ਮੇਰੇ ਪੈਰਾਂ ਨੂੰ ਖੰਭ ਲੱਗੇ ਪਏ ਸੀ , ਕੰਮ ਸਾਰੇ ਨਿਭੇੜ ਦਿੱਤੇ, ਕੰਮ ਵੀ ਕੀ ਭਰਾ ਤੇ ਬਾਪੂ ਗਏ ਸੀ ਅੱਜ ਵਿਆਹ , ਮਾਂ ਧੀ ਦੋਨੋ ਹੀ ਸੀ ਘਰ ਬੜੀ ਲੰਮੀ ਉਡੀਕ ਤੋਂ ਬਾਅਦ ਇਹ ਸਬੱਬ ਬਣਿਆ ਸੀ ਤੇ ਮੈਂ ਕੋਈ ਗਲਤੀ ਨਹੀਂ ਕਰਨਾ ਚਾਹੁੰਦੀ ਸੀ ਜਿਵੇਂ ਜਿਵੇਂ ਜੀਤੇ ਨੇ ਸਮਝਾੲੀ ਸੀ ਸਭ ਉਂਦਾ ਹੋ ਰਿਹਾ ਸੀ ਮਾਂ ਰੋਟੀ ਖਾ ਚੁੱਕੀ ਸੀ ਉਹ ਵੀ ਭਾਂਡੇ ਧੋ ਕੇ ਆਪਣੇ ਰੂਮ ਚ ਸੌਣ ਚੱਲੀ ਸੀ ਹਜੇ ਤਾਂ 9 ਹੀ ਵੱਜੇ ….ਬੈਠੀ …ਘੜੀ ਵੱਲ ਦੇਖਦੇ ਦੇਖਦੇ 10 ਵੱਜ ਗਏ ਦਿਲ ਕਾਹਲਾ ਪੈ ਰਿਹਾ ਸੀ ਮੈਂ ਵਾਰ ਵਾਰ ਪਾਣੀ ਪੀ ਰਹੀ ਸੀ ਐਨੇ ਕੁੰਡਾ ਖੜਕਿਆ …. ਨੀ ਜੀਤੀਏ … ਡਰੀ ਹੋੲੀ ਨੇ ਹੂੰ … ਕਹਿ ਕੇ ਕੁੰਡਾ ਖੋਲ ਦਿੱਤਾ ਮਾਂ ਅੰਦਰ ਆ ਕੇ ਕੋਲ ਬੈਠ ਗਈ ਕਹਿੰਦੀ – ਪਤਾ ਨੀ ਕੀ ਗੱਲ ਨੀਂਦ ਨੀ ਆਈ ਕੱਲੀ ਨੂੰ ਮੈਂ ਤੇਰੇ ਕੋਲ ਪੈ ਜਾ ਪੁੱਤ ਮੇਰੇ ਤੋਂ ਨਾਂ ਹਾਂ ਹੋੲੀ ਨਾ ਨਾਂ … ਉਹ ਪੈ ਗਈ …. ੲਿਧਰ ਫੋਨ ਤੇ ਜੀਤੇ ਦਾ ਮੈਸਿਜ਼ ਅਾੲਿਅਾ ਤੇ ਸੌ ਗਈ ਮਾਂ ਤੇਰੀ ,- ਨਹੀਂ ..ਉਹ ਮੇਰੇ ਨਾਲ਼ ਪਈ ਜਾਗਦੀ ,- ਅੱਛਾ ਫੇਰ ਹੁਣ ?
ਮੈਂ ਕਰਦੀ ਆ ਕੁਝ,- ਤੈਨੂੰ 5 ਗੋਲੀਆਂ ਦਿੱਤੀਆਂ ਸੀ ਫੇਰ ਵੀ ਨੀਂਦ ਨੀ ਆਈ ਬੁੜੀ ਨੂੰ ,- ਮੈਂ ਪਾੲੀਆਂ ਸੀ 2 ਦੁੱਧ ਚ 2 ਦਾਲ ਚ …ਓਹਨੇ ਦੁੱਧ ਨਹੀਂ ਪੀਤਾ ,- ਤੈਥੋਂ ਕੁਝ ਨੀ ਹੋਣਾ ….ਤੇਰੀ ਗੁਵਾਂਢਣ ਨਿੱਤ ਮਿਲਦੀ ਤੈਥੋਂ 3 ਸਾਲ ਛੋਟੀ ,- wait ਨੀ ਕਰ ਸਕਦਾ ,… ਜੀਤੀ ਸੌ ਜਾ ਪੁੱਤ ਏਨੀ ਰਾਤ ਕਿ ਦੇਖਦੀ ਫੋਨ ਚ ?,ਨਾਲ ਕਿੰਨਾ ਪਸੀਨਾ ਆਇਆ ਪਿਆ – – ਠੀਕ ਆ ਤੂੰ ?,ਕੁਝ ਨੀ ਮਾਂ ਲੱਗੀ ਸੌਣ ਬਸ,- ਵੇਟ ੲਿੰਤਜਾਰ ਨੂੰ ਮਾਰ ਗੋਲ਼ੀ ਅੱਜ ਨਾ ਮਿਲੀ ਤਾਂ ਰਿਸ਼ਤਾ ਖ਼ਤਮ …ਤੋਤਿਆਂ ਨੂੰ ਬਾਗ ਬਥੇਰੇ ,- ਰੁਕ (ਮਾਂ ਦੁੱਧ ਨੀ ਪੀਤਾ …- ਨਹੀਂ ਪੁੱਤ … ਅੱਜ ਚਿੱਤ ਜਿਹਾ ਨੀ ਮੰਨਦਾ) 12 ਵੱਜ ਗਏ ਮਾਂ ਸੌ ਗਈ ਜਦ ਕੇ ਮੈਂ ਸੌਣ ਦਾ ਨਾਟਕ ਕਰ ਰਹੀ ਸੀ ਜੀਤੇ ਦੇ ਪਤਾ ਨੀ ਕਿੰਨੇ ਮੈਸਿਜ਼ ਆਏ ਧਮਕਾਉਣ ਦੇ ਡਰਾਉਣ ਦੇ …. 2 ਸਾਲ ਹੋ ਗਏ ਮੈਂ ਵੀ ਤਾਂ ਮਿਲ ਨੀ ਸਕੀ ਉਠ ਕੇ ਤੁਰ ਪਈ ਧੱਬੇ ਪੈਰੀਂ ….ਕੁੰਡਾ ਖੋਲਿਆ ਜਾਣ ਲੱਗੀ ਤਾਂ ਪਿੱਛੋਂ ਕਿਸੇ ਹੱਥ ਫੜ ਲਿਆ. ਜੀਤੀ ,- ਮੈਂ ਸਿਰ ਤੋਂ ਪੈਰਾਂ ਤੱਕ ਕੰਬ ਗਈ , – ਕਿੱਥੇ ਚੱਲੀ ਪੁੱਤ , – ਕੁਝ ਨੀ ਮਾਂ ਬਸ …( ਅੱਗੇ ਬੋਲ ਨੀ ਹੋਇਆ ਮੇਰੇ ਤੋਂ ) -ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਸਭ ਪਤਾ ਪੁੱਤ ….ਮੈਨੂੰ ਪਹਿਲੇ ਦਿਨ ਤੋਂ … ਮਾਵਾਂ ਕੋਲੋ ਕੁਝ ਨੀ ਲੁਕਿਆ ਹੁੰਦਾ … ਬੱਚੇ ਦੇ ਮੋਹ ਚ ਅਣਗਹਿਲੀ ਕਰ ਦਿੰਦੀਆਂ
ਤੂੰ ਜਾਣਾ ਜਿਹਦੇ ਕੋਲ ਜਾ ਮੈਂ ਨਹੀਂ ਰੋਕਦੀ ਜਵਾਨੀ ਮੈਂ ਵੀ ਹੰਡਾੲੀ ਪੁੱਤ ..ਫੂਕ ਫੂਕ ਕੇ ਪੈਰ ਚੱਕੀਏ ਧੀਏ …ਤੇਰੇ ਬਾਪੂ ਨੇ 5 ਸਾਲ ੲਿੰਤਜਾਰ ਕਰੀ ਸੀ ਵਿਆਹ ਤੱਕ ਮੇਰੀ …. ਪਰ ਪੁੱਤ … ਤੇਰੀ ਚੋਣ ਗ਼ਲਤ ਆ …. ਇਹ ਪਿਆਰ ਨਹੀਂ ਜਿਸਮ ਦੀ ਜਿੱਦ ਆ ਤੇਨੂੰ ਹਜੇ ਪਿਆਰ ਅਤੇ ਹਵਸ ਦੀ ਪਛਾਣ ਨਹੀਂ ਕਰਨੀ ਆਈ ਬੱਚੇ … ਸਾਡੇ 22 ਸਾਲ ਦੇ ਪਿਆਰ ਨੂੰ ਨੀਂਦ ਦੀਆਂ ਗੋਲੀਆਂ ਨਾਲ ਜਬਰਦਸਤੀ ਨੀਂਦ ਦੇ ਕੇ ਜਿਹੜੇ ਪਿਆਰ ਦਾ ਦੀਵਾ ਜਗਾਉਣ ਚੱਲੀ ਆ ਉਹ ਵਹਿਮ ਆ ਸਿਰਫ 5 ਮਿੰਟ ਦਾ ਵਹਿਮ ….ਸੁਬਹਾ ਟੁੱਟ ਜਾਣਾ ਵਹਿਮ ਤੇ ਘੱਟ ਜਾਣਾ ਉਹਦਾ ਪਿਆਰ ….ਤੇਰੇ ਪੱਲੇ ਬਚਣਾ ਪਛਤਾਵਾ …. ਹੋ ਸਕਦਾ ਅਸੀਂ ਕਦੇ ਤੇਰੇ ਧੱਕੇ ਨਾਲ ਸੁਲਾਏ ਸੁਬਹਾ ਉਠੀਏ ਹੀ ਨਾ … ਫਿਰ ਤੇਰੇ ਸਿਰ ਤੇ ਕੌਣ ਰਹੂ ….ਉਹ ਮੁੰਡਾ ਨਾਲ ਖੜ ਜੁ … ਜੋ ਤੇਰੇ ਪਿਆਰ ਦੀ ਕੀਮਤ ਇਕ ਗੋਲੀਆਂ ਦਾ ਪੱਤਾ ਹੀ ਸਮਝਦਾ। ਅੱਜ ਤੂੰ ਸਭ ਆਪਣਾ ਕੁਰਬਾਨ ਕਰ ਵੀ ਆਈ ਕੀ ਉਹ ਤੈਨੂੰ ਸਾਰੀ ਉਮਰ ਰੱਖਣ ਦੀ ਵਿਆਹ ਕਰਵਾਉਣ ਦੀ ਗਾਰੰਟੀ ਦਿੰਦਾ ਕਿ ਕਰੇਂਗੀ ਤੂੰ ਓਹਦਾ ਅਗਰ ਉਹ ਕੱਲ ਨੂੰ ਮੁਕਰ ਗਿਆ ਪੁੱਤ …ਇਹ ਮਰਦ ਜਾਤ ਆ ਝੂਠਾ ਕਰ ਕਰ ਛੱਡ ਦਿੰਦੀ … ਪਰ ਖੁਦ ਕਿਸੇ ਦੀ ਝੂਠ ਨੂੰ ਪਰਵਾਨ ਨਹੀਂ ਕਰਦੀ ਅਗਰ ਤੈਨੂੰ ਸਾਡੇ ਨਾਲੋ ਉਸਦੇ ਪਿਆਰ ਤੇ ਜ਼ਿਆਦਾ ਯਕੀਨ ਆ ਤਾਂ ਜਾ ….ਆਈ.. ਤੋਂ ਕੁੰਡਾ ਮੈਂ ਆਪੇ ਖੋਲ ਦਿਉ !
ਲੇਖਕ ਲਵਰਜ
ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ