ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੰਜਾਬੀ ਜੋ ਗੱਲ ਕਹਿੰਦੇ ਹਨ, ਉਹ ਕਰਕੇ ਵੀ ਦਿਖਾਉਂਦੇ ਹਨ।,,,,, ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਵੱਖਰਾ ਸ਼ੌਂਕ ਰੱਖਣ ਵਾਲੇ ਫਗਵਾੜਾ ਦੇ ਐੱਨ. ਆਰ. ਆਈ. ਕੁਲਦੀਪ ਸਿੰਘ ਜੋਹਲ ਨੇ, ਜਿਸ ਨੇ ਸ਼ੌਂਕ ਖਾਤਿਰ ਆਪਣੇ ਘਰ ਦੀ ਛੱਤ ‘ਤੇ ਇਕ ਬੁਲੇਟ ਮੋਟਰਸਾਈਕਲ ਖੜ੍ਹਾ ਕਰਕੇ ਰੱਖਿਆ ਹੋਇਆ ਹੈ।
ਦੱਸਣਯੋਗ ਹੈ ਕਿ ਇਹ ਬੁਲੇਟ ਮੋਟਰਸਾਈਕਲ ਨਕਲੀ ਨਹੀਂ ਸਗੋਂ ਅਸਲੀ ਹੈ। ਜਲੰਧਰ-ਫਗਵਾੜਾ ਹਾਈਵੇਅ ਦੇ ਨਾਲ ਲੱਗਦੇ ਪਿੰਡ ਚਕ ਹਕੀਮ ਦੇ ਰਹਿਣ ਵਾਲੇ ਕੁਲਦੀਪ ਨੇ ਆਪਣੇ ਘਰ ‘ਚ ਪੰਜਾਬੀ ਵਿਰਾਸਤ ਨੂੰ ਸੰਭਾਲਦੇ ਹੋਏ ਅਜਿਹੀਆਂ ਵੱਖਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਰੱਖਿਆ ਹੈ,,,,,,,,,,, ਜਿਨ੍ਹਾਂ ਨੂੰ ਆਉਣ ਵਾਲੀ ਪੀੜ੍ਹੀ ਬਿਲਕੁਲ ਭੁੱਲ ਚੁੱਕੀ ਹੈ।
ਕੁਲਦੀਪ ਨੇ 30 ਸਾਲ ਪਹਿਲਾਂ ਖੇਤਾਂ ‘ਚ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।,,,,,,,,,,, ਇਸ ‘ਚ ਬਲਦਾਂ ਦੇ ਗਲੇ ‘ਚ ਪਾਉਣ ਵਾਲੀ ਜਿੰਦਰੀ, ਪੰਜਾਲੀ, ਖੇਤਾਂ ‘ਚ ਜੋਤਣ ਵਾਲਾ ਹਲ, ਚਰਖਾ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਉਸ ਨੇ ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ਵੀ ਰੱਖੀ ਹੋਈ ਹੈ। ਕੁਲਦੀਪ ਨੇ ,,,,,,,,, ਆਪਣੇ ਘਰ ਫਾਰਚੂਨਰ ਗੱਡੀਆਂ ਅਤੇ ਟਰੈਕਟਰ ਵੀ ਰੱਖਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੁਲਦੀਪ ਸਾਲ ‘ਚ ਇਕ ਜਾਂ ਦੋ ਵਾਰ ਭਾਰਤ ਆਉਂਦੇ ਹਨ ਅਤੇ ,,,,,,,,,,, ਆਪਣੇ ਘਰ ‘ਚ ਖੜ੍ਹੀਆਂ ਇਨ੍ਹਾਂ ਗੱਡੀਆਂ ਦੀ ਵਰਤੋਂ ਕਰਦੇ ਹਨ।
ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਬਜ਼ੁਰਗਾਂ ਦੀਆਂ ਕੀਮਤੀ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ,,,,, ਨੂੰ ਵੀ ਯਾਦ ਦਿਵਾਉਣੀ ਚਾਹੀਦੀ ਹੈ ਤਾਂਕਿ ਬੱਚੇ ਵੀ ਇਨ੍ਹਾਂ ਸਾਰੀਆਂ ਕੀਮਤੀ ਚੀਜ਼ਾਂ ਨੂੰ ਕਦੇ ਵੀ ਭੁੱਲ ਨਾ ਸਕਣ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ,,,,,,,ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ