ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਢਾਬ ‘ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਅਤੇ ,,,,, ਕਾਂਗਰਸੀ ਵਰਕਰਾਂ ਦੇ ਆਪਸ ‘ਚ ਭੀੜ ਜਾਣ ‘ਤੇ ਵਰਕਰਾਂ ਵਲੋਂ ਹਵਾਈ ਫਾਈਰਿੰਗ ਕਰਨ ਦੀ ਸੂਚਨਾ ਮਿਲੀ ਹੈ। ਮਾਹੌਲ ਤਨਾਅਪੂਰਣ ਹੋ ਜਾਣ ‘ਤੇ ਗੁੱਸੇ ‘ਚ ਆਏ ਵਰਕਰਾਂ ਨੇ ਇਸ ਮੌਕੇ 2 ਗੱਡੀਆਂ ਦੀ ਭੰਨ-ਤੋੜ ਕਰਨ ਦੇ ਨਾਲ-ਨਾਲ ਪੋਲਿੰਗ ਬੂਥਾਂ ਦੀ ਵੀ ਤੋੜ ਫੋੜ ਕਰ ਦਿੱਤੀ।
ਪੋਲਿੰਗ ਬੂਥ ਟੁੱਟਣ ਕਾਰਨ ਕਰੀਬ ਡੇਢ ਘੰਟੇ ਤੱਕ ਪੋਲਿੰਗ ਰੁੱਕ ਗਈ।
ਘਟਨਾ ਦੀ ਸੂਚਨਾ ਮਿਲਣ ‘ਤੇ ਐੱਸ.ਡੀ.ਐੱਮ. ਰਾਜਪਾਲ ਅਤੇ ਡੀ.ਐੱਸ.ਪੀ., ਐੱਸ.ਐੱਚ.ਓ. ਸਿਟੀ ਅਤੇ ਸਦਰ ਪੁਲਸ ,,,,, ਵੱਡੀ ਗਿਣਤੀ ‘ਚ ਮੌਕੇ ‘ਤੇ ਪਹੁੰਚ ਗਈ। ਐੱਸ.ਡੀ.ਐੱਮ. ਰਾਜਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ