ਦੇਖੋ ਤਸਵੀਰਾਂ ਤੇ ਪੜ੍ਹੋ ਖ਼ਬਰ
ਇੰਗਲੈਂਡ ਦੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕੜਾਕੇ ਦੀ ਠੰਢ ਵਿਚ ਗੱਤੇ ਦੇ ਡੱਬੇ ਵਿਚ ਰਾਤ ਗੁਜ਼ਾਰੀ ਹੈ। ,,,,,, ਅਸਲ ਵਿੱਚ ਬੇਘਰਿਆਂ ਦੀ ਦੁਖ ਤਕਲੀਫ ਤੋਂ ਜਾਣੂ ਹੋਣ ਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਲਈ ਅਜਿਹੀ ਕੋਸ਼ਿਸ਼ ਕੀਤੀ। ਇੰਗਲੈਡ ਵਿੱਚ ਮਾੜੀਆਂ ਹਾਲਤਾਂ ਕਾਰਨ ਲੋਕ ਗੱਤਿਆਂ ਵਿੱਚ ਜ਼ਿੰਦਗੀ ਬਸਰ ਕਰਨ ਮਜ਼ਬੂਰ ਹਨ।
ਅਜਿਹੇ ਲੋਕਾਂ ਦੀ ਸਹਾਇਤਾ ਕਰਨ ਲਈ ਢੇਸੀ ਨੇ ਇੰਗਲੈਂਡ ਵਿੱਚ ਇੱਕ ਮਹਿੰਮ ਛੇੜੀ ਹਈ ਹੈ ਤਾਂਕਿ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਜਾ ਸਕੇ। ਇਸ ਸਬੰਧੀ ਢੇਸੀ ਨੇ ਟਵੀਟਰ ਤੇ ਫੇਸਬੁੱਕ ਉੱਤੇ ਵੀ ਪੋਸਟ ਪਾਈ ਹੈ। ਇਸ ਮੁਹਿੰਮ ਵਿੱਚ ਉਨ੍ਹਾਂ ਦੀ ਪਤਨੀ ਮਨਵੀਨ ਕੌਰ ਢੇਸੀ ਵੀ ਨਾਲ ਹਨ। ਮਨਵੀਨ ਕੌਰ ਢੇਸੀ ਤੇ 100 ਸਮਰਥਕਾਂ ਨੇ ਵੀ ਇਸ ਮੁਹਿੰਮ ਵਿਚ ਹਿੱਸਾ ਲਿਆ। ਉਨ੍ਹਾਂ ਅਜਿਹਾ ਕਰਕੇ ਬੇਸਹਾਰਾ ਲੋਕਾਂ ਦੀ ਮਦਦ ਲਈ ਸਮਰੱਥ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।
ਤਨਮਨਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਲੋਕਾਂ ਦੀ ਮਦਦ ਲਈ ਆਨਲਾਈਨ ਦਾਨ ਪੰਨਾ (ਡੋਨੇਸ਼ਨ ਪੇਜ) ਬਣਾਇਆ ਹੋਇਆ ਤੇ ਹੁਣ ਤੱਕ ਚਾਰ ਹਾਜ਼ਾਰ ਪੌਂਡ ਸਹਾਇਤਾ ਰਾਸ਼ੀ ਇਕੱਤਰ ਕੀਤੀ ਜਾ ਚੁੱਕੀ ਹੈ।
ਢੇਸੀ ਨੇ ਕਿਹਾ ਕਿ ਸਲੋਹ ਸ਼ਹਿਰ ਵਿਚ ਉਹ ਰਾਤ ਗੁਜ਼ਾਰਨ ਲਈ ਆਸ਼ਰਮ ਦੀ ਸਹੂਲਤ ਦੇਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬੇਸਹਾਰਾ ਲੋਕ ਕਦੇ ਫੁਟਪਾਥ ’ਤੇ ਸੌਂਦੇ ਹਨ ਕਦੇ ਪੁਲਾਂ ਹੇਠਾਂ ਅਤੇ ਬਹੁਤੀ ਵਾਰ ਖ਼ਾਲੀ ਇਮਾਰਤਾਂ ਦਾ ਸਹਾਰਾ ਲੈਂਦੇ ਹਨ।
ਦੁਨੀਆ ਭਰ ਤੋਂ ਹੋਰਨਾਂ ਦੇਸ਼ਾਂ ਵਿਚ ਪੁੱਜੇ ਸ਼ਰਨਾਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਉਹ ਸਰੋਤਾਂ ਦੀ ਘਾਟ ਕਾਰਨ ਸੜਕਾਂ ’ਤੇ ਸੌਣ ਲਈ ਮਜਬੂਰ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home / ਤਾਜਾ ਜਾਣਕਾਰੀ / ਇੰਗਲੈਂਡ ਦੇ ਸਿੱਖ MP ਨੇ ਕੜਾਕੇ ਦੀ ਠੰਢ ‘ਚ ਗੱਤੇ ਦੇ ਡੱਬੇ ਵਿੱਚ ਰਾਤ ਗੁਜ਼ਾਰੀ….ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ..
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …