ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨੌਕਰੀ ਲਗਵਾਉਣ ਅਤੇ ਬਲੈਕਮੇਲ ਕਰ ਕੇ ਲੋਕਾਂ ਤੋਂ ਪੈਸੇ ਹੜੱਪ ਕਰਨ ਵਾਲੀ ਔਰਤ ਠੱਗ ਗੀਤਾ ਦੇ ਖਿਲਾਫ ਪੁਲਿਸ ਨੇ ਪੀੜਿਤਾਂ ਦੀ ਸ਼ਿਕਾਇਤ ਦੇ ਆਧਾਰ ਤੇ ਤਿੰਨ ਮਾਮਲੇ ਹੋਰ ਦਰਜ ਕੀਤੇ ਹਨ। ਜਾਲ ਵਿਛਾਉਣ ਵਾਲੀ ਔਰਤ ਦੀ ਠੱਗੀ ਦਾ ਸ਼ਿਕਾਰ ਵਿਆਕਤੀਆਂ ਦੇ ਮਾਮਲੇ ਦਾ ਪੁਲਿਸ ਤਿੰਨ ਦਿਨ ਪਹਿਲਾਂ ਹੀ ਖੁਲਾਸਾ ਕਰ ਚੁੱਕੀ ਹੈ। ,,,,,, ਵੀਰਵਾਰ ਦੇਰ ਰਾਤ ਦਰਜ ਤਿੰਨ ਅਲੱਗ-ਅਲੱਗ ਮਾਮਲਿਆਂ ਦਾ ਖੁਲਾਸਾ ਹੋਇਆ ਹੈ। ਕਿ ਔਰਤ ਆਪਣੇ ਪਤੀ ਦੇ ਨਾਲ ਮਿਲ ਕੇ ਧੋਖਾ ਧੜੀ ਕਰਕੇ ਲੋਕਾਂ ਤੋਂ 3.60 ਲੱਖ ਰੁਪਏ ਹੜੱਪ ਚੁੱਕੀ ਹੈ। ਖੁਲਾਸਾ ਹੋਇਆ ਹੈ ਕਿ ਪੁਲਿਸ ਦੋ ਦਿਨ ਪਹਿਲਾਂ ਹੀ ਔਰਤ ਗੀਤਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਚੁੱਕੀ ਹੈ। ਸ਼ਹਿਰ ਦੇ ਥਾਣਾ ਪ੍ਰਭਾਵੀ ਬਿਕਰਮ ਸਿੰਘ ਨੇ ਦੱਸਿਆ ਹੈ ਕਿ ਔਰਤ ਠੱਗ ਦੇ ਖਿਲਾਫ ਚਾਰ ਹੋਰ ਮਾਮਲੇ ਧਿਆਨ ਵਿਚ ਆਏ ਹਨ। ਸ਼ਿਕਾਇਤ ਕਰਨ ਵਾਲਿਆਂ ਦੇ ਬਿਆਨ ਤੇ ਆਰੋਪੀ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਕੇਸ -1 : ਕਹਿੰਦੀ ਸੀ ਕਿ ਨਿਜੀ ਉਦਯੋਗ ਵਿੱਚ ਕਲਰਕ ਲਗਵਾ ਦੇਵਾਂਗੀ, 25 ਹਜਾਰ ਰੁਪਏ ਲੱਗਣਗੇ :
ਖੇਤਰ ਦੇ ਥਾਣਾ ਰੋਡ ਗਲੀ ਨੰਬਰ 8 ਨਿਵਾਸੀ ਬਾਲਾ ਸ਼ਰਮਾਂ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਗੀਤਾ ਤੇ ਉਸ ਦਾ ਪਤੀ ਉਸ ਦੇ ਘਰ ਆਏ ਤੇ ਕਿਹਾ ਕਿ ਗੀਤਾ ਪੁਲਿਸ ਵਿਚ ਐੱਸਐੱਚਓ ਹੈ ਅਤੇ ਤੁਹਾਡੇ ਬੇਟੇ ਨੂੰ ਚੰਡੀਗੜ੍ਹ ਲਘੂ ਉਦਯੋਗ ਵਿਚ ਕਲਰਕ ਲਗਵਾ ਦੇਵੇਗੀ। ਇਸ ਦੇ ਬਦਲੇ 25 ਹਜਾਰ ਰੁਪਏ ਦੇਣੇ ਹੋਣਗੇ। ਉਨ੍ਹਾਂ ਨੇ ਗੀਤਾ ਨੂੰ 25 ਹਜ਼ਾਰ ਰੁਪਏ ਦੇ ਦਿੱਤੇ। ਕਾਫ਼ੀ ਦਿਨ ਬਾਅਦ ਉਸ ਨੇ ਉਹਨਾਂ ਦੇ ਲੜਕੇ ਨੂੰ ਨੌਕਰੀ ਤੇ ਨਹੀਂ ਲਗਵਾਇਆ ਤੇ ਨਾਂ ਹੀ ਪੈਸੇ ਵਾਪਸ ਕੀਤੇ। ਕੁਝ ਦਿਨਾਂ ਬਾਅਦ ਉਹਨਾਂ ਨੂੰ ਪਤਾ ਲੱਗਿਆ,,,,,, ਕਿ ਉਕਤ ਔਰਤ ਠੱਗ ਹੈ। ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਹੈ ਕਿ ਗੀਤਾ ਔਰਤਾਂ ਅਤੇ ਆਦਮੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਦੇ ਲਈ ਤਾਂਤਰਿਕ ਦਾ ਸਹਾਰਾ ਲੈਂਦੀ ਹੈ। ਪੁਲਿਸ ਨੇ ਔਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਕੇਸ-2 : ਦੁਸ਼ਕਰਮ ਦੇ ਝੂਠੇ ਮਾਮਲੇ ਵਿਚ ਫਸਾ ਕੇ ਹੜੱਪ ਕੀਤੇ 3 ਲੱਖ : ਗੀਤਾ ਤੇ ਉਸ ਦਾ ਪਤੀ ਦਲਬੀਰ ਦੇ ਖਿਲਾਫ਼ ਸਬਜ਼ੀ ਮੰਡੀ ਨਿਵਾਸੀ ਸੁਸ਼ੀਲ ਕੁਮਾਲ ਦੀ ਸ਼ਿਕਾਇਤ ਦੇ ਦੁਸ਼ਕਰਮ ਦੇ ਝੂਠੇ ਮਾਮਲੇ ਵਿਚ ਫਸਾ ਕੇ 3 ਲੱਖ ਰੁਪਏ ਅਤੇ 50 ਹਜ਼ਾਰ ਰੁਪਏ ਵਾਪਸ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਸ਼ੀਲ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਸਬਜ਼ੀ ਮੰਡੀ ਵਿਚ ਦੁਕਾਨ ਹੈ।
ਦੋਸ਼ੀ ਮਹਿਲਾ ਨੇ ਉਸ ਦੇ ਖਿਲਾਫ਼ ਝੂਠਾ ਮਾਮਲਾ ਦਰਜ ਕਰਵਾਇਆ ਹੈ ਅਤੇ ਤਿੰਨ ਲੱਖ ਰੁਪਏ ਲੈ ਕੇ ਸਮਝੌਤਾ ਕੀਤਾ ਹੈ। ਮਾਮਲਾ ਝੂਠਾ ਹੋਣ ਤੇ ਪੁਲਿਸ ਨੇ ਉਸ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਵਿਚ ਦੱਸਿਆ ਹੈ ਕਿ ਔਰਤ ਦਾ ਪਤੀ ਦਲਬੀਰ ਨੂੰ 50 ਹਜਾਰ ਰੁਪਏ ਉਧਾਰ ਦਿੱਤੇ ਸੀ। ਉਸ ਨੇ ਪੈਸੇ ਵਾਪਸ ਨਹੀਂ ਕੀਤੇ ਅਤੇ ਧਮਕੀ ਦਿੱਤੀ ਕਿ ਝੂਠਾ ਮਾਮਲਾ ਦਰਜ ਕਰਵਾ ਦੇਵਾਂਗੇ । ਕੇਸ-3 : ਉੱਥੇ ਇੱਕ ਹੋਰ ਮਾਮਲੇ ਵਿਚ ਹਾਲੂ ਬਾਜ਼ਾਰ ਨਿਵਾਸੀ ਪਿਯੂਸ਼ ਸ਼ਰਮਾਂ ਨੂੰ ਔਰਤ ਨੇ ਖੁਦ ਨੂੰ ਐੱਸਐੱਚਓ ਦੱਸ ਕੇ ਧੋਖਾ ਧੜੀ ਨਾਲ ,,,,,,, ਸਮਝੌਤਾ ਕਰਵਾਉਣ ਦੇ ਨਾਮ ਤੇ 40 ਹਜ਼ਾਰ ਰੁਪਏ ਹੜੱਪ ਲਏ। ਪੀੜਿਤ ਪਿਯੂਸ਼ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਸ ਦਾ ਗਲੀ ਵਿਚ ਕੁਝ ਪੜੋਸੀਆਂ ਨਾਲ ਝਗੜਾ ਹੋ ਗਿਆ ਸੀ। ਝਗੜੇ ਦਾ ਪਤਾ ਕਰਕੇ ਉਹ ਔਰਤ ਉਸ ਦੇ ਘਰ ਪਹੁੰਚੀ ਤੇ ਕਿਹਾ ਕਿ ਉਹ ਥਾਣੇ ਵਿਚ ਐੱਸਐੱਚਓ ਹੈ। ਉਹ 40 ਹਜ਼ਾਰ ਰੁਪਏ ਵਿਚ ਸਮਝੌਤਾ ਕਰਵਾ ਦੇਵੇਗੀ। ਡਰ ਦੇ ਮਾਰੇ ਉਸ ਨੇ ਔਰਤ ਨੂੰ 40 ਹਜ਼ਾਰ ਰੁਪਏ ਦੇ ਦਿੱਤੇ । ਬੁੱਧਵਾਰ ਨੂੰ ਉਸਨੂੰ ਔਰਤ ਦੇ ਧੋਖੇਬਾਜ਼ ਹੋਣ ਦਾ ਪਤਾ ਲੱਗਿਆ। ਉਸ ਦੇ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।