ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਦੀ ਦੇ ਮਹਾਨਾਇਕ ,,,,,, ਅਮਿਤਾਭ ਬੱਚਨ ਨੇ ਵੱਡਾ ਦਿਲ ਕਰਦਿਆਂ ਉੱਤਰ ਪ੍ਰਦੇਸ਼ (ਯੂ. ਪੀ.) ਦੇ 1,398 ਕਿਸਾਨਾਂ ਦੇ ਬੈਂਕ ਕਰਜ਼ੇ ਤਾਰ ਦਿੱਤੇ ਹਨ। ਅਮਿਤਾਭ ਬੱਚਨ ਨੇ ਯੂ. ਪੀ. ਦੇ ਵੱਖ-ਵੱਖ ਇਲਾਕਿਆਂ ਦੇ ਇਨ੍ਹਾਂ ਕਿਸਾਨਾਂ ਦੇ ਸਿਰ ‘ਤੇ ਚੜ੍ਹੇ 4.05 ਕਰੋੜ ਰੁਪਏ ਦਾ ਕਰਜ਼ਾ ਚੁਕਾ ਦਿੱਤਾ ਹੈ।
ਵਨ ਟਾਈਮ ਸੈਟਲਮੈਂਟ ਨੀਤੀ ਤਹਿਤ ਬੈਂਕ ਆਫ ਇੰਡੀਆ ਤੋਂ ਇਨ੍ਹਾਂ ਕਿਸਾਨਾਂ ਦਾ ਕਰਜ਼ਾ ਚੁਕਾਇਆ ਗਿਆ ਹੈ। ਉਨ੍ਹਾਂ ਨੇ ਆਪਣੇ ਬਲਾਗ ‘ਚ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਕਿਸਾਨਾਂ ਦੇ ਵਨ ਟਾਈਮ ਸੈਟਲਮੈਂਟ (ਓ. ਟੀ. ਸੀ.) ਸਰਟੀਫਿਕੇਟ ਮਿਲ ਗਏ ਹਨ। ਸਾਰੇ ਕਿਸਾਨਾਂ ਨੂੰ ਮੁੰਬਈ ਬੁਲਾਉਣਾ ਸੰਭਵ ਨਹੀਂ ਹੈ।
ਇਸ ਲਈ ਇਨ੍ਹਾਂ ‘ਚੋਂ 70 ਕਿਸਾਨਾਂ ਨੂੰ ਮੁੰਬਈ ਬੁਲਾ ਕੇ ਸਰਟੀਫਿਕੇਟ ਦਿੱਤੇ ਜਾਣਗੇ। ਬਿਗ ਬੀ ਇਨ੍ਹਾਂ ਕਿਸਾਨਾਂ ਨੂੰ ਆਪਣੇ ,,,, ਹੱਥੋਂ ਕਰਜ਼ਾ ਮੋੜਨ ਸੰਬੰਧੀ ਸਰਟੀਫਿਕੇਟ ਸੌਂਪਣਗੇ।ਖਾਸ ਗੱਲ ਇਹ ਹੈ ਕਿ ਇਨ੍ਹਾਂ ਕਿਸਾਨਾਂ ਦੇ ਮੁੰਬਈ ਆਉਣ-ਜਾਣ ਦਾ ਪ੍ਰਬੰਧ ਵੀ ਬਿਗ ਬੀ ਵੱਲੋਂ ਹੀ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮਹਾਰਾਸ਼ਟਰ ਦੇ 350 ਕਿਸਾਨਾਂ ਦੇ ਕਰਜ਼ੇ ਭਰੇ ਗਏ ਸਨ।
ਸੇ ਤਾਂ ਬਹੁਤ ਸਾਰੇ ਐਕਟਰ ਜਿਵੇਂ ਧਰਮਿੰਦਰ,ਅਕਸ਼ੇ ਕੂਮਰ,ਕਪੂਰ ਪਰਿਵਾਰ ਆਦਿ ਪਰ ਕਿਸੇ ਨੇ ਅੱਜ ਤੱਕ ਅਮਿਤਾਬ ਬਚਨ ਤਰਾਂ ਕਿਸਾਨਾਂ ਦਾ ਦੁਖੜਾ ਨਹੀਂ ਸੁਣਿਆ । ਇਸਤੋਂ ਇਲਾਵਾ ਵੀ ਬਹੁਤ ਸਾਰੇ ਰਾਜਨੇਤਾ ਹਨ ਜੋ ਨਿਜੀ ਤੋਰ ਤੇ ਕਿਸਾਨਾਂ ਦੀ ਮਦਦ ਕਰ ਸਕਦੇ ਹਨ ਪਰ ਕਿਸੇ ਨੇ ਅਜੇ ਤੱਕ ਪੰਜਾਬ ਦੇ ,,,,, ਕਿਸਾਨਾਂ ਦੀ ਬਾਂਹ ਨਹੀਂ ਫੜੀ ਹੈ ।
ਉੱਥੇ ਹੀ ਕੁਝ ਦਿਨ ਪਹਿਲਾਂ ਅਮਿਤਾਭ ਨੇ ਇਕ ਸਰਕਾਰੀ ਏਜੰਸੀ ਵੱਲੋਂ ਦੇਸ਼ ਦੀ ਸੁਰੱਖਿਆ ‘ਚ ਸ਼ਹੀਦ ਹੋਏ ਜਵਾਨਾਂ ਦੇ 44 ਪਰਿਵਾਰਾਂ ਨੂੰ ਮਦਦ ਦੇ ਤੌਰ ‘ਤੇ ਧਨ ਰਾਸ਼ੀ ਦਿੱਤੀ ਸੀ।
ਇਸੇ ਤਰਾਂ ਓਹਨਾ ਨੇ ਪਹਿਲਾ ਮਹਾਰਾਸ਼ਟਰ ਦੇ 350 ਕਿਸਾਨਾਂ ਅਤੇ ਹੁਣ ਉੱਤਰ ਪ੍ਰਦੇਸ਼ ਦੇ 1,398 ਕਿਸਾਨਾਂ ਦੇ ਬੈਂਕ ਕਰਜ਼ੇ ਤਾਰ ਦਿੱਤੇ ਹਨ। ਪਰ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦੇ ਕਰਜਿਆਂ ਦੀ ਕੋਈ ਵੀ ਲੀਡਰ ਸਾਰ ਨਹੀਂ ਲਈ ਰਿਹਾ ।