ਤਾਜੀਆਂ ਖਬਰਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਹਮੇਸ਼ਾਅਸੀਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਿੰਨ ਤਲਾਕ ਮਾਮਲੇ ‘ਚ ਨਵੇਂ ਕਾਨੂੰਨ ਤੋਂ ਬਾਅਦ ਮੱਧਪ੍ਰਦੇਸ਼ ਦੇ ਝਾਬੁਆ ‘ਚ ਪਹਿਲਾ ਮਾਮਲਾ ਦਰਜ ਹੋਇਆ ਹੈ। ,,,, ਇੱਥੇ ਇੱਕ ਮੁਸਲਿਮ ਮਹਿਲਾ ਦੀ ਸ਼ਿਕਾਇਤ ਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਸਲਿਮ ਮਹਿਲਾ ਵਿਆਹ ਅਧਿਕਾਰ ਮੁਸਲਿਮ ,,,, ਔਰਤਾਂ ਦੇ ਮੈਰਿਜ ਰਾਈਟਸ ਪ੍ਰੋਟੈਕਸ਼ਨ ਆਰਡੀਨੈਂਸ 2018 ਲਾਗੂ ਹੋਣ ਤੋਂ ਬਾਅਦ ਇਹ ਸ਼ਾਇਦ ਮੱਧ ਪ੍ਰਦੇਸ਼ ਵਿੱਚ ਪਹਿਲਾ ਕੇਸ ਹੈ। ਪਤਨੀ ਦਾ ਕਹਿਣਾ ਹੈ ਕਿ ਪਤੀ ਨੇ ਉਸ ਨੂੰ ਸਿਰਫ ਇਸ ਲਈ ਤਲਾਕ ਦਿੱਤਾ ਹੈ ਕਿਉਂਕਿ ਉਹ ਥੋੜੀ ਮੋਟੀ ਹੈ।
ਇਹ ਕੇਸ ਮੇਘਨਗਰ ਦਾ ਹੈ। ਮੇਘਨਗਰ ਥਾਣੇ ‘ਚ ਮੁਸਲਿਮ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤੇ ਹਨ।,,,,, ਤਲਾਕ ਦੀ ਵਜ੍ਹਾ ਇਹ ਹੈ ਕਿ ਉਹ ਪਤਲੀ ਨਹੀਂ ਹੈ। ਦੋਨਾਂ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਦੋ ਬੱਚੇ ਵੀ ਹਨ। ਪਤੀ ਆਰਿਫ਼ ਉਸ ਨੂੰ ਮੋਟੀ ਕਹਿ ਕੇ ਤੰਗ ਕਰਦਾ ਸੀ ਅਤੇ ਕੁੱਟਮਾਰ ਵੀ ਕਰਦਾ ਸੀ।
ਹਾਲਾਂਕਿ, ਆਰਿਫ ਨੇ ਕਿਹਾ ਕਿ ਸਾਰੇ ਦੋਸ਼ ਗਲਤ ਹਨ। ਇਹ ਤਲਾਕ ਦਾ ਮਾਮਲਾ ਨਹੀਂ ਹੈ ਪਰ ਇਹ ,,,,,ਇੱਕ ਘਰੇਲੂ ਵਿਵਾਦ ਹੈ। ਮੇਘਨਗਰ ਪੁਲਸ ਨੇ ਪੀੜਤ ਦੀ ਸ਼ਿਕਾਇਤ ‘ਤੇ ਆਰਿਫ ਅਤੇ ਉਸ ਦੀ ਮਾਂ ਹੁਸਾਣਾ ਬਾਨੋ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।