ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲਾ ਇੰਸਪੈਕਟਰ ਬਣੇਗਾ ਡੀਐਸਪੀ
ਚੰਡੀਗੜ੍ਹ: ਇਸੇ ਸਾਲ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਬਿਕਰਮ ਬਰਾੜ ਨੂੰ ਹੁਣ ,,,,ਉਪ ਪੁਲਿਸ ਕਪਤਾਨ ਵਜੋਂ ਤਰੱਕੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੀ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 26 ਜਨਵਰੀ, 2018 ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੇ ਪਿੰਡ ਪੱਕੀ ਢਾਣੀ ਵਿੱਚ ਕੀਤੇ ਐਨਕਾਊਂਟਰ ਵਿੱਚ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੀ ਮੌਤ ਹੋ ਗਈ ਸੀ। ਇਸ ਐਨਕਾਊਂਟਰ ‘ਚ ਸਭ ਤੋਂ ਅਹਿਮ ਭੂਮਿਕਾ ਇੰਸਪੈਕਟਰ ਵਿਕਰਮ ,,,,,ਬਰਾੜ ਨੇ ਨਿਭਾਈ ਸੀ। ਇਸ ਐਨਕਾਊਂਟਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਬਰਾੜ ਦੀ ਪਿੱਠ ਥਾਪੜਿਆਂ ਹੁਣ ਉਸ ਨੂੰ ਤਰੱਕੀ ਨਾਲ ਨਿਵਾਜਿਆ, ਉੱਥੇ ਹੀ ਐਨਕਾਊਂਟਰ ਸਮੇਂ ਵਿੱਕੀ ਤੇ ਪ੍ਰੇਮਾ ਦੇ ਪਰਿਵਾਰ ਨੇ ਬਰਾੜ ‘ਤੇ ਕਈ ਇਲਜ਼ਾਮ ਲਾਏ ਸਨ।
ਪਰਿਵਾਰਾਂ ਦਾ ਕਹਿਣਾ ਸੀ ਕਿ ਉਹ ਸਰੰਡਰ ਕਰਨਾ ਚਾਹੁੰਦੇ ਸੀ ਤੇ ਵਿਕਰਮ ਬਰਾੜ ਨੇ ਇਹ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਕਿਹਾ ਸੀ ਕਿ ਇਹ ਝੂਠਾ ਐਨਕਾਊਂਟਰ ਹੈ ਤੇ ਉਨ੍ਹਾਂ ਨੂੰ ਸੱਦ ਕੇ ਮਾਰਿਆ ਗਿਆ ਹੈ। ‘ਏਬੀਪੀ ਸਾਂਝਾ’ ਨੇ ਐਨਕਾਊਂਟਰ ਤੋਂ ਬਾਅਦ ਵਿੱਕੀ ਗੌਂਡਰ ਦੇ ਪਰਿਵਾਰ ਨਾਲ ਗੱਲਬਾਤ ,,,,, ਕੀਤੀ ਸੀ ਤੇ ਨਾਲ ਹੀ ਵਿਕਰਮ ਬਰਾੜ ਨੇ ਵੀ ਫੋਨ ‘ਤੇ ਸਵਾਲਾਂ ਦੇ ਜਵਾਬ ਦਿੱਤੇ ਸਨ।
ਕਿਵੇਂ ਹੋਇਆ ਵਿੱਕੀ ਗੌਂਡਰ ਦਾ ਐਨਕਾਊਂਟਰ?
ਇੰਸਪੈਕਟਰ ਵਿਕਰਮ ਬਰਾੜ ਨੇ ਉਦੋਂ ‘ਏਬੀਪੀ ਸਾਂਝਾ’ ਨੂੰ ਦੱਸਿਆ ਸੀ, “ਮੈਂ ਕਾਫੀ ਸਮੇਂ ਤੋਂ ਇਸੇ ਕੰਮ ‘ਤੇ ਲੱਗਿਆ ਹੋਇਆ ਸੀ। ਹੋਰ ਵੀ 7-8 ਟੀਮਾਂ ਇਨ੍ਹਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਲੱਗੀਆਂ ਹੋਈਆਂ ਸੀ। ਸਾਡੀ ਟੀਮ ਨੇ ਇੱਕ ਨਾਕੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਦੋ ਵਿਦਿਆਰਥੀ ,,,,, ਅਮਨਦੀਪ ਸਿੰਘ ਚੀਮਾ ਤੇ ਹਰਨਾਮ ਸਿੰਘ ਵਿਰਕ ਗ੍ਰਿਫ਼ਤਾਰ ਕੀਤੇ। ਇਨ੍ਹਾਂ ਕੋਲ ਡਰੱਗ ਸੀ। ਪੁੱਛਗਿੱਛ ਵਿੱਚ ਇਨ੍ਹਾਂ ਕਈ ਵੱਡੇ ਖ਼ੁਲਾਸੇ ਕੀਤੇ। ਇੱਥੋਂ ਹੀ ਸਾਨੂੰ ਗੈਂਗਸਟਰਾਂ ਲਈ ਲੋੜੀਂਦੇ ਸੂਤਰ ਮਿਲੇ। ਅਸੀਂ ਜਾਂਚ ਅੱਗੇ ਵਧਾਈ ਤਾਂ ਗੈਂਗਸਟਰਾਂ ਦੀ ਸਰਗਰਮੀ ਪਤਾ ਲੱਗਣ ਲੱਗੀ।”
ਉਨ੍ਹਾਂ ਕਿਹਾ ਸੀ, “ਕਈ ਹੋਰ ਥਾਵਾਂ ‘ਤੇ ਵੀ ਅਸੀਂ ਇਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਚ ਕੇ ਨਿਕਲਦੇ ਰਹੇ। ਫੇਰ ਸਾਡੇ ਸੂਤਰ ਹੋਰ ਮਜ਼ਬੂਤ ਹੋ ਹਏ। ਅਸੀਂ ਇਨ੍ਹਾਂ ਦੇ ਨੇੜੇ ਪੁੱਜ ਗਏ। ਆਖਰੀ ਦਿਨਾਂ ‘ਚ ਇਹ ਸਾਡੇ ਰਾਡਾਰ ‘ਤੇ ਸੀ। ਫ਼ੋਨ ਲੋਕੇਸ਼ਨ ਦਾ ਪਤਾ ਲੱਗ ਰਿਹਾ ਸੀ। ਜਿਸ ਦਿਨ ਐਨਕਾਊਂਟਰ ,,,,ਹੋਇਆ ਅਸੀਂ ਇਨ੍ਹਾਂ ਨੂੰ ਪਹਿਲਾਂ ਹਥਿਆਰ ਸੁੱਟਣ ਲਈ ਕਿਹਾ ਸੀ, ਇਹ ਨਾ ਮੰਨੇ। ਸਾਡੇ ‘ਤੇ ਗੋਲੀ ਚਲਾਈ ਤੇ ਸਾਡੇ ਜਵਾਬੀ ਹਮਲੇ ‘ਚ ਇਹ ਮਾਰੇ ਗਏ।”
ਹਾਲਾਂਕਿ, ਗੌਂਡਰ ਦੇ ਪਰਿਵਾਰ ਨੇ ਐਨਕਾਊਂਟਰ ਤੋਂ ਬਾਅਦ ਮੀਡੀਆ ਵਿੱਚ ਇਸ ਮੁਕਾਬਲੇ ਦੀ ਜਾਂਚ ਦੀ ਮੰਗ ਜ਼ਰੂਰ ਕੀਤੀ ਸੀ, ਪਰ ਇਸ ਬਾਰੇ ਕੋਈ ਕਾਨੂੰਨੀ ਪੈਰਵਈ ਨਹੀਂ ਕੀਤੀ ਗਈ। ਉੱਧਰ ਕੈਪਟਨ ਸਰਕਾਰ ਨੇ ਐਨਕਾਊਂਟਰ ਦੀ ,,,,, ਅਗਵਾਈ ਕਰਨ ਵਾਲੇ ਪੰਜਾਬ ਪੁਲਿਸ ਦੇ ਇੰਸਪੈਕਟਰ ਨੂੰ ਬਹਾਦਰੀ ਦਾ ਇਨਾਮ ਦੇਣ ਦਾ ਮਤਾ ਵੀ ਪਾਸ ਕਰ ਦਿੱਤਾ ਹੈ।