Breaking News
Home / ਮਨੋਰੰਜਨ / ਏਨਾ ਬੋਲ ਕਰ ਚੋਂ ਉਤਰ ਗਈ ਤੈਨੂੰ ਕੌਣ ਸੋਧੋ ਤੇਰੀ ਉਲਾਦ ਸੋਧੋ ਤੇ ਹੁਣ……

ਏਨਾ ਬੋਲ ਕਰ ਚੋਂ ਉਤਰ ਗਈ ਤੈਨੂੰ ਕੌਣ ਸੋਧੋ ਤੇਰੀ ਉਲਾਦ ਸੋਧੋ ਤੇ ਹੁਣ……

ਅੱਜ ਗੇਟਕੀਪਰ ਜਿਵੇਂ ਹੀ ਅੰਦਰ ਅਖ਼ਬਾਰ ਨਾਲ ਬਿੱਲ ਫੜਾਉਣ ਆਇਆ ਤਾ ਬਿੱਲ ਵੇਖ ਅਜੀਤ ਸਿਉ ਬਹੁਤ ਨਾਰਾਜ ਹੋਇਆ ਕਿਉਂਕਿ ਕਿ ਅਖਬਾਰ ਵਾਲੇ ਨੇ ਤਿੰਨਾਂ ਅਖ਼ਬਾਰਾਂ ਦੀ ਪਹੁੰਚ 45 ਰੁਪਏ ਦੇ ਹਿਸਾਬ ਨਾਲ 135 ਰੁਪਏ ਬਣਾਏ ਸਨ ਮਹੀਨੇ ਦੇ ਤੇ ਬਾਕੀ ਅਖ਼ਬਾਰ ਦਾ ਬਿੱਲ ਵੱਖਰਾ ਸੀ ਸੋ ਅਜੀਤ ਸਿਉਂ ਨੂੰ ਬਹੁਤ ਜ਼ਿਆਦਾ ਲੱਗੇ ਸਨ। ਬਿੱਲ ਵੇਖ ਹੀ ਉਸ ਨੂੰ ਤਾਅ ਚੜ ਗਿਆ ਅਖੇ ਪਹੁੰਚ ਤਾ ਇੱਕ ਘਰ ਚ ਹੀ ਹੈ ਇਹ ਪੈਸੇ ਕਿਉਂ ਤਿੰਨਾਂ ਦੇ ਲੈਂਦਾ ਇਸ ਨਾਲ ਗੱਲ ਕਰਨੀ ਪੈਂਣੀ ਬਹੁਤਾ ਸਿਰ ਚੜ ਗਿਆ ਉਸ ਨੂੰ ਆਖ ਕੱਲ ਗੱਲ ਕਰੀ ਕਹਿ ਉਹ ਅਖ਼ਬਾਰ ਪੜਣ ਚ ਵਿੱਅਸਥ ਹੋ ਗਿਆ ਗੇਟ ਕੀਪਰ ਸੁਨੇਹਾ ਲੈ ਤੇ ਅਖਬਾਰਾਂ ਫੜਾ ਚਲਾ ਗਿਆ। ਇਹ ਸਭ ਗੱਲਾਂ ਅਜੀਤ ਸਿਉ ਦੀ ਧੀ ਸੁਣ ਰਹੀ ਸੀ ਅਪਣੇ ਪਿਤਾ ਦਾ ਤਲਖ਼ੀ ਭਰਿਆ ਵਤੀਰਾ ਉਸ ਨੂੰ ਚੰਗਾ ਨਾ ਲੱਗਾ ਅਜੇ ਮਸਾਂ 20 ਕੁ ਸਾਲ ਦੀ ਸੀ ਉਸ ਦੀ ਧੀ। ਕਾਫੀ ਸਮਾ ਬੈਠੀ ਸੋਚਦੀ ਰਹੀ ਤੇ ਫਿਰ ਦਾਦਾ ਦੀ ਜੀ ਦੇ ਬੁਲਾਉਣ ਤੇ ਉਹਨਾਂ ਕੋਲ ਚਲੀ ਗਈ। ਗੱਲ ਆਈ ਗਈ ਹੋ ਗਈ।

ਸਾਮ ਨੂੰ ਪੰਜ ਤਾਰਾ ਹੋਟਲ ਚ ਸਾਰੇ ਰਾਤ ਦਾ ਖਾਣਾ ਖਾਣ ਚਲੇ ਗਏ ਸਭ ਨੇ ਕਾਫੀ ਇਨਜੂਏ ਕੀਤਾ ਤੇ ਫਿਰ ਬਿੱਲ ਦੇਣ ਲੱਗਿਆ ਅਜੀਤ ਸਿਉਂ ਨੇ ਵੇਟਰ ਨੂੰ ਬਿੱਲ ਚੋ ਬਕਾਇਆ ਬਚੇ ਸਾਰੇ ਪੈਸੇ ਬਿਨਾਂ ਗਿਣਿਆ ਹੀ ਟਿਪ ਦੇ ਰੂਪ ਚ ਅਰਾਮ ਨਾਲ ਦੇ ਦਿੱਤੇ। ਵਾਪਿਸ ਘਰ ਚੱਲੇ ਤਾ ਉੱਚੇ ਲੰਮੇ ਦਰਵਾਜ਼ੇ ਤੇ ਖੜੇ ਚੋਕੀਦਾਰ ਨੇ ਜਦੋ ਦਰਵਾਜਾ ਖੋਲ ਸੈਲੀਉਟ ਮਾਰਿਆ ਤਾ ਅਜੀਤ ਸਿਉਂ ਨੇ ਝੱਟ ਪੰਜ ਸੌ ਕੱਢ ਉਸ ਨੂੰ ਫੜਾ ਦਿੱਤਾ। ਅੱਗਿਓਂ ਕਾਰ ਚ ਬੈਠਣ ਲੱਗਿਆਂ ਕਾਰ ਦਾ ਦਰਵਾਜਾ ਖੋਲਣ ਵਾਲੇ ਨੂੰ ਵੀ ਪੰਜ ਸੌ ਦਾ ਨੋਟ ਫੜਾ ਦਿੱਤਾ ਸਾਇਦ, ਇਸ ਨੂੰ ਸਟੇਟਸ ਕਹਿੰਦੇ ਨੇ ਤੇ ਫਿਰ ਸਭ ਘਰ ਲਈ ਰਵਾਨਾ ਹੋ ਗਏ। ਜਿਵੇਂ ਹੀ ਕਾਰ ਚ ਬੈਠੇ ਤਾ ਮਨਮੀਤ ਤੋ ਰਿਹਾ ਨਾ ਗਿਆ ਆਖਦੀ ਪਾਪਾ ਮੈ ਇੱਕ ਗੱਲ ਕਰਨੀ ਹੈ… ਯੈਸ ਬੇਟਾ ਅਜੀਤ ਸਿਉਂ ਨੇ ਬੜੇ ਅੰਦਾਜ ਚ ਕਿਹਾ, ਪਾਪਾ ਡੋਂਟ ਮਾਇਡ, ਪਾਪਾ ਅਸੀ ਦੋ ਘੰਟਿਆਂ ਚ ਛੇ ਹਜ਼ਾਰ ਦੇ ਲਗਭਗ ਦਾ ਬਿੱਲ ਹੋਟਲ ਚ ਪੈਅ ਕਰ ਆਏ ਤੇ ਤੁਸੀਂ ਵੇਟਰ ਨੂੰ ਟਿਪ ਦੇ ਦਿੱਤੀ ਕਿੰਨੀ ਦਿੱਤੀ ਇਹ ਵੀ ਨਹੀਂ ਚੈਕ ਕੀਤਾ।ਚੌਕੀਦਾਰ ਨੂੰ ਸੈਲਿਊਟ ਮਾਰਨ ਕਰਕੇ ਪੰਜ ਸੌ ਟਿਪ ਦੇ ਦਿੱਤੀ। ਮਹਿਜ ਕਾਰ ਦਾ ਦਰਵਾਜ਼ਾ ਖੋਲਣ ਵਾਲੇ ਨੂੰ ਤੁਸੀਂ ਪੰਜ ਸੌ ਫੜਾ ਦਿੱਤਾ ਪਰ ਪਾਪਾ ਸਵੇਰੇ ਕੜਕਦੀ ਠੰਡ ਚ ਸਾਇਕਲ ਤੇ ਰੋਜ ਕਿੰਨੇ ਕਿਲੋਮੀਟਰ ਚੱਲ ਕੇ ਪੈਂਡਲ ਮਾਰ ਕੇ ਅਖ਼ਬਾਰ ਦੇ ਕੇ ਜਾਂਦਾ ਹੈ

ਜੋ ਅਖ਼ਬਾਰ ਵਾਲਾ, ਬਿਨਾਂ ਛੁੱਟੀ ਕੀਤਿਆਂ ਜਰਾ ਜਿੰਨਾ ਲੇਟ ਹੋ ਜਾਵੇ ਅਸੀ ਬਹੁਤ ਗੁੱਸਾ ਕਰਦੇ ਹਾ। ਇੰਨਾ ਸਭ ਨੇ ਕੁੱਝ ਕੀਤਾ ਵੀ ਨਹੀਂ ਤੇ ਅਸੀ ਇਹਨਾਂ ਤੇ ਕਿੰਨੇ ਪੈਸੇ ਬਰਬਾਦ ਕਰ ਦਿੱਤੇ ਜੋ ਉਹਨਾ ਨੇ ਕੀਤਾ ਇਹ ਉਹਨਾਂ ਦੀ ਡਿਊਟੀ ਸੀ ਪਾਪਾ ਉਹ ਇਸ ਦੀ ਤਨਖਾਹ ਲੈਂਦੇ ਨੇ, ਪਾਪਾ ਮਹਿਜ 135ਰੂਪਇਆ ਕਰਕੇ ਤੁਸੀਂ ਉਸ ਤੇ ਨਾਰਾਜ ਹੋ ਗਏ ਸਵੇਰੇ।ਖੌਰੇ ਕੱਲ ਤੁਸੀਂ ਉਸ ਨੂੰ ਕਿੰਨਾਂ ਕੁੱਝ ਕਹੋਗੇ ।ਉਹ ਗਰੀਬ ਤਾ ਰੋਜ ਮੇਹਨਤ ਕਰ ਕਈ ਕਿਲੋਮੀਟਰ ਸਾਇਕਲ ਚਲਾ ਕੇ ਆਉਦਾ ਹੈ ਸਾਨੂੰ ਤਾ ਚਾਹੀਦਾ ਉਸ ਨੂੰ ਆਦਰ ਸਹਿਤ ਰੋਜ ਚਾਹ ਪਾਣੀ ਪੁੱਛਣਾ ਤੇ ਇੱਕ ਗੱਲ ਹੋਰ ਟਿਪ ਤਾ ਉਹਨੂੰ ਦੇਣੀ ਚਾਹੀਦੀ ਹੈ ਪਾਪਾ।ਇਸ ਗੱਲਬਾਤ ਦੌਰਾਨ ਘਰ ਆ ਗਿਆ ਸੀ ਆਈ ਐਮ ਸੌਰੀ ਪਾਪਾ ਇਫ਼ ਆਈ ਹਰਟ ਯੂ… …ਪਰ ਸੋਚਿਉ ਜਰੂਰ ਪਾਪਾ… ਕਹਿ ਮਨਮੀਤ ਕਾਰ ਚੋ ਉਤਰ ਕੇ ਅੰਦਰ ਚਲੀ ਗਈ ਬਾਕੀ ਵੀ ਸਾਰੇ ਹੌਲੀ ਹੌਲੀ ਚਲੇ ਗਏ ।ਡਰਾਇਵਰ ਨੇ ਅਜੀਤ ਸਿਉਂ ਵੱਲ ਦਾ ਦਰਵਾਜ਼ਾ ਖੋਲ੍ਹਿਆ ਪਰ ਅਜੀਤ ਸਿਉਂ ਗਹਿਰੀ ਸੋਚ ਚ ਡੂੰਬਾ ਕਾਰ ਚ ਹੀ ਬੈਠਾ ਰਿਹਾ। ਪਿਛਲੀ ਸੀਟ ਤੇ ਬੈਠੀ ਅਜੀਤ ਸਿਉਂ ਦੀ ਮਾਂ ਦੇ ਮੁੱਖ ਤੇ ਸੰਤੁਸ਼ਟੀ ਸੀ

ਤੇ ਚੇਹਰਾ ਮੁਸਕਰਾਹਟ ਨਾਲ ਭਰਿਆ ਪਿਆ ਸੀ ਉਤਰਨ ਲੱਗਿਆ ਅਜੀਤ ਸਿਉਂ ਦਾ ਮੋਡਾ ਥਾਪਣ ਪੁਰਾਣਾ ਅਖਾਣ ਬੋਲ ਉਤਰ ਗਈ ਤੈਨੂੰ ਕੌਣ ਸੋਧੋ ਤੇਰੀ ਉਲਾਦ ਸੋਧੋ ਤੇ ਹੁਣ ਅਜੀਤ ਸਿਉਂ ਨੂੰ ਵੀ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਉਹ ਬਹੁਤ ਸ਼ਰਮਿੰਦਾ ਸੀ ਸ਼ਾਇਦ ਪਰ ਅੱਜ ਅਪਣੀ ਧੀ ਦਾ ਸਮਝਾਉਣਾ ਉਸ ਨੂੰ ਚੰਗਾ ਚੰਗਾ ਲੱਗਾ ਸੀ ਉਹ ਘਰ ਦਾ ਮੁੱਖੀ ਸੀ ਤੇ ਮੁੱਖੀ ਦੀ ਗੱਲ ਤਾ ਕੋਈ ਵੀ ਨਹੀਂ ਸੀ ਟਾਲ ਸਕਦਾ ਪਰ ਅੱਜ ਤਾ ਉਸ ਦੀ ਧੀ ਨੇ ਹੀ ਜੱਜ ਬਣ ਉਸ ਨੂੰ ਤਾੜਿਆ ਸੀ ਤੇ ਹੁਕਮ ਵੀ ਸੁਣਾਇਆ ਸੀ, ਅਸੀਂ ਸੋਚਦੇ ਹਾਂ ਬੱਚੇ ਸ਼ਾਇਦ ਬੱਚੇ ਹੀ ਨੇ ਅਜੇ ਪਰ ਬੱਚੇ ਸਾਨੂੰ ਜ਼ਿਆਦਾ ਪੜਦੇ ਵੇਖਦੇ ਤੇ ਸਮਝਦੇ ਨੇ ਤੇ ਹੁਣ ਅਜੀਤ ਸਿਉਂ ਲਾਜਵਾਬ ਸੀ, ਲਿਖਤ – Naturedeep Kahlon

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!