ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੱਛਮੀ ਸਿਸਟਮ ਸਦਕਾ ਪਿਛਲੇ ਦੋ ਦਿਨ ਸੂਬੇ ਚ ਪਈਆਂ ਫੁਹਾਰਾਂ ਸਦਕਾ, ਵਾਤਾਵਰਨ ਚ ਨਮੀ ਬਣੀ ਹੋਈ ਹੈ,,,,, ਜਿਸ ਕਰਕੇ ਕਈ ਹਿੱਸਿਆਂ ਚ ਅੱਜ ਸਵੇਰੇ ਸੰਘਣੀ ਧੁੰਦ(Smog) ਪਈ, ਜਿਸ ਚ ਬਰਨਾਲਾ, ਸੰਗਰੂਰ, ਮਾਨਸਾ ਤੇ ਬਠਿੰਡਾ ਮੁੱਖ ਰਹੇ।
ਆਉਣ ਵਾਲੇ 24-36 ਘੰਟਿਆਂ ਦੌਰਾਨ ਠੰਢੀਆਂ ਉੱਤਰ ਪੱਛਮੀ ਹਵਾਂਵਾਂ ਦੀ ਵਾਪਸੀ ਨਾਲ ਰਾਤ ਦੇ ਪਾਰੇ ਚ ਚੋਖੀ ਗਿਰਾਵਟ ਆਵੇਗੀ, ਪਹਿਲਾਂ ਦੱਸੇ ,,,,,, ਅਨੁਸਾਰ ਪਾਰਾ 10° ਤੋਂ ਹੇਠਾਂ ਜਾਵੇਗਾ ਤੇ ਸਵੇਰ ਸਮੇਂ ਧੁੰਦ ਦੀ ਉਮੀਦ ਰਹੇਗੀ, ਹਾਲਾਂਕਿ ਦਿਨ ਸ਼ੁੱਧ ਰਹਿਣਗੇ ਤੇ ਧੂੰਏਂ ਤੋਂ ਕਾਫੀ ਹੱਦ ਤੱਕ ਮੁਕਤੀ ਮਿਲੇਗੀ।
ਪਰ ਦੀਵਾਲੀ ਤੋਂ ਤੁਰੰਤ ਬਾਅਦ ਪੱਛਮੀ ਹਵਾ ਦੇ ਮੱਠੀ ਪੈਣ ,,,,,, ਨਾਲ ਸੂਬੇ ਚ ਫਿਰ ਧੁੰਆਂਖੀ-ਧੁੰਦ ਦੀ ਵਾਪਸੀ ਹੋ ਸਕਦੀ ਹੈ। ਤਸਵੀਰ-ਮਾਝੇ ਤੇ ਕੇਂਦਰੀ ਮਾਲਵਾ ਡਿਵੀਜਨ ਚ ਧੂੰਏਂ ਦੀ ਪਰਤ ਦੇਖੀ ਜਾ ਸਕਦੀ ਹੈ।
ਜਿਕਰਯੋਗ ਹੈ ਕਿ ਸੀਜ਼ਨ ਦੇ ਪਹਿਲੇ ਐਕਟਿਵ ਸਿਸਟਮ ਦੇ ਨਤੀਜੇ ਵਜੋਂ ਚੜ੍ਹਦੇ ਨਵੰਬਰ ਹੀ ਸ਼੍ਰੀਨਗਰ ਚ ਸਮੇਂ ਤੋਂ ਕਾਫੀ ,,,,,, ਪਹਿਲਾਂ ਬਰਫਬਾਰੀ ਹੋਈ, ਇਸਤੋਂ ਇਲਾਵਾ ਜੰਮੂ-ਕਸ਼ਮੀਰ ਤੇ ਹਿਮਾਚਲ ਦੇ ਦਰਮਿਆਨੀ ਉਚਾਈ ਵਾਲੇ ਪਹਾੜਾਂ ਚ ਵੀ ਚੰਗੀ ਬਰਫ ਪਈ।
ਜਿਸਦਾ ਸਿੱਧਾ ਅਸਰ ਪੰਜਾਬ ਚ ਦੇਖਿਆ ਜਾ ਸਕਦਾ ਹੈ। ਜਿੱਥੇ ਲਗਾਤਾਰ ਦੂਜੇ ਸਾਲ ਸਰਦੀ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ।
ਧੰਨਵਾਦ ਸਹਿਤ: ਪੰਜਾਬ ਦਾ ਮੌਸਮ