ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਤਨ ਪਰਤ ਆਏ ਹਨ।
ਭਾਰਤ ਆਉਣ ਤੋਂ ਪਹਿਲਾਂ ਸਿੱਧੂ ਨੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ।
ਸਿੱਧੂ ਨੂੰ ਉੱਥੋਂ ਕਈ ਤੋਹਫ਼ੇ ਮਿਲੇ ਅਤੇ ਕਈ ਤੋਹਫ਼ੇ ਉਹ ਚੜ੍ਹਦੇ ਪੰਜਾਬ ਲਈ ਲੈ ਕੇ ਆਏ।
ਸਿੱਧੂ ਕਰਤਾਰਪੁਰ ਸਾਹਿਬ ਤੋਂ ਮਿੱਟੀ ਲੈ ਕੇ ਆਏ।
ਸਿੱਧੂ ਨੂੰ ਇਹ ਸ਼ਮਸ਼ੀਰਾਂ ਸਨਮਾਨ ਵਜੋਂ ਮਿਲੀਆਂ।
ਇਸ ਦੇ ਨਾਲ ਉਨ੍ਹਾਂ ਉੱਥੋਂ ਖੇਤਾਂ ਵਿੱਚੋਂ ਕੁਝ ਗੰਨੇ ਵੀ ਪੁੱਟੇ ਤੇ ਆਪਣੇ ਨਾਲ ਅੰਮ੍ਰਿਤਸਰ ਲੈ ਕੇ ਆਏ।
ਇਹ ਸੁੰਦਰ ਤਿੱਤਰ ਉਹ ਵਿਸ਼ੇਸ਼ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਲਈ ਲੈ ਕੇ ਆਏ ਹਨ।
ਜ਼ਿਕਰਯੋਗ ਹੈ ਕਿ ਕੈਪਟਨ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਦੇ ਫੈਸਲੇ ‘ਤੇ ਸੋਚਣ ਲਈ ਕਿਹਾ ਸੀ ,,,,, ਜਦਕਿ ਉਹ ਖ਼ੁਦ ਪਾਕਿ ਦਾ ਸੱਦਾ ਠੁਕਰਾ ਚੁੱਕੇ ਸਨ। ਹੋ ਸਕਦਾ ਸਿੱਧੂ ਕੈਪਟਨ ਦਾ ਰੋਸਾ ਦੂਰ ਕਰਨ ਲਈ ਇਹ ਪਾਕਿਸਤਾਨੀ ਤੋਹਫ਼ਾ ਲੈ ਕੇ ਆਏ ਹੋਣ।
ਕਰਤਾਰਪੁਰ ਸਾਹਿਬ ਵਿਖੇ ਸਥਾਨਕ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਵੀ ਉਸਾਰੀ ਹੈ ਤੇ ਸਿੱਧੂ ਉਥੋਂ ਪਵਿੱਤਰ ਚਾਦਰਾਂ ਵੀ ਲੈ ਕੇ ਆਏ ਹਨ।
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …