ਡੇਰਾਬੱਸੀ—ਡੇਰਾਬੱਸੀ ਦੀ ਇਕ ਪ੍ਰਾਈਵੇਟ ਕੰਪਨੀ ਦੇ ਮੈਨੇਜਰ ਅਖਿਲੇਸ਼ ਯਾਦਵ ਦੇ ਬੈਂਕ ਅਕਾਊਂਟ ‘ਚ 16 ਖਰਬ 54 ਅਰਬ 2 ਕਰੋੜ 23 ਲੱਖ 63000 ਰੁਪਏ ਤੋਂ ਵਧ ਰਕਮ ਕ੍ਰੈਡਿਟ ਹੋਈ ਹੈ। ਅਖਿਲੇਸ਼ ਯਾਦਵ ਯੂਨੀਅਨ ਬੈਂਕ ਆਫ ਇੰਡੀਆ ਦੇ ਬੈਂਕ ਅਕਾਉਂਟ ‘ਚ ਦੋ ਕਿਸ਼ਤਾਂ ‘ਚ ਇਹ ਰਕਮ ਕ੍ਰੈਡਿਟ ਹੋਈ। ਇਹ ਰੁਪਏ ਬੈਂਕ ਸਟੇਟਮੈਂਟ ‘ਚ ਸ਼ੋਅ ਤਾਂ ਹੋ ਰਹੇ ਹਨ, ,,,, ਪਰ ਉਪਲੱਬਧ ਬਕਾਏ ‘ਚ ਨਹੀਂ। ਉਸ ਦੇ ਉਪਲੱਬਧ ਬਕਾਏ ‘ਚ ਕਰੀਬ 2 ਹਜ਼ਾਰ ਰੁਪਏ ਹੀ ਨਜ਼ਰ ਆ ਰਹੇ ਹਨ।
ਅਖਿਲੇਸ਼ ਨੇ ਵੀਰਵਾਰ ਸ਼ਾਮ ਏ.ਟੀ.ਐੱਮ. ਤੋਂ 500 ਰੁਪਏ ਚੈੱਕ ਕਰਨ ਲਈ ਕਢਵਾਏ ਸੀ, ਪਰ ਖਰਬਾਂ ਰੁਪਏ,,,,, ਉਸ ਦੇ ਅਕਾਉਂਟ ‘ਚ ਨਜ਼ਰ ਨਹੀਂ ਆਏ। ਟਰਾਈਸਿਟੀ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਸਾਹਮਣੇ ਆਇਆ ਹੈ। ਕਸਟਮਰ ਕੇਅਰ ‘ਤੇ ਗੱਲ ਕਰਨ ਅਤੇ ਈ-ਮੇਲ ਪਾਉਣ ਦੇ ਬਾਵਜੂਦ ਅਖਿਲੇਸ਼ ਨੂੰ ਇਹ ਨਹੀਂ ਦੱਸਿਆ ਗਿਆ ਕਿ ਪੈਸਾ ਕਿਸੇ ਨੇ ਅਤੇ ਕਿਥੋਂ ਟਰਾਂਸਫਰ ਕੀਤਾ।
ਲਿਕਰ ਕੰਪਨੀ ‘ਚ ਹੈ ਮੈਨੇਜਰ
30 ਸਾਲ ਦੇ ਅਖਿਲੇਸ਼ ਯਾਦਵ ਰਾਜਸਥਾਨ ਲਿਕਰ,,,,, ਕੰਪਨੀ ‘ਚ ਰੱਖ-ਰਖਾਅ ਪ੍ਰਬੰਧਕ ਮੈਨੇਜਰ ਹਨ। ਵੀਰਵਾਰ ਨੂੰ ਉਨ੍ਹਾਂ ਦੇ ਬੈਂਕ ਅਕਾਊਂਟ ‘ਚ ਸਵੇਰੇ 11 ਵਜ ਕੇ 12 ਮਿੰਟ ‘ਚੇ 8,27,01,11,76,898 ਰੁਪਏ ਬਲਕਿ 8 ਖਰਬ 27 ਅਰਬ ਤੋਂ ਵਧ ਦੀ ਰਾਸ਼ੀ ਜਮ੍ਹਾ ਹੋਈ। ਮਿੰਟ ਬਾਅਦ 11.28 ‘ਤੇ ਫਿਰ ਤੋਂ8,27,01,11,86, 252 ਰੁਪਏ ਜਮ੍ਹਾ ਹੋਏ।
ਅਖਿਲੇਸ਼ ਦੇ ਖਾਤੇ ‘ਚ ਉਸ ਸਮੇਂ 2149.26 ਰੁਪਏ ਬਕਾਇਆ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ