Breaking News
Home / ਮਨੋਰੰਜਨ / ਆਹ ਸੁਣੋ ਅਨਮੋਲ ਗਗਨ ਮਾਨ ਨੇ ਸੁਣਾਈਆਂ ਖਰੀਆਂ ਖਰੀਆਂ ਸਰਕਾਰ ਨੂੰ !!

ਆਹ ਸੁਣੋ ਅਨਮੋਲ ਗਗਨ ਮਾਨ ਨੇ ਸੁਣਾਈਆਂ ਖਰੀਆਂ ਖਰੀਆਂ ਸਰਕਾਰ ਨੂੰ !!

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 111ਵਾਂ ਜਨਮ ਦਿਨ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਸੱਭਿਆਚਾਰਕ ਕਲੱਬ, ਖਟਕੜ ਕਲਾਂ ‘ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਲੇ ‘ਚ ਪੰਜਾਬ ਦੇ ਕਈ ਨਾਮਵਾਰ ਗਾਇਕ ਪਹੁੰਚੇ। ਇਸ ਮੌਕੇ ,,,, ਪੰਜਾਬੀ ਗਾਇਕਾ ਅਮਨੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਨੇ ਸਮੇਂ ਦੀਆਂ ਸਰਕਾਰਾਂ ਖਿਲਾਫ ਜੰਮ ਕੇ ਭੜਾਸ ਕੱਢੀ

ਮੇਲੇ ‘ਚ ਅਨਮੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਤੋਂ ਇਲਾਵਾ ਦੋਗਾਣਾ ਜੋੜੀ ਆਤਮਾ ਬੁੱਢੇਵਾਲੀਆ ਤੇ ਮਿਸ ਅਮਨ ਰੋਜ਼ੀ, ਪਰਵ ਗਿੱਲ, ਮੰਗੀ ਮਾਹਲ, ਕੇਐਸ ਮੱਖਣ ਤੇ ਕਈ ਹੋਰ ਗਾਇਕਾਂ ਨੇ ਆਪਣੀ ਹਾਜ਼ਰੀ ਲਵਾਈ। ਅਨਮੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਨੇ ਦੇਸ਼ ਦੀ ਸਰਕਾਰ ਖਿਲਾਫ ,,,, ਭੜਾਸ ਕੱਢਦਿਆਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਗੰਦੀ ਰਾਜਨੀਤੀ ਕਰਦੀਆਂ ਹਨ। ਲੋਕਾਂ ਨੂੰ ਨਸ਼ੇ ਤੇ ਹੋਰ ਕੰਮਾਂ ‘ਚ ਪਿੱਛੇ ਲਾ ਕੇ ਉਨ੍ਹਾਂ ਦਾ ਧਿਆਨ ਭਟਕਾ ਰਹੀਆਂ ਹਨ। ਸਰਕਾਰਾਂ ਦੇ ਮੰਤਰੀ ਹੀ ਦੇਸ਼ ਨੂੰ ਲੁੱਟ ਰਹੇ ਹਨ। ਸਾਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਸਾਡਾ ਦੇਸ਼ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ। ਉੱਥੇ ਹੀ ਗਾਇਕ ਮੰਗੀ ਮਾਹਲ ਨੇ ਗਾਇਕਾਂ ਨੂੰ ਅਪੀਲ ਕੀਤੀ ਕਿ ਸ਼ਹੀਦ ਦੇ ਪਿੰਡ ਚ ਆ ਕੇ ਸ਼ਹੀਦ ਦੇ ਜੀਵਨ ਨਾਲ ਜੁੜੇ ਗੀਤ ਹੀ ਗਾਉਣੇ ਚਾਹੀਦੇ ਹਨ।ਇਸ ਮੌਕੇ ਆਏ ਕਲਾਕਾਰਾਂ ਦਾ ਕਲੱਬ ਵੱਲੋਂ ਸੁਆਗਤ ਕੀਤਾ ਗਿਆ ਕਲੱਬ ਦੇ ਉੱਪ ਪ੍ਰਧਾਨ ਗੁਰਦੇਵ ਸਿੰਘ ਸੰਧੂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮੇਲੇ ਦਾ ਮੁੱਖ ਮਕਸਦ ਭਗਤ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਨਾ ਹੈ ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਦਰਸਾਏ ਰਾਹ ‘ਤੇ ,,,,, ਚੱਲਣ ਲਈ ਪ੍ਰੇਰਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਸਮੇਂ ਦੀਆਂ ਸਰਕਾਰਾਂ ਖਿਲਾਫ਼ ਕਈ ਹੋਰ ਕਲਾਕਾਰਾਂ ਨੇ ਵੀ ਇਸ ਤੋਂ ਪਹਿਲਾਂ ਭੜਾਸ ਕੱਢੀ ਹੈ, ਬੇਸ਼ਕ ਉਨ੍ਰਾਂ ਨੇ ਸਿੱਧੇ ਰੂਪ ਵਿੱਚ ਸਰਕਾਰ ਨੂੰ ਦੋਸ਼ੀ ਨਾ ਠਹਿਰਾਇਆ ਹੋਵੇ, ਪਰ ਸਾਡੇ ਸਿਸਟਮ ਪ੍ਰਸ਼ਾਸ਼ਨ ਅਤੇ ਸਾਡੇ ਲੀਡਰਾਂ ਉਪਰ ਜ਼ਰੂਰ ਇਲਜ਼ਾਮ ਲਗਾਏ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!