ਸੋਸ਼ਲ ਮੀਡੀਆ ਤੇ ਹੋਈ ਸੀ ਦੋਸਤੀ, ਫੇਰ ਘਰ ਬੁਲਾ ਕੇ ਮਾਡਲ ਦਾ ਕੀਤਾ ਕਤਲ
ਮੁੰਬਈ : 20 ਸਾਲ ਦੇ ਵਿਦਿਆਰਥੀ ਨੂੰ ਸੋਮਵਾਰ ਨੂੰ ਇਕ ਮਾਡਲ ਦੀ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਮਾਡਲ ਦੀ ਪਛਾਣ ਮਾਨਸੀ ਦੀਕਸ਼ਿਤ ਦੇ ਤੌਰ ‘ਤੇ ਹੋਈ ਹੈ। ਸ਼ੁਰੂਆਤੀ ਜਾਂਚ ਅਨੁਸਾਰ ਦੀਕਸ਼ਿਤ ਦੀ ਦੋਸ਼ੀ ਮੁਜਾਮਿੱਲ ਸਈਦ ਨੇ ਹੱਤਿਆ ਕੀਤੀ ਹੈ। ਉਸ ਨੇ ਕਥਿਤ ਤੌਰ ‘ਤੇ ਉਸ ਦਾ ਗਲਾ ,,,, ਦਬਾ ਕੇ ਲਾਸ਼ ਨੂੰ ਸੂਟਕੇਸ ‘ਚ ਰੱਖ ਦਿੱਤਾ। ਪੁਲਸ ਨੇ ਸੋਮਵਾਰ ਸ਼ਾਮ ਨੂੰ ਹੀ ਸਈਦ ਨੂੰ ਗ੍ਰਿਫਤਾਰ ਕਰ ਲਿਆ ਸੀ।
ਇੰਝ ਕੀਤੀ ਹੱਤਿਆ
ਬਾਂਗੁਰ ਨਗਰ ਪੁਲਸ ਅਨੁਸਾਰ,”20 ਸਾਲ ਦੀ ਦੀਕਸ਼ਿਤ ਰਾਜਸਥਾਨ ਦੀ ਰਹਿਣ ਵਾਲੀ ਸੀ ਅਤੇ ਮੁੰਬਈ ‘ਚ ਮਾਡਲ ਬਣਨ ਆਈ ਸੀ। ਪੁਲਸ ਦਾ ਮੰਨਣਾ ਹੈ ਕਿ ਦੀਕਸ਼ਿਤ ਦੀ ਸਈਦ ਨਾਲ ਇੰਟਰਨੈੱਟ ਦੇ ਜ਼ਰੀਏ ਮੁਲਾਕਾਤ ਹੋਈ ਸੀ। ਸਈਦ ਵਿਦਿਆਰਥੀ ਹੈ। ਦੋਵੇਂ ਅੰਧਰੀ ‘ਚ ਸਈਦ ਦੇ ਘਰ ‘ਚ ਹੀ ਮਿਲੇ ਸਨ। ,,,,, ਕਿਸੇ ਗੱਲ ਨੂੰ ਲੈ ਕੇ ਝਗੜੇ ਦੇ ਬਾਅਦ ਸਈਦ ਨੇ ਦੀਕਸ਼ਿਤ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਇਸ ਦੇ ਬਾਅਦ ਉਸ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਕ ਅਧਿਕਾਰੀ ਨੇ ਕਿਹਾ,”ਦੋਸ਼ੀ ਨੇ ਮਾਡਲ ਦੀ ਲਾਸ਼ ਨੂੰ ਸੂਟਕੇਸ ‘ਚ ਰੱਖ ਦਿੱਤਾ ਅਤੇ ਅੰਧੇਰੀ ਤੋਂ ਪ੍ਰਾਈਵੇਟ ਕੈਬ ਬੁੱਕ ਕਰਵਾਈ। ਇਸ ਦੇ ਬਾਅਦ ਉਸ ਨੇ ਲਾਸ਼ ਨੂੰ ਮਾਈਂਡਸਪੇਸ ‘ਚ ਦਰਖਤਾਂ ਕੋਲ ਸੁੱਟ ਦਿੱਤਾ।’ ਇਸ ਦੇ ਬਾਅਦ ਦੋਸ਼ੀ ਉੱਥੋਂ ਭੱਜ ਗਿਆ। ਇਹ ਸੋਮਵਾਰ ਦੁਪਿਹਰ 3 ਤੋਂ 4 ਵਜੇ ਦੀ ਘਟਨਾ ਹੈ।
ਡਰਾਈਵਰ ਨੇ ਕੀਤਾ ਖੁਲਾਸਾ
ਪੁਲਸ ਨੂੰ ਦੀਕਸ਼ਿਤ ਦੀ ਹੱਤਿਆ ਦੇ ਬਾਰੇ ਉਸ ਕੈਬ ਡਰਾਈਵਰ ਨੇ ਦੱਸਿਆ , ਜਿਸ ਨੂੰ ਸਈਦ ਨੇ ਬੁੱਕ ਕਰਵਾਇਆ ਸੀ। ਡਰਾਈਵਰ ਨੇ ਦੇਖਿਆ ਕਿ ਸਈਦ ਸੂਟਕੇਸ ਨੂੰ ਸੁੱਟ ਕੇ ਰਿਕਸ਼ੇ ‘ਤੇ ਭੱਜ ਰਿਹਾ ਸੀ। ਇਸ ਦੇ ਬਾਅਦ ਉਸ ਨੇ ਪੁਲਸ ਨੂੰ ਸਈਦ ਦੀਆਂ ਹਰਕਤਾਂ ਬਾਰੇ ਦੱਸਿਆ। ,,,,,, ਪੁਲਸ ਘਟਨਾ ਵਾਲੀ ਜਗ੍ਹਾ ‘ਤੇ ਕੁਝ ਹੀ ਮਿੰਟਾਂ ‘ਚ ਪਹੁੰਚੀ ਅਤੇ ਦੀਕਸ਼ਿਤ ਦੀ ਲਾਸ਼ ਨੂੰ ਬਰਾਮਦ ਕੀਤਾ।
ਇਸ ਸਬੰਧ ‘ਚ ਡਿਪਟੀ ਕਮਿਸ਼ਨਰ ਸੰਗਰਾਮ ਸਿੰਘ ਨੇ ਕਿਹਾ ਹੈ,”ਅਸੀਂ ਦੋਸ਼ੀ ਦੇ ਖਿਲਾਫ ਭਾਰਤੀ ,,,,,, ਦੰਡਾਵਲੀ ਦੀਆਂ ਧਾਰਾਵਾਂ ਦੇ ਅਧੀਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਸਈਦ ਨੇ ਦੀਕਸ਼ਿਤ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ