Breaking News
Home / ਤਾਜਾ ਜਾਣਕਾਰੀ / ਕਾਫ਼ਲੇ ਦੀ ਗੱਡੀ ਨਾਲ ਕੁਚਲੇ ਬੱਚੇ ਦੇ ਪਰਿਵਾਰ ਨੂੰ ਖਹਿਰੇ ਨੇ ਕਿਹਾ ਅਸੀਂ ਤਾਂ………

ਕਾਫ਼ਲੇ ਦੀ ਗੱਡੀ ਨਾਲ ਕੁਚਲੇ ਬੱਚੇ ਦੇ ਪਰਿਵਾਰ ਨੂੰ ਖਹਿਰੇ ਨੇ ਕਿਹਾ ਅਸੀਂ ਤਾਂ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਸੁਖਪਾਲ ਸਿੰਘ ਖਹਿਰਾ ਬੀਤੇ ਦਿਨੀ ਆਪਣੇ ਕਾਫ਼ਲੇ ਦੀ ਗੱਡੀ ਹੇਠ ਆ ਜਾਣ ਕਾਰਨ ਮੌਤ ਦੇ ਮੂੰਹ  ਚ ਗਏ ਬੱਚੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਮ੍ਰਿਤਕ ਬੱਚੇ ਦੇ ਮਾਪਿਆਂ ਨੇ ਬੀਤੇ ਕੱਲ੍ਹ ਹੋਏ ਰੋਸ ਮਾਰਚ ਦੌਰਾਨ ਖਹਿਰਾ ਦਾ ਵਿਰੋਧ ਕਰਨ ਦਾ ,,,,, ਵੀ ਐਲਾਨ ਕੀਤਾ ਸੀ, ਜੋ ਬੇਹਿਸਾਬ ਇਕੱਠ ਕਰਕੇ ਸੰਭਵ ਨਾ ਹੋਇਆ।

ਦਰਅਸਲ, ਬੀਤੀ 3 ਤਾਰੀਖ਼ ਨੂੰ ਸੁਖਪਾਲ ਖਹਿਰਾ ਦਾ ਕਾਫ਼ਲਾ ਗੋਲੇਵਾਲਾ ਵਾਲੇ ਪਾਸਿਓਂ ਫ਼ਰੀਦਕੋਟ ਵੱਲੋਂ ਆ ਰਿਹਾ ਸੀ ਤਾਂ ਉਨ੍ਹਾਂ ਦੇ ਕਾਫਲੇ ਦੀ ਪਾਇਲਟ ਗੱਡੀ ਨੇ ਇਸ ਮਾਸੂਮ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਉਸ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਖਹਿਰਾ ਅੱਜ ਫ਼ਿਰੋਜਪੁਰ ਰੋਡ ਫ਼ਰੀਦਕੋਟ ਦੀ ਨਾਨਕਸਰ ਬਸਤੀ ਦੇ ਰਹਿਣ ਵਾਲੇ ,,,,,, ਅਰਜੁਨ ਸਿੰਘ (6) ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫ਼ਰੀਦਕੋਟ ਪਹੁੰਚੇ।

ਇਸ ਮੌਕੇ ਖਹਿਰਾ ਨੇ ਇਸ ਨੂੰ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਕਿਸੇ ਦੀ ਇੱਛਾ ਨਹੀਂ ਹੁੰਦੀ ਕਿ ਜਾਣ ਬੁੱਝ ਕੇ ਕੋਈ ,,,, ਹਾਦਸਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਦਾ ਬਹੁਤ ਅਫਸੋਸ ਹੈ ਫਿਰ ਵੀ ਸਾਡੀ ਕੋਲੋਂ ਜੋ ਹੋ ਸਕਿਆ, ਅਸੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਆਪੇ ਹੀ ਦਿੱਤੀ ਤੇ ਜ਼ਖ਼ਮੀ ਬੱਚੇ ਨੂੰ ਵੀ ਖ਼ੁਦ ਹੀ ਹਸਪਤਾਲ ਲੈ ਕੇ ਗਏ ਤਾਂ ਜੋ ਉਸ ਦਾ ਇਲਾਜ ਹੋ ਸਕੇ।

ਖਹਿਰਾ ਨੇ ਕਿਹਾ ਕਿ ਡਰਾਈਵਰ ਨੂੰ ਪੇਸ਼ ਕੀਤਾ ਜਾ ਚੁੱਕਾ ਹੈ ਤੇ ਗੱਡੀ ਵੀ ,,,,,  ਪੁਲਿਸ ਨੂੰ ਸੌਂਪੀ ਜਾ ਚੁੱਕੀ ਹੈ। ਖਹਿਰਾ ਨੇ ਕਿਹਾ ਕਿ ਉਹ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ। ਖਹਿਰਾ ਨੇ ਮਾਮਲੇ ਨੂੰ ਸਿਆਸੀ ਰੰਗਤ ਦੇਣ ਵਾਲਿਆਂ ਦੀ ਆਲੋਚਨਾ ਵੀ ਕੀਤੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!