ਨੂੰ ,,,,, ਪਾਰ ਕਰਨ ‘ਚ ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਲੱਗਾ।
ਬਦਰੀਨਾਥ ਕੇਦਾਰਨਾਥ ਮੰਦਿਰ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੀ.ਡੀ. ਸਿੰਘ ਨੇ ਦੱਸਿਆ ਕਿ ਅੰਬਾਨੀ ਨੇ ਪਹਿਲੇ ਭਗਵਾਨ ਜੀ ਦੀ ਪੂਜਾ ਕੀਤੀ ਅਤੇ ਫਿਰ ਭਗਵਾਨ ਦੇ ਚਰਨਾਂ ਵਿਚ ਆਪਣੀ ਬੇਟੀ ਦੇ 12 ਦਸੰਬਰ ਨੂੰ ਹੋਣ ਵਾਲੇ ਵਿਆਹ ਦਾ ਪਹਿਲਾਂ ਕਾਰਡ ਰੱਖਿਆ। ਉਨ੍ਹਾਂ ਨੇ 51 ਲੱਖ ਰੁਪਏ ਅਤੇ ,,,,,, ਇਕ ਇਨੋਵਾ ਕਾਰ ਵੀ ਮੰਦਿਰ ਕਮੇਟੀ ਨੂੰ ਭੇਂਟ ਕੀਤਾ।
ਕੇਦਾਰਨਾਥ ਮੰਦਿਰ ‘ਚ ਚੜ੍ਹਾਉਣਗੇ 50 ਕਿਲੋ ਚਾਂਦੀ ਦਾ ਛਤਰ
ਬਦਰੀਨਾਥ ਦੇ ਦਰਸ਼ਨ ਤੋਂ ਬਾਅਦ ਅੰਬਾਨੀ ਪਰਿਵਾਰ ਨਾਲ ਕੇਦਾਰਨਾਥ ਪਹੁੰਚੇ। ਇਥੇ ਵੀ ਉਨ੍ਹਾਂ ਨੇ ਪੂਜਾ ਕੀਤੀ ਅਤੇ ਇਥੇ ਮੰਦਿਰ ਕਮੇਟੀ ਦੇ ਲੋਕਾਂ ਨੂੰ ਬੇਟੀ ਦੇ ਵਿਆਹ ਦਾ ਸੱਦਾ ਦਿੱਤਾ। ਮੰਦਿਰ ਕਮੇਟੀ ਦੇ ਬੇਨਤੀ ਕਰਨ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਕੇਦਾਰਨਾਥ ਮੰਦਿਰ ਦੇ ਗਰਭ ਗ੍ਰਹਿ ‘ਚ ਮੌਜੂਦ ਸ਼ਿਵ ਲਿੰਗ,,,,,, ਉੱਪਰ 50 ਕਿਲੋ ਚਾਂਦੀ ਦਾ ਛਤਰ ਚੜ੍ਹਾਉਣ ਦੀ ਸਹਿਮਤੀ ਦਿੱਤੀ। ਉਨ੍ਹਾਂ ਨੇ ਇਸ ਮੌਕੇ ‘ਤੇ ਕੇਦਾਰਨਾਥ ਮੰਦਿਰ ਕਮੇਟੀ ਨੂੰ ਆਰਥਿਕ ਸਹਿਯੋਗ ਵੀ ਦਿੱਤਾ।