Breaking News
Home / ਮਨੋਰੰਜਨ / ਇੰਟਰਨੈੱਟ ‘ਤੇ ਹੋ ਰਹੇ ਨੇ ਪੰਜਾਬੀ ਤੇ ਗੋਰੀ ਦੇ ਚਰਚੇ ਦੇਖੋ ਆਖਰ ਸਚਾਈ ਆਈ ਸਾਹਮਣੇ …..

ਇੰਟਰਨੈੱਟ ‘ਤੇ ਹੋ ਰਹੇ ਨੇ ਪੰਜਾਬੀ ਤੇ ਗੋਰੀ ਦੇ ਚਰਚੇ ਦੇਖੋ ਆਖਰ ਸਚਾਈ ਆਈ ਸਾਹਮਣੇ …..

ਪੰਜਾਬ ਤੋਂ ਵਿਦੇਸ਼ਾਂ ਨੂੰ ਗਏ ਕਈ ਪੰਜਾਬੀ ਮਿਸਾਲ ਬਣੇ ਹਨ, ਜੋ ਕਿ ਬਹੁਤ ਹੀ ਪਿਆਰ-ਮੁਹੱਬਤ ਨਾਲ ਰਹਿ ਰਹੇ ਹਨ। ਬਸ ਇੰਨਾ ਹੀ ਨਹੀਂ ਉਹ ਆਪਣੀ ਮਾਂ-ਬੋਲੀ, ਸੱਭਿਆਚਾਰ ਨਾਲ ਵੀ ਬੱਝੇ ਹੋਏ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਸਿੱਖੀ ਨਾਲ ਜੋੜ ਰਹੇ ਹਨ। ਅੱਜ ਦੇ ਸਮੇਂ ‘ਚ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾਂਦੀ ਹੈ ,,,, ਪਰ ਲੰਡਨ ‘ਚ ਇਕ ਪਰਿਵਾਰ ਅਜਿਹਾ ਵੀ ਰਹਿੰਦਾ ਹੈ, ਜਿਨ੍ਹਾਂ ਦੀ ਪ੍ਰੇਮ-ਕਹਾਣੀ ਵੱਖਰੀ ਹੈ। ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਭਾਸ਼ਾ ਬੋਲਦੇ ਹਨ, ਇਸ ਦਾ ਸਿਹਰਾ ਜਾਂਦਾ ਹੈ ਉਨ੍ਹਾਂ ਦੇ ਮਾਪਿਆਂ ਨੂੰ।

 

ਆਓ ਜਾਣਦੇ ਹਾਂ ਇਸ ਪਰਿਵਾਰ ਬਾਰੇ—

ਪੰਜਾਬ ਦੇ ਕਪੂਰਥਲਾ ਤੋਂ ਸ਼ਰਨਜੀਤ ਸਿੰਘ ਨਾਂ ਦਾ ਪੰਜਾਬੀ ਗੱਭਰੂ 14 ਸਾਲ ਪਹਿਲਾਂ ਯੂ. ਕੇ. ਗਿਆ। ਸ਼ਰਨਜੀਤ ਨੂੰ ਲਿਥੂਏਨੀਅਨ ਮੂਲ ਦੀ ਡੋਨਾਟਾ ਨਾਲ ਪਿਆਰ ਹੋ ਗਿਆ। ਕੁਝ ਸਾਲ ਪਹਿਲਾਂ ਦੋਹਾਂ ਦਾ ਵਿਆਹ ਹੋਇਆ। ਦੋਹਾਂ ਦੀ ਪ੍ਰੇਮ ਕਹਾਣੀ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।,,,, ਫੇਸਬੁੱਕ ‘ਤੇ ਸ਼ਰਨਜੀਤ ਦੀਆਂ ਪਰਿਵਾਰਕ ਤਸਵੀਰਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਹਾਂ ਦੀ ਪ੍ਰੇਮ ਕਹਾਣੀ ਵੱਖਰੀ ਹੈ, ਕਿਉਂਕਿ ਸ਼ਰਨਜੀਤ ਸਿੱਖ ਪਰਿਵਾਰ ਨਾਲ ਸਬੰਧਤ ਹੈ। ਸ਼ਰਨਜੀਤ ਅਤੇ ਡੋਨਾਟਾ ਦੇ ਦੋ ਬੱਚੇ ਹਨ, ਜਿਨ੍ਹਾਂ ਦੇ ਨਾਂ ਹਨ- ਆਨੰਦ ਸਿੰਘ ਅਤੇ ਅੰਮ੍ਰਿਤ ਕੌਰ।

PunjabKesari

ਸ਼ਰਨਜੀਤ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਡੋਨਾਟਾ ਨੂੰ ਮਿਲੇ ਸਨ, ਤਾਂ ਉਸ ਨੂੰ ਮਹਿਸੂਸ ਹੋਇਆ ਕਿ ਡੋਨਾਟਾ ਹੀ ਉਸ ਦੀ ਹਮਸਫਰ ਬਣੇਗੀ। ਸ਼ਰਨਜੀਤ ਨੇ ਅੱਗੇ ਦੱਸਿਆ ਕਿ ਉਹ ਸਿੱਧਾ-ਸਾਦਾ ਜਿਹਾ ਸੀ ਭਾਵ ਰੋਮਾਂਟਿਕ ਟਾਈਪ ਦਾ ਨਹੀਂ ਸੀ ਪਰ ਡੋਨਾਟਾ ਨੇ ਫਿਰ ਵੀ ਉਸ ਨੂੰ ਪਸੰਦ ਕੀਤਾ। ਆਪਣੀ ਵਹੁਟੀ ਡੋਨਾਟਾ ਬਾਰੇ ਸ਼ਰਨਜੀਤ ਦਾ ਕਹਿਣਾ ਹੈ ਕਿ ਉਹ ਬਹੁਤ ਚੰਗੀ ਹੈ, ਮੈਂ ਉਸ ਦੀ ਜਿੰਨੀ ਤਾਰੀਫ ਕਰਾਂ ਥੋੜ੍ਹੀ ਹੈ। ਮੇਰੇ ਪਰਿਵਾਰ ਅਤੇ ਦੋਸਤਾਂ ਲਈ ਇਹ ਹੈਰਾਨੀ ਵਾਲੀ ਗੱਲ ਸੀ ਕਿ ਡੋਨਾਟਾ ਨੇ ਸਿੱਖੀ ,,,,,, ਸਿਧਾਂਤਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਬਾਖੂਬੀ ਅਪਣਾਇਆ।,,,,, ਸ਼ਰਨਜੀਤ ਨੇ ਅੱਗੇ ਦੱਸਿਆ ਕਿ ਮੇਰੀ ਮਾਂ ਆਖਦੀ ਸੀ ਕਿ ਪੁੱਤਰ ਵਲੈਤ ਚਲਿਆ ਹੈਂ ਤਾਂ ਜੇ ਕਿਸੇ ਬੇਗਾਨੀ ਦਾ ਹੱਥ ਫੜ ਲਿਆ ਤਾਂ ਮੁੜ ਛੱਡੀਂ ਨਾ। ਬਸ ਫਿਰ ਕੀ ਸੀ ਮਾਂ ਦੇ ਉਹ ਬੋਲ ਪੁਗਾ ਦਿੱਤੇ ਤੇ ਡੋਨਾਟਾ ਮੇਰੀ ਜ਼ਿੰਦਗੀ ਬਣ ਗਈ।

PunjabKesari

ਸ਼ਰਨਜੀਤ ਇਕ ਚੰਗਾ ਉਪਰਾਲਾ ਵੀ ਕਰ ਰਹੇ ਹਨ, ਉਹ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਘਰ ਚਰਚ ਅਤੇ ਬਾਈਬਲ ਦੀ ਗੱਲ ਕਰਨ ‘ਤੇ ਕੋਈ ਪਾਬੰਦੀ ਨਹੀਂ ਹੈ। ਮੇਰੇ ਨਿੱਕੇ ਜਿਹੇ ਬੱਚੇ ਸਰਬੱਤ ਦਾ ਭਲਾ ਮੰਗਦੇ ਹਨ। ਉਹ ਪੰਜਾਬੀ ਅਤੇ ਲਿਥੂਏਨੀਅਨ ਬੋਲੀ ਸਿੱਖਣ ਲਈ ਬਰਾਬਰ ਸਮਾਂ ਬਿਤਾਉਂਦੇ ਹਨ। ਜੋੜੀ ਨੇ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਫੇਸਬੁੱਕ ਪੇਜ ‘ਤੇ ਕਈ ਪੋਸਟਾਂ ਨੂੰ ਸ਼ੇਅਰ ਕੀਤਾ ਹੈ। ਦੋਹਾਂ ਦੇ ਬੱਚੇ ਆਨੰਦ ਅਤੇ ਅੰਮ੍ਰਿਤ ਪੰਜਾਬੀ ਅਤੇ ਲਿਥੂਏਨੀਅਨ ,,,,, ਸੱਭਿਆਚਾਰ ਨੂੰ ਸਿੱਖਦੇ ਹਨ। ਸੋਸ਼ਲ ਮੀਡੀਆ ‘ਤੇ ਦੋਹਾਂ ਦੀਆਂ ਪੰਜਾਬੀ ਬੋਲਦਿਆਂ ,,,,,, ਦੀ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ। ਸ਼ਰਨਜੀਤ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਮਾਂ ਦੀ ਗੁੜ੍ਹਤੀ ਅਤੇ ਪਿਓ ਦਾ ਲਾਡ ਬਰਾਬਰ ਮਿਲਦਾ ਹੈ ਅਤੇ ਕੁਝ ਵੀ ਕਿਸੇ ‘ਤੇ ਥੋਪਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਇਸ ਪਿਆਰ-ਮੁਹੱਬਤ ਅਤੇ ਸਬਰ-ਸ਼ੁਕਰ ਵਾਲੀ ਜ਼ਿੰਦਗੀ ‘ਚ ਹੋਰ ਕੁਝ ਪਾਉਣ ਦੀ ਲਾਲਸਾ ਨਹੀਂ ਹੈ, ਬਸ ਇਕ ਸੁਨੇਹਾ ਹੈ ਕਿ ਪਰਿਵਾਰ ਜਿੱਥੇ ਵੀ ਰਹਿਣ ਆਪਸੀ ਪਿਆਰ ਤੇ ਸਾਂਝ ਨਾਲ ਮਿਲ ਕੇ ਆਪਣੇ ਸੱਭਿਆਚਾਰ ਨਾਲ ਜੁੜ ਕੇ ਰਹਿਣ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਇਕ ਵਾਰ ਦੇਖ ਲੈਣ ਆਹ ਵੀਡੀਓ >>>>

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!