Breaking News
Home / ਤਾਜਾ ਜਾਣਕਾਰੀ / ਕਿਉਂ ਉੱਛਲਣ ਲੱਗਦਾ ਹੈ ਦਰਬਾਰ ਸਾਹਿਬ ਸਰੋਵਰ ਦਾ ਪਾਣੀ ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ? ਹੈਰਾਨੀਜਨਕ ਤੱਥ ਆਏ ਸਾਹਮਣੇ

ਕਿਉਂ ਉੱਛਲਣ ਲੱਗਦਾ ਹੈ ਦਰਬਾਰ ਸਾਹਿਬ ਸਰੋਵਰ ਦਾ ਪਾਣੀ ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ? ਹੈਰਾਨੀਜਨਕ ਤੱਥ ਆਏ ਸਾਹਮਣੇ

ਕੁਝ ਘੰਟੇ ਮੀਂਹ ਪੈਣ ਨਾਲ ਦਰਬਾਰ ਸਾਹਿਬ, ਅੰਮ੍ਰਿਤਸਰ ਸਰੋਵਰ ਉਛਲਣ ਲੱਗਦਾ ਹੈ । ਇਸ ਗੱਲ ਦਾ ਜਿਕਰ ਤੁਸੀ ਕੁਝ ਸਾਲ ਪਹਿਲਾਂ ਨਹੀਂ ਸੁਣਿਆ ਹੋਣਾ । ਪਿਛਲੇ ਕੁਝ ਸਾਲਾਂ ਤੋਂ ਇਹ ਵਾਰ ਵਾਰ ਹੋ ਰਿਹਾ ਹੈ ।

ਕੁਝ ਬੰਦਿਆਂ ਦਾ ਮੰਨਣਾ ਹੈ ਕਿ ਨਵੀਆਂ ਪਿਊਰੀਫਿਕੇਸ਼ਨ ਮਸ਼ੀਨਾਂ ਲਾ ਕੇ ਰਵਾਇਤੀ ਆਰ ਪਾਰ ਪਾਣੀ ਜਾਣ ਵਾਲੀ ਤਰਕੀਬ ‘ਚ ਬਦਲ ਕੀਤਾ ਗਿਆ ਹੈ । ਮੇਰੀ ਇਸ ਬਾਰੇ ਜਾਣਕਾਰੀ ਨਹੀਂ । ਪਰ ਸ਼ਹਿਰ ਦੀ topography ਭਾਵ ਜਮੀਨ ਦੀ ਕੁਦਰਤੀ ਢਾਲ ਤੇ ਵਹਾਅ ਬਾਰੇ ਕੁਝ ਅੰਦਾਜੇ ਲਾਏ ਹਨ ਜੋ ਅੰਦਰੂਨ ਸ਼ਹਿਰ ਤੇ ਖਾਸ ਕਰਕੇ ਦਰਬਾਰ ਸਾਹਿਬ ਇਮਾਰਤ ਲਈ ਚਿੰਤਾ ਵਾਲੀ ਗੱਲ ਹੈ ।

1. ਗੁਰੂ ਰਾਮਦਾਸ ਪਾਤਸ਼ਾਹ ਨੇ ਦਰਬਾਰ ਸਾਹਿਬ ਲਈ ਜਿਹੜੀ ਥਾਂ ਦੀ ਚੋਣ ਕੀਤੀ ਸੀ ਉਹ ਪਿੰਡ ਸੁਲਾਤਨਵਿੰਡ, ਤੁੰਗ ਤੇ ਗੁਮਟਾਲਾ ਦੀ ਸਾਂਝੀ ਜੂਹ ਸੀ । ਜਿਥੇ ਕਿ ਜਮੀਨ ਦੀ ਕੁਦਰਤੀ ਨਿਵਾਣ ਨਾਲ ਇਕ ਛੱਪੜ ਬਣਿਆ ਹੋਇਆ ਸੀ । ਸਾਫ ਹੈ ਕਿ ਅੱਜ ਵੀ ਅੰਦਰੂਨ ਸ਼ਹਿਰ ਦੀ ਢਲਾਨ ਅੰਦਰ ਵੱਲ ਹੈ ।

2. ਤਾਲ ਦਾ ਚੁਫੇਰਾ ਦਰਬਾਰ ਸਾਹਿਬ ਦੇ ਦਰਵਾਜਿਆਂ ਦੀਆਂ ਸਰਦਲਾਂ ਤੋਂ ਨੀਵਾਂ ਹੈ ਤੇ ਪਰਕਾਰਮਾਂ ਬਾਹਰਲੀ ਅਬਾਦੀ ਨਾਲੋਂ 5 ਫੁੱਟ ਦੇ ਕਰੀਬ ਥੱਲੇ ਹੈ ।

3. ਪਹਿਲਾਂ ਖੁਲੀਆਂ ਨਾਲੀਆਂ ਦਾ ਤਾਣਾਬਾਣਾ ਸਰਾਵਾਂ ਤੇ ਬੁੰਗਿਆਂ ਦੇ ਜਮੀਨੀ ਪੱਧਰ ਤੋਂ ਬਾਹਰ ਵੱਲ ਨੂੰ ਜਾਂਦਾ ਸੀ । ਇਹ ਨਾਲੀਆਂ ਗੇਟਾਂ ਤੋਂ ਬਾਹਰਲੀ ਚਾਰਦਿਵਾਰੀ ਨਾਲ ਇਕ ਖਾਲ ‘ਚ ਪੈਂਦੀਆਂ ਸੀ ਜਿਹੜੀ ਕਿ ਝਬਾਲ ਵੱਲ ਨੂੰ ਜਾ ਕੇ ਕੁਦਰਤੀ ਨਾਲੇ ‘ਚ ਪੈਂਦੀ ਸੀ ।

4. ਅੰਦਰੂਨ ਸ਼ਹਿਰ ਨੂੰ ਦੁਆਲੇ ਇਕ ਬਰਾਸਤੀ ਨਾਲਾ ਸੀ ਜੋ ਮੀਂਹ ਦਾ ਪਾਣੀ ਕੱਢਦਾ ਸੀ । ਇਸ ਨਾਲੇ ਦੇ ਕੰਢੇ ਪਹਿਲਾ ਖੋਖੇ ਲੱਗੇ , ਫਿਰ ਇਹ ਨਾਲਾ ਢੱਕਿਆ ਗਿਆ ਫਿਰ ਦੁਕਾਨਾਂ ਬਣ ਗਈਆਂ । ਅੱਜ ਬਰਸਾਤੀ ਪਾਣੀ ਸੀਵਰਜ ਦੀ ਸਮਰੱਥਾ ਘੱਟ ਹੋਣ ਕਰਕੇ ਆਪਣੀ ਕੁਦਰਤੀ ਵਹਾਅ ਵਲ ਨੂੰ ਤੁਰ ਪੈਂਦਾ ਹੈ ।

5. ਵਿਕਾਸ ਦੇ ਨਾਂ ਤੇ ਸ਼ਹਿਰ ਦੇ ਸਾਰੇ ਕੁਦਰਤੀ ਬਰਸਾਤੀ ਨਾਲੇ ਪੂਰ ਦਿੱਤੇ ਗਏ । ਢਲਾਨ ਕਰਕੇ ਸੜਕਾਂ ਤੇ ਫਿਰਦਾ ਮੀਹ ਦਾ ਪਾਣੀ ਅੰਦਰੂਨ ਸ਼ਹਿਰ ਵੱਲ ਨੂੰ ਹੀ ਜਾਂਦਾ ਹੈ ।

6. ਸੁਖਬੀਰ ਬਾਦਲ ਨੇ ਟ੍ਰਿਲੀਅਮ ਮਾਲ ਬਣਾਇਆ ਤਾਂ ਬਟਾਲਾ ਰੋਡ, ਮਜੀਠਾ ਰੋਡ ਤੇ ਫਤਿਹਗੜ ਚੂੜੀਆਂ ਰੋਡ ਨੂੰ ਜੋੜਦੇ ਬਰਸਾਤੀ ਨਾਲੇ ਨੂੰ ਢੱਕ ਕੇ ਸੜਕ ਕੱਢ ਦਿੱਤੀ ਜਿਹੜੀ ਓਹਦੇ ਮਾਲ ਕੋਲ ਆ ਖੁਲਦੀ ਏ । ਆਉਂਦੇ ਸਾਲਾਂ ‘ਚ ਬੀਬੀ ਕੌਲਾਂ ਮਾਰਗ , ਗੋਪਾਲ ਨਗਰ ਤੇ ਮਜੀਠਾ ਰੋਡ-ਬਟਾਲਾ ਰੋਡ ਦੇ ਕਈ ਇਲਾਕੇ ਡੁੱਬਣਗੇ ।

7. ਹੁਣ ਇਸਤੋਂ ਬਾਹਰ ਜਾਵੋ, ਬਾਹਰਲੇ ਬਾਈਪਾਸ ਨਾਲ ਵਗਦਾ ਨਾਲਾ ਵੀ ਢੱਕਿਆ ਜਾ ਰਿਹਾ ਹੈ । ਇਹ ਐਨ ਐਚ -1 ਦੇ ਛੇ ਮਾਰਗੀ ਪਰਜੈਕਟ ਦੀ ਭੇਟ ਚੜ ਗਿਆ । ਤੇ ਇਉਂ ਸਾਰੇ ਬਰਸਾਤੀ ਨਾਲੇ ਢੱਕ ਕੇ ਬਰਸਾਤ ਦੇ ਪਾਣੀ ਨੂੰ ਦਰਬਾਰ ਸਾਹਿਬ ਵੱਲ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਹੈ । ਇਹ ਉਹ ਹਮਲਾ ਹੈ , ਜੋ ਬਕਾਇਦਾ ਅਕਾਲੀਆਂ ਕਾਂਗਰਸੀਆਂ ਨੇ ਰਲ ਕੇ ਕੀਤਾ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!