Breaking News
Home / ਤਾਜਾ ਜਾਣਕਾਰੀ / ਇਹ ਮਿਠਾਈ ਜੇ ਤੁਸੀਂ ਵੀ ਬਣਦੀ ਦੇਖੀ ਤਾਂ ਇਸਨੂੰ ਖਾਣ ਦੀ ਹਿੰਮਤ ਨਹੀਂ ਕਰ ਸਕੋਗੇ …

ਇਹ ਮਿਠਾਈ ਜੇ ਤੁਸੀਂ ਵੀ ਬਣਦੀ ਦੇਖੀ ਤਾਂ ਇਸਨੂੰ ਖਾਣ ਦੀ ਹਿੰਮਤ ਨਹੀਂ ਕਰ ਸਕੋਗੇ …

ਮਿਠਾਈ ਤੇ ਸਨੈਕਸ ਬਣਾਉਣ ਵਾਲੀ ਫੈਕਟਰੀ ਦਾ ਦੇਖੋ ਹਾਲ…ਇਥੇ ਸਮਾਨ ਬਣਦਾ ਦੇਖ ਕੇ ਹੀ ਤੁਹਾਨੂੰ ਉਲਟੀ ਆ ਜਾਵੇਗੀ…ਇਹ ਮਿਠਾਈ ਖਾਧੀ ਤਾਂ ਤੁਹਾਨੂੰ ਮਿਲੇਗੀ ਮੁਫਤ ‘ਚ ਬਿਮਾਰੀ…ਕਾਨੂੰਨ ਸਖਤ ਹੋਵੇ ਤਾਂ ਕੀ ਮਜਾਲ ਕੋਈ ਬੇਈਮਾਨੀ ਕਰ ਜਾਵੇ ?ਪਰ ਸਭ ਚੱਲਦਾ ਹੈ ਜਨਾਬ, ਇੱਥੇ ਇਨਸਾਨ ਦੀ ਵੀ ਕੋਈ ਕੀਮਤ ਹੈ ? ਪ੍ਰਸ਼ਾਸਨ ਮੁਸਤੈਦ ਹੈ ਤਾਂ ਫੈਕਟਰੀ ‘ਚ ‘ਜ਼ਹਿਰ’ ਕਿਵੇਂ ਬਣ ਰਿਹਾ ਹੈ ? ਹਵਾ ਪ੍ਰਦੂਸ਼ਿਤ, ਪਾਣੀ ਜ਼ਹਿਰੀਲਾ, ਸਬਜ਼ੀ ਦਵਾਈ ਵਾਲੀ, ਹੋਰ ਸਾਮਨ ਮਿਲਾਵਟੀ…

ਬਿਮਾਰ ਮਾਹੌਲ, ਗੰਦਾ ਖਾਣਾ ਤੇ ਇਹ ਹੈ ‘ਇੰਡੀਆ’ ਮੇਰੀ ਜਾਨ ! ਕਿੱਥੇ ਹੈ ਕਾਨੂੰਨ, ਕਿੱਥੇ ਹੈ ਸਿਹਤ ਵਿਭਾਗ, ਕਰੇਗਾ ਕੋਈ ਕਾਰਵਾਈ ? ਸਿਹਤ ਵਿਭਾਗ ਨੇ ਬਾਬਾ ਦੀਪ ਸਿੰਘ ਕਾਲੋਨੀ ਤਰਨਤਾਰਨ ਰੋਡ ਸਥਿਤ ਝੰਡਾ ਸਿੰਘ ਭੁਜੀਆ ਵਾਲੇ ਦੇ ਛਾਪੇਮਾਰੀ ਕਰ ਕੇ ਵੱਡੀ ਗਿਣਤੀ ਵਿਚ ਭੁਜੀਏ ਦੇ ਪੈਕੇਟ ਬਰਾਮਦ ਕੀਤੇ।


ਇਸ ਮੈਨੂਫੈਕਚਰਿੰਗ ਯੂਨਿਟ ਨੂੰ ਸੰਚਾਲਿਤ ਕਰਨ ਲਈ ਮਾਲਕ ਕੋਲ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਲਾਇਸੈਂਸ ਨਹੀਂ ਸੀ। ਯੂਨਿਟ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਮੈਡੀਕਲ ਨਹੀਂ ਕਰਵਾਇਆ ਗਿਆ ਸੀ। ਕਰਮਚਾਰੀ ਬਨੈਣਾਂ ਪਾ ਕੇ ਭੁਜੀਆ ਤਿਆਰ ਕਰਨ ਵਿਚ ਜੁਟੇ ਹੋਏ ਸਨ। ਇਸ ਤੋਂ ਇਲਾਵਾ ਇਥੇ ਸਫਾਈ ਵਿਵਸਥਾ ਵੀ ਠੀਕ ਨਹੀਂ ਸੀ। ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਇਸ ਯੂਨਿਟ ਤੋਂ ਵੇਸਣ, ਮੈਦਾ, ਕਾਤਰ ਸੀਡ ਰਿਫਾਇੰਡ ਆਇਲ, ਨਮਕੀਨ ਆਦਿ ਦੇ ਸੈਂਪਲ ਭਰੇ ਗਏ ਹਨ। ਇਥੇ ਤਿਆਰ ਹੋਣ ਵਾਲਾ ਭੁਜੀਆ ਤੇ ਨਮਕੀਨ ਅਨਹਾਈਜੈਨਿਕ ਹੈ ਕਿਉਂਕਿ ਇਥੇ ਸਫਾਈ ਦਾ ਪ੍ਰਬੰਧ ਨਹੀਂ ਸੀ।

ਵੱਡੇ—ਵੱਡੇ ਕਡ਼ਾਹਿਅਾਂ ’ਚ ਸਾਮਾਨ ਤਿਆਰ ਕਰਨ ਵਾਲੇ ਕਰਮਚਾਰੀ ਹੱਥਾਂ ਵਿਚ ਦਸਤਾਨੇ ਨਹੀਂ ਪਾਉਂਦੇ ਤੇ ਨਾ ਹੀ ਸਿਰ ’ਤੇ ਟੋਪੀ ਪਾਈ ਸੀ। ਤਿਆਰ ਸਾਮਾਨ ਫਰਸ਼ ’ਤੇ ਰੱਖਿਆ ਗਿਆ ਸੀ। ਇਸ ਯੂਨਿਟ ਵਿਚ ਰੱਖਿਆ ਸਾਰਾ ਮਾਲ ਸੀਲ ਕਰ ਦਿੱਤਾ ਗਿਆ ਹੈ। ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਵਿਭਾਗ ਅਗਲੀ ਕਾਰਵਾਈ ਕਰੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!