ਨਵੇਂ ਸਾਲ ਵਿੱਚ ਬਹੁਤੇ ਲੋਕ ਸ਼ਰਾਬ ਛੱਡਣ ਦਾ ਅਹਿਦ ਲੈਂਦੇ ਹਨ ਕਿ ਇਸ ਨਾਲ ਉਨ੍ਹਾਂ ਦਾ ਕੁਝ ਭਲਾ ਹੋਵੇਗਾ। ਇਸ ਦਾ ਸਿੱਧਾ ਲਾਭ ਸਿਹਤ ਅਤੇ ਜੇਬ ਨੂੰ ਹੋਣਾ ਮੰਨਿਆ ਜਾਂਦਾ ਹੈ।
ਕੀ ਇਸ ਵਿੱਚ ਵਾਕਈ ਕੋਈ ਫ਼ਾਇਦਾ ਹੈ? ਮਾਹਿਰਾਂ ਦੇ ਕੀ ਵਿਚਾਰ ਹਨ?
ਭਾਰ ਘਟ ਜਾਵੇਗਾ
- ਸ਼ਰਾਬ ਛੱਡਣ ਦਾ ਇੱਕ ਪੱਕਾ ਤੇ ਪਹਿਲਾ ਲਾਭ ਤਾਂ ਇਹ ਹੈ ਕਿ ਕੁੱਝ ਕਿਲੋ ਵਜ਼ਨ ਘਟ ਜਾਵੇਗਾ।
- ਸ਼ਰਾਬ ਵਿੱਚ ਮੌਜੂਦ ਕੈਲਰੀਜ਼ ਸਿਰਫ਼ ਨਾਮ ਦੀਆਂ ਹੀ ਕੈਲੋਰੀਜ਼ ਹੁੰਦੀਆਂ ਹਨ।,,,, ਭਾਵ ਇਨ੍ਹਾਂ ਵਿੱਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ। ਇਨ੍ਹਾਂ ਨੂੰ ਸੱਖਣੀਆਂ ਕੈਲਰੀਜ਼ ਵੀ ਕਿਹਾ ਜਾਂਦਾ ਹੈ। (ਤੁਸੀਂ ਪੜ੍ਹ ਰਹੇ ਹੋ nri ਪੰਜਾਬੀ)ਇਹ ਸਾਨੂੰ ਮੋਟਾ ਕਰਦੀਆਂ ਹਨ।
- 330 ਮਿਲੀਲਿਟਰ ,,,,, ਬੀਅਰ ਵਿੱਚ ਲਗਪਗ 200 ਕੈਲੋਰੀਆਂ ਹੁੰਦੀਆਂ ਹਨ। ਚਿਪਸ ਦੇ ਇੱਕ ਪੈਕੇਟ ਜਿੰਨੀਆਂ।
ਬਰਤਾਨੀਆ ਕੈਂਸਰ ਰਿਸਰਚ ਦੇ ਸ਼ਰਾਬ ਕੈਲਕੂਲੇਟਰ ਮੁਤਾਬਕ ਜੇ ਤੁਸੀਂ ਦਿਨ ਵਿੱਚ ਬੀਅਰ ਦਾ ਇੱਕ ਵੱਡਾ ਮੱਗ ਪੀਂਦੇ ਹੋ ਤਾਂ ਇੱਕ ਮਹੀਨਾ ਸੋਫ਼ੀ ਰਹਿ ਕੇ ਤੁਸੀਂ 10000 ਕੈਲਰੀਜ਼ ਤੋ ਬੱਚ ਸਕਦੇ ਹੋ।
ਘੁਰਾੜਿਆਂ ਤੋਂ ਬਿਨਾਂ ਗੂੜ੍ਹੀ ਨੀਂਦ
- ਖੋਜ ਮੁਤਾਬਕ ਹਾਲਾਂਕਿ ‘ਘੁੱਟ’ ਲਾ ਕੇ ਨੀਂਦ ਜਲਦੀ ਆਉਂਦੀ ਹੈ ਪਰ ਲਗਾਤਾਰ ਸ਼ਰਾਬ ਪੀਣ ਨਾਲ ਨੀਂਦ ਦਾ ਪੈਟਰਨ ਟੁੱਟ ਜਾਂਦਾ ਹੈ।
- ਕੁਝ ਸਾਲ ਪਹਿਲਾਂ, ਯੂਨੀਵਰਸਿਟੀ ਆਫ਼ ਸੁਸੈਕਸ ਦੇ ਡਾ. ਰਿਚਰਡ ,,,,, ਡੀ ਵਿਸਰ ਨੇ 857 ਬਾਲਗ ਬਰਤਾਨਵੀ ਲੋਕਾਂ ‘ਤੇ ਅਧਿਐਨ ਕੀਤਾ।
- ਸ਼ੋਧ ਵਿੱਚ ਸ਼ਾਮਲ 63 ਫੀਸਦੀ ਲੋਕਾਂ ਨੇ ਕਿਹਾ ਕਿ ਸ਼ਰਾਬ ਛੱਡਣ ਮਗਰੋਂ ਉਨ੍ਹਾਂ ਦੀ ਨੀਂਦ ਵਿੱਚ ਸੁਧਾਰ ਹੋਇਆ ਸੀ।
ਵਧੇਰੇ ਚੁਸਤੀ ਮਹਿਸੂਸ ਹੁੰਦੀ ਹੈ
- ਨੀਂਦ ਸੁਧਰਨ ਨਾਲ ਤੁਹਾਨੂੰ ਸਵੇਰੇ ਹੋਣ ਵਾਲੇ ਹੈਂਗਓਵਰ ਤੋਂ ਵੀ ਰਾਹਤ ਮਿਲੇਗੀ। ਤੁਹਾਨੂੰ ਵਧੇਰੇ ਚੁਸਤੀ ਮਹਿਸੂਸ ਹੋਵੇਗੀ।
- ਡਾ. ਡੀ ਵਿਸਰ ਦੇ ਅਧਿਐਨ ਵਿੱਚ ਸ਼ਾਮਲ ਵਿਅਕਤੀਆਂ ਨੇ ਕਿਹਾ ਕਿ ਸ਼ਰਾਬ ਛੱਡਣ ਨਾਲ ਉਨ੍ਹਾਂ ਦਾ ਐਨਰਜੀ ਪੱਧਰ ਵਧਿਆ ਹੈ।
ਚਮੜੀ ਨੂੰ ਫ਼ਾਇਦੇ
ਸ਼ਰਾਬ ਮਨੁੱਖੀ ਸਰੀਰ ਵਿੱਚ ਪਾਣੀ ਦੀ ਕਮੀ ਕਰ ਦਿੰਦੀ ਹੈ। ਇਸ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ। ਕਈ ਲੋਕਾਂ ਦਾ ਚਿਹਰਾ ਲਾਲ ਹੋ ਜਾਂਦਾ ਹੈ। ਸ਼ਰਾਬ ਦੀ ਥਾਂ ਪਾਣੀ ਪੀਣ ਨਾਲ ਰੰਗ ਨਿੱਖਰਦਾ ਹੈ।
ਪੈਸੇ ਦੀ ਬਚਤ
ਸਭ ਤੋਂ ਵੱਧ ਲਾਭ ਤਾਂ ਬਟੂਏ ਦੀ ਸਿਹਤ ‘ਤੇ ਨਜ਼ਰ ਆਉਂਦਾ ਹੈ। ਜੇ ਤੁਸੀਂ ਸ਼ਰਾਬ ‘ਤੇ ਕਾਫ਼ੀ ਖੁੱਲ੍ਹਾ ਖਰਚ ਕਰਦੇ ਹੋ ਤਾਂ ਤੁਹਾਡੀ ਵੱਡੀ ਬਚਤ ਹੋਣੀ ਤੈਅ ਹੈ। ਬਰਤਾਨੀਆ ਦੀ ਕੈਂਸਰ ਰਿਸਰਚ ਸੰਸਥਾ ਨਾਗਰਿਕਾਂ ਨੂੰ ਸ਼ਰਾਬ ਛੱਡ ਕੇ ਕੈਂਸਰ ਖੋਜ ਲਈ ਦਾਨ ਦੇਣ ਲਈ ਪ੍ਰੇਰਿਤ ਕਰ ਰਹੀ ਹੈ।
ਚਿਤਾਵਨੀ : ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।
ਕਾਮ-ਸ਼ਕਤੀ ਵਿੱਚ ਸੁਧਾਰ
ਬੇਸ਼ੱਕ ਕਈ ਵਿਅਕਤੀ ਸ਼ਰਾਬ ਪੀਣ ਮਗਰੋਂ ਕਾਮੁਕ ਪੱਖੋਂ ਉਤੇਜਿਤ ਮਹਿਸੂਸ ਕਰਦੇ ਹਨ ਪਰ ਅਸਲ ਵਿੱਚ ਇਸ ਨਾਲ ਨਪੁੰਸਕਤਾ ਆਉਂਦੀ ਹੈ। ਮਰਦਾਂ ਲਈ ਸ਼ਰਾਬ ਛੱਡਣਾ ਉਨ੍ਹਾਂ ਦੀ ਮਰਦਾਨਗੀ ਬਚਾ ਸਕਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ