ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਸ ਕਾਰਨ ਕਰਕੇ ਹੋਈ ਸੁਖਮਨ ਚੋਹਲਾ ਦੀ ਮੌਤ……
ਦੇਸ਼ਾਂ ਵਿਦੇਸ਼ਾਂ ‘ਚ ਲੋਹਾ ਮਨਵਾਉਣ ਵਾਲੇ ਮਾਝੇ ਦੇ ਨਾਮਵਾਰ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਬੀਤੀ ਰਾਤ 12.30 ਵਜੇ ਦੇ ਕਰੀਬ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਸੁਖਮਨ ਚੋਹਲਾ ਜ਼ਿਲਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਜੰਮਪਲ ਹੈ। ਉਸ ਨੇ ਵਿਸ਼ਵ ਕਬੱਡੀ ਕੱਪ ‘ਚ ਆਪਣਾ ਜੋਹਰ ਦਿਖਾ ਕੇ ਦੇਸ਼ ਦਾ ਨਾਂ ਪੁਰੀ ਦੁਨੀਆਂ ‘ਚ ਰੌਸ਼ਨ ਕੀਤਾ।
ਸੁਖਮਨ ਦੀ ਅਚਾਨਕ ਹੋਈ ਮੌਤ ਕਾਰਨ ਜਿਥੇ ਪੂਰੇ ਖੇਡ ਜਗਤ ‘ਚ ਸੋਗ ਦੀ ਲਹਿਰ ਹੈ ਉਥੇ ਹੀ ਪੂਰੇ ਦੇਸ਼ ‘ਚ ਕਬੱਡੀ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ‘ਤੇ ਡੂੰਘੀ ਸੱਟ ਵੱਜੀ ਹੈ।
ਕਸਬਾ ਚੋਹਲਾ ਸਾਹਿਬ ਦਾ ਰਹਿਣ ਵਾਲਾ ਸੀ। ਸੁਖਮਨ, ਮਾਝੇ ਦਾ ਮਸ਼ਹੂਰ ਚਿਹਰਾ ਤੇ ਲੋਕਾਂ ਦਾ ਹਰਮਨ ਪਿਆਰਾ,,,, ਸੀ। ਉਸ ਦੀ ਮੌਤ ਤੋਂ ਬਾਅਦ ਸ਼ੋਕ ਵਜੋ ਲੋਕਾਂ ਨੇ ਚੋਹਲਾ ਸਾਹਿਬ ਦੇ ਬਾਜ਼ਾਰ ਬੰਦ ਕਰ ਦਿੱਤੇ ਹਨ।
ਸੁਖਮਨ ਚੋਹਲਾ ਦੀ ਮੌਤ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਸ ਨੇ ਸਿਰਫ਼ ਪੰਜਾਬ ਦਾ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਤੇ ਵੀ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਨਾਂਅ ਉੱਚਾ ਕੀਤਾ ਸੀ।
ਸੁਖਮਨ ਦੀ ਮੌਤ ਦੇ ਬਾਰੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕੇ ਰਾਤੀ 12 ਵਜੇ ਦੇ ਆਸ ਪਾਸ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਨਾਲ ਮਿੰਟਾਂ ਵਿਚ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ