ਇਸ ਵੀਡੀਓ ਨੂੰ ਦੇਖਕੇ ਰੂਹ ਖੁਸ਼ ਹੋ ਗਈ। ਵੀਡੀਓ ਵਿਚ ਇਹ ਨਿੱਕੀ ਬੱਚੀ ਜੋ ਕਿ ਕੈਨੇਡਾ ਚ ਇੱਕ ਪੰਜਾਬੀ ਪਰਿਵਾਰ ਤੋਂ ਹੈ,ਆਪਣੇ ਕੈਨੇਡਾ ਵਾਲੇ ਨਾਨਾ ਜੀ ਨੂੰ ਪੰਜਾਬੀ ਭਾਸ਼ਾ ਸਿਖਾ ਰਹੀ ਹੈ। ਬੱਚੀ ਦੀ ਮਾਂ ਸ਼ਾਇਦ ਕੈਨੇਡੀਅਨ ਹੋਵੇਗੀ ਤੇ ਬਾਪ ਪਿਤਾ ਪੰਜਾਬੀ ਸੋ ਨਾਨਾ ਜੀ ਕੈਨੇਡੀਅਨ ਹਨ। ਬੱਚੀ ਉਹਨਾਂ ਨੂੰ ਪੰਜਾਬੀ ,,,,,, ਬੋਲਣੀ ਸਿਖਾ ਰਹੀ ਹੈ। ਇਹ ਵੀਡੀਓ ਦੱਸ ਰਹੀ ਹੈ ਕਿ ਵਿਦੇਸ਼ਾਂ ਵਿਚ ਵੀ ਸਾਡੇ ਬੱਚੇ ਆਪਣੀਂ ਪੰਜਾਬੀ ਬੋਲੀ ਨਾਲ ਜੁੜੇ ਹੋਏ ਹਨ।
ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦਿਓ। ਵਿਸ਼ਵ ਦੇ ਕੋਣੇ-ਕੋਣੇ ਵਿਚ ਫ਼ੈਲੇ ਹੋਏ ਪੰਜਾਬੀਆਂ ਦੀ ਮਾਂ-ਬੋਲੀ1 ਪੰਜਾਬੀ ਹੈ। ਗੁਰੂ ਸਾਹਿਬਾਨ ਅਤੇ ਪੀਰਾਂ-ਫ਼ਕੀਰਾਂ ਦੀ ਸਾਧਨਾ ਵਿਚੋਂ ਪੈਦਾ ਅਤੇ ਪ੍ਰਫ਼ੁਲਿਤ ਹੋਈ ਪੰਜਾਬੀ ਬੋਲੀ ਪੰਜਾਬੀਆਂ ਦੇ ਕੇਵਲ ਮਾਣ ਦਾ ਹੀ ਅੰਗ ਨਹੀਂ ਹੈ ਬਲਕਿ ਪੰਜਾਬੀਆਂ ਦੀ ,,,,,, ਸਮੁਚੀ ਵਿਰਾਸਤ ਦੇ ਅਧਾਰ ਸਰੋਤ ਵੱਜੋਂ ਇਸ ਨੂੰ ਸਮਝਿਆ ਅਤੇ ਸਮਝਾਇਆ ਜਾਂਦਾ ਹੈ। ਪੰਜਾਬੀ ਭਾਈਚਾਰੇ ਨੂੰ ਇਕ ਸੂਤਰ ਵਿਚ ਬੰਨਣ ਅਤੇ ਪੰਜਾਬੀਆਂ ਦੀਆਂ ਸਮਾਜਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਵਿਚ ਇਸ ਦਾ ਵਿਸ਼ੇਸ਼ ਮਹੱਤਵ ਹੈ।
ਬੋਲੀ ਨੂੰ ਕਿਸੇ ਨਾ ਕਿਸੇ ਭਾਸ਼ਾ ਵਿਚ ਬਿਆਨ ਕੀਤਾ ਜਾਂਦਾ ਹੈ ਅਤੇ ਜਿਹੜੀ ਭਾਸ਼ਾ ਬੱਚੇ ਦੀ ਮਾਂ ਬੋਲਦੀ ਹੈ, ਉਹੀ ਬੱਚੇ ਦੀ ਮਾਤ-ਭਾਸ਼ਾ ਬਣ ਜਾਂਦੀ ਹੈ। ਇਸ ਦੇ ਆਸਰੇ ਉਹ ਕਦਰਾਂ-ਕੀਮਤਾਂ ਨੂੰ ਜੀਵਨ ਵਿਚ ਧਾਰਨ ਕਰਦਾ ਹੋਇਆ ਨਿਰੰਤਰ ਅੱਗੇ ਵੱਧਣ ਲਈ ਯਤਨਸ਼ੀਲ ਰਹਿੰਦਾ ਹੈ। ਇਸ ਦ੍ਰਿਸ਼ਟੀ ਤੋਂ ਭਾਸ਼ਾ ਦਾ ਜੀਵਨ ਵਿਚ ਵਿਸ਼ੇਸ਼ ਸਥਾਨ ਹੈ। ਜਿਹੜੀ ਭਾਸ਼ਾ ਆਮ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ, ਉਹੀ ਭਾਸ਼ਾ ਮਨੁੱਖ ਨੂੰ ਚੰਗੀ ਲੱਗਦੀ ਹੈ। ਭਾਸ਼ਾ ਕੇਵਲ ਮਨੁੱਖੀ ਜਜ਼ਬਿਆਂ ਅਤੇ ਸੰਵੇਦਨਾਵਾਂ ਦਾ ਪ੍ਰਗਟਾਵਾ ਹੀ ਨਹੀਂ ਹੁੰਦੀ ਬਲਕਿ ਇਹ ਸਮਾਜ ਵਿਚ ਭਾਈਚਾਰਾ ਸਥਾਪਿਤ ,,,,,, ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ