ਜ਼ਿਆਦਾਤਰ ਲੋਕਾਂ ਦਾ ਇਹ ਸਪਨਾ ਹੁੰਦਾ ਹੈ ਕਿ ਉਨ੍ਹਾਂ ਦੀ ਬੱਸ ਇਕ ਵਾਰ ਲਾਟਰੀ,,,, ਨਿਕਲ ਜਾਵੇ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਣ ਜਿਸ ਦੀ 14 ਵਾਰ ਲਾਟਰੀ ਨਿਕਲ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ ਸਟੀਫਨ ਮੰਡੇਲ ਨੇ ਇਕ ਤੋਂ ਬਾਅਦ ਇਕ ਲਾਟਰੀ ਜਿੱਤੀ ਪਰ ਕਦੀ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ।,,,,, ਮੇਲ ਆਨਲਾਈਨ ਦੀ ਰਿਪੋਰਟ ਮੁਤਾਬਕ ਰੋਮਾਨੀਆ ‘ਚ ਜਨਮੇ ਆਸਟਰੇਲੀਆਈ ਨਾਗਰਿਕ ਨੇ ਸਿਸਟਮ ਨੂੰ ਕ੍ਰੈਕ ਕਰਨ ਲਈ ਆਪਣੇ ਗਣਿਤ ਦੇ ਗਿਆਨ ਦਾ ਇਸਤੇਮਾਲ ਕਰ ਇਕ
ਫਾਰਮੂਲਾ ਤਿਆਰ ਕਰ ਲਿਆ।,,,,, ਉਨ੍ਹਾਂ ਦੀਆਂ ਲਗਾਤਰ ਲਾਟਰੀਆਂ ਲੱਗਣ ਤੋਂ ਬਾਅਦ ਮਜ਼ਬੂਰ ਹੋ ਕੇ ਲਾਟਰੀ ਨਾਲ ਸਬੰਧੀ ਨਿਯਮ ਹੀ ਬਦਲ ਦਿੱਤੇ ਗਏ।
ਰੋਮਾਨੀਆ ‘ਚ ਅਰਥਸ਼ਾਸਤਰੀ ਦੇ ਤੌਰ ‘ਤੇ ਕੰਮ ਕਰਨ ਦੌਰਾਨ ਮੰਡੇਲ ਨੇ 5 ਅੰਕਾਂ ਦੇ ਫਾਰਮੂਲੇ ਤੋਂ 6ਵੇਂ ਨੰਬਰ ਦਾ ਸਟੀਕ ਅਨੁਮਾਨ ਲਗਾਉਣਾ ਸ਼ੁਰੂ ਕਰ ਦਿੱਤਾ ਸੀ,,,,,, । ਵੱਡਾ ਇਨਾਮ ਜਿੱਤਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਰੋਮਾਨੀਆ ਤੋਂ ਜਾ ਕੇ ਆਸਟਰੇਲੀਆ ‘ਚ ਵੱਸ ਗਿਆ। ਇੱਥੇ ਵੀ ਉਨ੍ਹਾਂ ਨੇ ਆਪਣਾ ਪੁਰਾਣਾ ਫਾਰਮੂਲਾ ਅਪਣਾਉਣਾ ਸ਼ੁਰੂ
ਕਰ ਦਿੱਤਾ। ਇਸ ਤੋਂ ਬਾਅਦ ਆਸਟਰੇਲੀਆਈ ਅਧਿਕਾਰੀਆਂ ਦੀ ਨਜ਼ਰ ਉਨ੍ਹਾਂ ‘ਤੇ ਪਈ। ਕਿਸ ਵੀ ਤਰ੍ਹਾਂ ਨਾਲ ਕਾਨੂੰਨ ਦਾ ਉਲੰਘਣ ਨਾ ਕਰਨ ਦੇ ਬਾਵਜੂਦ ਮੰਡੇਲ ਨੂੰ ਬਲਾਕ ਕਰਨ ਲਈ ਨਿਯਮ ਸਖਤ ਬਣਾਏ ਗਏ। ਇਸ ਤੋਂ ਬਾਅਦ ਇਕ ਵਿਅਕਤੀ ਲਈ ਲਾਟਰੀ ਦੇ ,,,,,, ਸਾਰੇ ਟਿਕਟ ਖਰੀਦਣਾ ਗੈਰ-ਕਾਨੂੰਨੀ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਮੰਡੇਲ ਨੂੰ 5 ਬਿਜਨਸ ਪਾਰਟਨਰਸ ਦਾ ਸਾਥ ਮਿਲ ਗਿਆ। ਜਦੋਂ ਗਰੁੱਪ ‘ਚ ਲੋਕਾਂ ਦੇ ਸਾਰੇ ਲਾਟਰੀ ਟਿਕਟ ਖਰੀਦਣ ‘ਤੇ ਪਾਬੰਦੀ ਲਗੀ ਤਾਂ ਉਨ੍ਹਾਂ ਨੇ ਇਕ ਲਾਟਰੀ ਫਰਮ ਹੀ ਖੜੀ ਕਰ
ਦਿੱਤੀ। ਆਸਟਰੇਲੀਆ ‘ਚ ਜ਼ਿਆਦਾ ਪ੍ਰੇਸ਼ਾਨੀ ਦਿਖਣ ਲੱਗੀ ਤਾਂ ਉਨ੍ਹਾਂ ਨੇ ਅਮਰੀਕੀ ਲਾਟਰੀ ਸਿਸਟਮ ‘ਤੇ ਫੋਕਸ ਕੀਤਾ।,,,,,, ਇਸ ਨਾਲ ਉਨ੍ਹਾਂ ਨੇ 3 ਕਰੋੜ ਡਾਲਰ ਤੋਂ ਜ਼ਿਆਦਾ ਕਮਾਏ। ਉਨ੍ਹਾਂ ਨੇ 1 ਲਾਟਰੀ ਰੋਮਾਨੀਆ ‘ਚ, 12 ਆਸਟਰੇਲੀਆ ‘ਚ ਅਤੇ ਅਮਰੀਕਾ ਦੇ ਵਰਜ਼ੀਨੀਆ ‘ਚ ਸਭ ਤੋਂ ਵੱਡਾ ਜੈਕਪਾਟ ਜਿੱਤਿਆ। ਉਨ੍ਹਾਂ ਨੇ ਬ੍ਰਿਟੇਨ ਅਤੇ ਇਜਰਾਇਲ ‘ਚ ਵੀ ਲਾਟਰੀ ਖਰੀਦੀ। ਫਾਰਡ ਦੇ ਇਕ ਮਾਮਲੇ ‘ਚ ਉਨ੍ਹਾਂ ਨੂੰ 20 ਮਹੀਨੇ ਜੇਲ ‘ਚ ਬਿਤਾਉਣ ਪਾਏ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ