Breaking News
Home / ਤਾਜਾ ਜਾਣਕਾਰੀ / ਇੰਡੀਆ ਚ ਗੱਡੀਆਂ- ਕਾਰਾਂ ਵਾਲਿਆਂ ਲਈ ਆਈ ਤਾਜਾ ਵੱਡੀ ਖਬਰ ….

ਇੰਡੀਆ ਚ ਗੱਡੀਆਂ- ਕਾਰਾਂ ਵਾਲਿਆਂ ਲਈ ਆਈ ਤਾਜਾ ਵੱਡੀ ਖਬਰ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੰਡੀਆ ਚ ਗੱਡੀਆਂ- ਕਾਰਾਂ ਵਾਲਿਆਂ ਲਈ ਆਈ ਤਾਜਾ ਵੱਡੀ ਖਬਰ ….

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਫੈਸਲਾ ਕਰਦਿਆਂ ਸਾਰੇ ਦੋਪਹੀਆ ਤੇ ਚੌਪਹੀਆ ਵਾਹਨਾਂ ਲਈ 3 ਤੇ 5 ਸਾਲ ਦਾ ਇੰਸ਼ੋਰੈਂਸ ਜ਼ਰੂਰੀ ਕਰ ਦਿੱਤਾ ਹੈ। ਇਸ ਫੈਸਲੇ ਤਹਿਤ ਨਵੀਂ ਕਾਰ ਜਾਂ ਮੋਟਰ ਸਾਈਕਲ ਖਰੀਦਣ ‘ਤੇ ਪਹਿਲਾਂ ਤੋਂ ਜ਼ਿਆਦਾ ਕੀਮਤ ਦੇਣੀ ਪਵੇਗੀ। ਇਰਡਾ ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਹੁਕਮ ਜਾਰੀ ਕਰਕੇ ,,,,, ਨਵੀਂ ਕਾਰ ਤੇ ਮੋਟਰਸਾਈਕਲ ਖਰੀਦਣ ਲਈ ਤਿੰਨ ਤੇ ਪੰਜ ਸਾਲ ਦਾ ਥਰਡ ਪਾਰਟੀ ਲਾਇਬਿਲਟੀ ਕਵਰ ਦੇਣ ਲਈ ਕਿਹਾ ਹੈ।

ਇਨ੍ਹਾਂ ਹੁਕਮਾਂ ਨਾਲ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਇੰਸ਼ੋਰੈਂਸ ਪ੍ਰੀਮੀਅਮ ਦੇਣਾ ਪਵੇਗਾ ਪਰ ਇਸ ਨਾਲ ਹਰ ਸਾਲ ਇੰਸ਼ੋਰੈਂਸ ਰੀਨਿਊ ਕਰਾਉਣ ਦਾ ਝੰਜਟ ਖ਼ਤਮ ਹੋ ਜਾਵੇਗਾ। ਸੁਪਰੀਮ ਕੋਰਟ ਦੇ ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਬੀਮੇ ਦਾ ਖਰਚਾ ਕਾਫੀ ਵਧ ਗਿਆ ਹੈ। ਅਜਿਹੇ ‘ਚ ਸਹੀ ਇੰਸ਼ੋਂਰੈਂਸ ਪਾਲਿਸੀ ਦੀ,,,,  ਚੋਣ ਕਰਨਾ ਬਹੁਤ ਜ਼ਰੂਰੀ ਹੈ। ਦੋਪਹੀਆ ਵਾਹਨਾਂ ਦੇ ਮਾਮਲੇ ‘ਚ ਲੌਂਗ ਟਰਮ ਇੰਸ਼ੋਂਰੈਂਸ ਪਾਲਿਸੀ ਲੈਣਾ ਫਾਇਦੇਮੰਦ ਹੈ ਕਿਉਂਕਿ ਦੋਪਹੀਆ ਵਾਹਨ ਲਈ ਇੰਸ਼ੋਂਰੈਂਸ ਰੀਨਿਊ ਕਰਾਉਣ ਦੀ ਦਰ ਕਾਫੀ ਘੱਟ ਹੈ।

ਕਾਰ ਮਾਲਕਾਂ ਲਈ ਇਹ ਫਾਇਦੇਮੰਦ ਨਹੀਂ ਕਿਉਂਕਿ ਇਸ ਪਾਲਿਸੀ ਨਾਲ ਕਾਰ ਦੀ ਲਾਗਤ ਵਧੇਗੀ ,,,,,, ਤੇ ਨਾਲ ਹੀ ਕਾਰ ਮਾਲਕਾਂ ਨੂੰ ਐਡੀਸ਼ਨਲ ਬੈਨੀਫਿਟ ਵੀ ਨਹੀਂ ਮਿਲੇਗਾ।

ਨਵਾਂ ਪ੍ਰੀਮੀਅਮ ਖਰਚਾ:

 

ਦੋਪਹੀਆ ਵਾਹਨਾਂ ਦੇ ਮਾਮਲੇ ‘ਚ ਪੰਜ ਸਾਲ ਦੀ ਥਰਡ ਪਾਰਟੀ ਬੀਮਾ ਲਾਗਤ 75 ਸੀਸੀ ਤੋਂ ਘੱਟ ਇੰਜਣ ,,,,,, ਲਈ 1045 ਰੁਪਏ, 75-100 ਸੀਸੀ ਲਈ 3285 ਰੁਪਏ, 150-350 ਸੀਸੀ ਲਈ 5453 ਰੁਪਏ ਤੇ 350 ਤੋਂ ਵੱਧ ਲਈ 13,043 ਰੁਪਏ ਹੈ।

ਚੌਪਹੀਆ ਵਾਹਨਾਂ ਦੇ ਮਾਮਲੇ ‘ਚ ਤਿੰਨ ਸਾਲ ਦੀ ਲੰਮੇ ਸਮੇਂ ਦਾ ਥਰਡ ਪਾਰਟੀ ਬੀਮਾ 1000 ਸੀਸੀ ਤੋਂ ਘੱਟ ਇੰਡਣ ਵਾਲੇ ਵਾਹਨਾਂ ਲਈ 5286 ਰੁਪਏ, 1000-1500 ਸੀਸੀ ਲਈ 9534 ਰੁਪਏ ਤੇ 1500 ਸੀਸੀ ਤੋਂ ਵੱਧ ਲਈ 24,305 ਰੁਪਏ ਹੈ।

ਮੋਟਰ ਵਾਹਨ ਐਕਟ ਤਹਿਤ ਥਰਡ ਪਾਰਟੀ ਇੰਸ਼ੋਂਰੈਂਸ ਲਾਜ਼ਮੀ ਕੀਤਾ ਗਿਆ ਹੈ,,,,, ਵਾਹਨ ਚੋਰੀ, ਨਕਸਾਨ ਹੋਣ ਸਮੇਤ ਬੀਮੇ ਤਹਿਤ ਵਾਹਨ ਖਰੀਦਦਾਰ ਲਈ ਬੀਮਾ ਇਕ ਸਾਲ ਲਈ ਜਾਂ ਤਿੰਨ ਸਾਲ ਲਈ ਲੈਣ ਦਾ ਵਿਕਲਪ ਹੈ।

ਦੋਪਹੀਆ ਵਾਹਨ ਮਾਮਲੇ ‘ਚ ਪੰਜ ਸਾਲ ਦਾ ਵਿਕਲਪ ਹੈ। ਇਸ ਨਵੀਂ ਬੀਮਾ ਪਾਲਿਸੀ ਤਹਿਤ ,,,, ਹੁਣ ਹਰ ਸਾਲ ਬੀਮਾ ਪਾਲਿਸੀ ਰੀਨਿਊ ਨਹੀਂ ਕਰਵਾਉਣੀ ਪਵੇਗੀ। ਇਸ ਦੇ ਨਾਲ ਹੀ ਪ੍ਰੀਮੀਅਮ ਦੀਆਂ ਦਰਾਂ ਵੀ ਸਥਿਰ ਰਹਿਣਗੀਆਂ। ਜਿਸ ਨਾਲ ਵਾਹਨ ਪਾਲਿਸੀ ਪ੍ਰੀਮੀਅਮ ਦੀਆਂ ਦਰਾਂ ‘ਚ ਵਾਰ-ਵਾਰ ਹੋਣ ਵਾਲੇ ਵਾਧੇ ਤੋਂ ਛੁਟਕਾਰਾ ਮਿਲੇਗਾ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!