Breaking News
Home / ਤਾਜਾ ਜਾਣਕਾਰੀ / ਇਸ ਵੇਲੇ ਦੀ ਵੱਡੀ ਖਬਰ – ਪੰਜਾਬ ਚ ਸਵਾਰੀਆਂ ਨਾਲ ਭਰੀ ਬਸ ਪਲਟੀ ਹੋਇਆ ਮੌਤ ਦਾ ਤਾਂਡਵ

ਇਸ ਵੇਲੇ ਦੀ ਵੱਡੀ ਖਬਰ – ਪੰਜਾਬ ਚ ਸਵਾਰੀਆਂ ਨਾਲ ਭਰੀ ਬਸ ਪਲਟੀ ਹੋਇਆ ਮੌਤ ਦਾ ਤਾਂਡਵ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਲੁਧਿਆਣਾ-ਸਿੱਧਵਾਂ ਬੇਟ ਰੋਡ ‘ਤੇ ਪਿੰਡ ਭੁੰਦੜੀ ਨੇੜੇ ਸਥਿਤ ਪਿੰਡ ਆਲੀਵਾਲ ਲਾਗੇ ਤੇਜ ਰਫਤਾਰ ਮਿੰਨੀ ਬੱਸ ਪਲਟਣ ਨਾਲ ਇੱਕ ਨੌਜਵਾਨ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਵਿੱਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਜਖਮੀਆ ਵਿੱਚ ਅੋਰਤਾ ਤੇ ਪੁਰਸ਼ ਸ਼ਾਮਲ ਹਨ।,,,,,ਹਾਦਸੇ ਦਾ ਕਾਰਨ ਸੜਕ ਦੀ ਖਸਤਾ ਹਾਲਤ ਅਤੇ ਟੋਏ ਦੱਸੇ ਜਾ ਰਹੇ ਹਨ। ਥਾਣਾ ਦਾਖਾ ਪੁਲਿਸ ਨੇ ਲਾਪਰਵਾਹੀ ਨਾਲ ਬੱਸ ਚਲਾਉਣ ਵਾਲੇ ਬੱਸ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਮਿੰਨੀ ਬੱਸ (ਗਰੇਵਾਲ) ਜੋ ਸਿੱਧਵਾ ਬੇਟ ਤੋਂ ਸਵੇਰੇ ਸਵਾ ਕੁ ਸੱਤ ਵਜੇ ਚੱਲੀ ਜਿਸ ਵਿੱਚ ਆਲੇ-ਦੁਆਲੇ ਪਿੰਡਾਂ ਤੋਂ ਕੰਮ ਕਰਨ ਵਾਲੇ, ਪੜਨ ਵਾਲੇ ਵਿਦਿਆਰਥੀ, ਨੋਕਰੀ ਪੇਸ਼ਾ ਵਾਲੇ ਨੌਜਵਾਨ ਅਤੇ ਭਾਰੀ ਗਿਣਤੀ ਵਿੱਚ ਔਰਤਾਂ ਵੀ ਸਵਾਰ ਸਨ।

ਜਦੋਂ ਇਹ ਬੱਸ ਆਲੀਵਾਲ ਪਿੰਡ ਨਜਦੀਖ ਪੁੱਜੀ ਤਾਂ ਅਚਾਨਕ ਤੇਜ਼ ਰਫਤਾਰ ਬੱਸ ਨੂੰ ਡਰਾਇਵਰ ਵੱਲੋਂ ਟੋਇਆ ਵਿੱਚੋਂ ਕੱਟ ਮਾਰਕੇ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੋਰਾਨ ਬੱਸ ਉਸਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਬੱਸ ਸੜਕ ਵਿਚਕਾਰ ਹੀ ਪਲਟ ਗਈ। ਬੱਸ ਦੇ ਪਲਟਦਿਆ ਸਾਰ ਹੀ ਸਵਾਰੀਆ ਵਿੱਚ ਚੀਕਚਿਹਾੜਾ ਪੈ ਗਿਆ ਅਤੇ ਬੱਸ ਵਿੱਚ ,,,,, ਸਵਾਰ ਨੌਜਵਾਨ ਜਗਪਾਲ ਸਿੰਘ ਪੁੱਤਰ ਹੁਸਿਆਰ ਸਿੰਘ (੨੬) ਵਾਸੀ ਪਿੰਡ ਲੀਹਾਂ ਦੀ ਮੋਕੇ ਤੇ ਮੌਤ ਹੋ ਗਈ ਤੇ ੨ ਦਰਜਨ ਦੇ ਕਰੀਬ ਵਿਅਕਤੀ ਜਖਮੀ ਹੋ ਗਏ, ਜਖੀਮੀਆ ਨੂੰ ਰਾਹਗੀਰਾਂ ਤੇ ਆਲੀਵਾਲ ਦੇ ਲੋਕਾਂ ਨੇ ਪਾਹਵਾ ਹਸਪਤਾਲ, ਪਰੀਤ ਨਰਸਿੰਗ ਹੋਮ ਤੋਂ ਇਲਾਵਾ ਐਂਬੂਲੈਂਸ ਰਾਹੀ ਵੱਖ ਵੱਖ ਹਸਪਤਾਲਾਂ ਵਿਖੇ ਦਾਖਲ ਕਰਵਾਇਆ। ਜਿਨਾਂ ਵਿਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਰੈਫਰ ਕਰ ਦਿੱਤਾ। ਜਿਨਾਂ ਵਿੱਚ ਕਰਮਜੀਤ ਕੌਰ, ਪ੍ਰਭਜੋਤ ਕੌਰ ਤਲਵਾੜਾ, ਲਵਪ੍ਰੀਤ ਕੌਰ ਅੱਕੂਵਾਲ, ਮਨਪ੍ਰੀਤ ਕੌਰ ਭੂੰਦੜੀ, ਕ੍ਰਿਸ਼ਨਾਂ ਦੇਵੀ ਭੂੰਦੜੀ, ਗੁਰਦੀਪ ਕੌਰ ਅੱਕੂਆਨਾ, ਬੰਟੀ ਅਤੇ ਕੁਲਦੀਪ ਕੌਰ ਸਟਾਫ ਨਰਸ ਨੂਰਪੁਰ ਬੇਟ ਆਦਿ ਪਾਹਵਾ ਹਸਪਤਾਲ ਵਿਖੇ ਦਾਖਲ ਹਨ।

ਦਾਖਾ ਪੁਲਿਸ ਨੇ ਮ੍ਰਿਤਕ ਜਗਪਾਲ ਸਿੰਘ ਦੇ ਚਾਚਾ ਦਰਬਾਰਾ ਸਿੰਘ ਪੁੱਤਰ ਸੁੱਚਾ ਸਿੰਘ ਦੇ ਬਿਆਨਾ ‘ਤੇ ਬੱਸ ਡਰਾਇਵਰ ਪ੍ਰਮਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਧੋਥੜ ਖਿਲਾਫ ਲਾਪਰਵਾਹੀ ਨਾਲ ਬੱਸ ਚਲਾਉਣ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਮਰੀਜ਼ਾਂ ਦਾ ਹਾਲਚਾਲ ਪੁੱਛਣ ਸਮੇਂ ਹਲਕਾ ਇੰਚਾਰਜ਼ ਮੇਜਰ ਸਿੰਘ ਭੈਣੀ ,,,,, ਨੇ ਕਿਹਾ ਕਿ ਲੁਧਿਆਣਾ-ਸਿੱਧਵਾਂ ਬੇਟ ਸੜਕ ਜਲਦੀ ਹੀ ਨਵੀਂ ਬਣਾ ਦਿੱਤੀ ਜਾਵੇਗੀ। ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਖਾਲੀ ਖਜਾਨੇ ਦਾ ਬਹਾਨਾ ਬਣਾਕੇ ਵਿਕਾਸ ਕਾਰਜ਼ ਠੱਪ ਕਰ ਦਿੱਤੇ ਹਨ ਜਿਹਨਾਂ ਦਾ ਖਮਿਆਜ਼ਾ ਆਮ ਲੋਕ ਆਪਣੀਆਂ ਜਾਨਾਂ ਗਵਾਕੇ ਭੁਗਤਣਾ ਪੈ ਰਿਹਾ ਹੈ ।

ਦੂਸਰੇ ਪਾਸੇ ਹਲਕਾ ਦਾਖਾ ਦੇ ਵਿਧਾਇਕ ਐਚ.ਐਚ ਫੂਲਕਾ ਨੇ ਕਿਹਾ ਕਿ ਹਾਦਸੇ ਵਿੱਚ ਜਖਮੀ ਹੋਣ ਵਾਲੇ ਲੋੜਬੰਦਾ ਮਰੀਜਾਂ ਦਾ ਉਹ ਆਪਣੇ ਖਰਚੇ ਤੇ ਇਲਾਜ ਕਰਵਾਉਣਗੇ ਫੂਲਕਾ ਨੇ ਦੱਸਿਆ ਕਿ ਕਈ ਜਖਮੀਆ ਦੇ ਇਲਾਜ ਲਈ ਹਸਪਤਾਲਾ ਵਿੱਚ ਬਣਦੇ ਪੈਸੇ ਜਮ੍ਹਾ ਕਰਵਾ ਦਿੱਤੇ ਗਏ ਹਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!